ਗੋਰਾਇਆ (ਮੁਨੀਸ਼)- 15 ਅਗਸਤ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਨ੍ਹਾਂ ਦਾਅਵਿਆਂ ਦੀ ਪੋਲ ਖੋਲ੍ਹਦੇ ਹੋਏ ਗੁਰਾਇਆ ਥਾਣੇ ਦੇ ਅਧੀਨ ਆਉਂਦੇ ਪਿੰਡ ਢੰਡਵਾੜ ਵਿਚ ਹਮਲਾਵਰਾਂ ਵੱਲੋਂ ਕਈ ਫਾਇਰ ਕਰਕੇ ਮੌਕੇ ਤੋਂ ਫ਼ਰਾਰ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਥਾਣਾ ਗੋਰਾਇਆ ਦੇ ਪਿੰਡ ਢੰਡਵਾੜ ਵਿਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇਕ ਤੋਂ ਬਾਅਦ ਇਕ ਤਿੰਨ ਗੋਲ਼ੀਆਂ ਚੱਲੀਆਂ।
ਇਹ ਵੀ ਪੜ੍ਹੋ: ਜਲੰਧਰ: ਵਿਦੇਸ਼ ਭੇਜਣ ਲਈ ਮੁੰਡੇ ਵਾਲਿਆਂ ਤੋਂ ਠੱਗੇ 18 ਲੱਖ, ਜਦੋਂ ਵੀਜ਼ਾ ਲੱਗਾ ਤਾਂ ਕਹਿੰਦੇ 'ਕੁੜੀ ਦੀ ਮੌਤ ਹੋ ਗਈ'
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਕਾਲੀ ਆਗੂ ਓਂਕਾਰ ਸਿੰਘ ਨੇ ਦੱਸਿਆ ਕਿ 9 ਵਜੇ ਦੇ ਕਰੀਬ ਫਗਵਾੜਾ ਤੋਂ ਆਪਣੇ ਤਿੰਨ ਸਾਥੀਆਂ ਨਾਲ ਪਿੰਡ ਵਿਚ ਆਇਆ ਜਿਵੇਂ ਹੀ ਉਹ ਪਿੰਡ ਵਿਚ ਆਇਆ ਤਾਂ ਤਿੰਨ ਮੋਟਰਸਾਈਕਲ ਸਵਾਰ ਹਮਲਾਵਰਾਂ ਵੱਲੋਂ ਉਸ ਅਤੇ ਉਸ ਦੇ ਦੋਸਤਾਂ 'ਤੇ 3 ਸਿੱਧੇ ਫਾਇਰ ਕੀਤੇ ਗਏ। ਉਨ੍ਹਾਂ ਨੇ ਪਿੰਡ ਵਿਚ ਕਿਸੇ ਦੇ ਘਰ ਵਿਚ ਦਾਖ਼ਲ ਹੋ ਕੇ ਆਪਣੀ ਜਾਨ ਬਚਾਈ। ਉਨ੍ਹਾਂ ਇਹ ਵੀ ਕਿਹਾ ਕਿ 9 ਹਮਲਾਵਰ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆਏ ਸਨ ਜਦਕਿ ਬਾਕੀ ਹਮਲਾਵਾਰ ਪਿੰਡ ਦੇ ਵੱਖ-ਵੱਖ ਥਾਵਾਂ 'ਤੇ ਖੜ੍ਹੇ ਸਨ।
ਇਹ ਵੀ ਪੜ੍ਹੋ: ਕਾਂਗਰਸੀ ਸੰਸਦ ’ਚ ਬੋਲਦੇ ਨਹੀਂ, ਬਾਹਰ ਕਿਸਾਨਾਂ ਦੇ ਹਮਾਇਤੀ ਹੋਣ ਦਾ ਕਰਦੇ ਨੇ ਡਰਾਮਾ: ਹਰਸਿਮਰਤ ਬਾਦਲ
ਸਾਰੀ ਘਟਨਾ ਪਿੰਡ ਵਿੱਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਉਨ੍ਹਾਂ ਕਿਹਾ ਕਿ ਹਮਲਾਵਾਰ ਵਿਚੋਂ ਉਨ੍ਹਾਂ ਨੇ ਕੁਝ ਦੀ ਪਛਾਣ ਵੀ ਕਰ ਲਈ ਹੈ। ਉਨ੍ਹਾਂ ਕਿਹਾ ਕਿ ਕਰੀਬ ਦੋ ਘੰਟਿਆਂ ਬਾਅਦ ਕੁਝ ਹਮਲਾਵਾਰ ਮੁੜ ਤੋਂ ਵਾਪਸ ਆਏ, ਜਿਨ੍ਹਾਂ ਵਿੱਚੋਂ ਇਕ ਨੂੰ ਕਾਬੂ ਕਰਕੇ ਉਨ੍ਹਾਂ ਨੇ ਗਰਾਮ ਪੁਲਸ ਹਵਾਲੇ ਕਰ ਦਿੱਤਾ ਹੈ। ਵਾਰਦਾਤ ਤੋਂ ਬਾਅਦ ਮੌਕੇ 'ਤੇ ਆਏ ਗੋਰਾਇਆ ਪੁਲਸ ਅਤੇ ਦੁਸਾਂਝ ਕਲਾਂ ਚੌਂਕੀ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਚੌਂਕੀ ਇੰਚਾਰਜ ਦੁਸਾਂਝ ਕਲਾਂ ਆਤਮਜੀਤ ਸਿੰਘ ਨੇ ਕਿਹਾ ਕਿ ਪੁਲਸ ਵੱਲੋਂ ਸੀ. ਸੀ. ਟੀ. ਵੀ. ਦੀ ਫੁਟੇਜ ਅਤੇ ਮੌਕੇ 'ਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਖੰਨਾ ’ਚ ਸ਼ਰੇਆਮ ਗੁੰਡਾਗਰਦੀ, ਬਜ਼ੁਰਗ ਵਿਧਵਾ ਬੀਬੀ ਦੇ ਘਰ ਦੀ ਛੱਤ ਤੋੜ ਸਾਮਾਨ ਸੁੱਟਿਆ ਬਾਹਰ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਜਲੰਧਰ: ਵਿਦੇਸ਼ ਭੇਜਣ ਲਈ ਮੁੰਡੇ ਵਾਲਿਆਂ ਤੋਂ ਠੱਗੇ 18 ਲੱਖ, ਜਦੋਂ ਵੀਜ਼ਾ ਲੱਗਾ ਤਾਂ ਕਹਿੰਦੇ 'ਕੁੜੀ ਦੀ ਮੌਤ ਹੋ ਗਈ'
NEXT STORY