ਜਲੰਧਰ (ਰਾਹੁਲ ਕਾਲਾ)- ਵਿਦੇਸ਼ ਜਾਣ ਦੀ ਚਾਹਤ ਵਿੱਚ ਧੋਖਾਧੜੀ ਦਾ ਸ਼ਿਕਾਰ ਹੋਏ ਇਕ ਹੋਰ ਨੌਜਵਾਨ ਦਾ ਮਾਮਲਾ ਸਾਹਮਣੇ ਆਇਆ ਹੈ। ਜਲੰਧਰ ਦੇ ਪਿੰਡ ਵਿਰਕ ਦੇ ਰਹਿਣ ਵਾਲਾ ਸੁਖਪ੍ਰੀਤ ਸਿੰਘ ਨਾ ਤਾਂ ਕੈਨੇਡਾ ਜਾ ਸਕਿਆ ਅਤੇ ਨਾ ਹੀ ਉਨ੍ਹਾਂ ਨੂੰ ਖ਼ਰਚ ਕੀਤੇ 18 ਲੱਖ ਰੁਪਏ ਵਾਪਸ ਮਿਲੇ। ਇਹ ਮਾਮਲਾ 2018 ਦਾ ਹੈ। ਸੁਖਪ੍ਰੀਤ ਸਿੰਘ ਦੇ ਚਾਚਾ ਰਾਕੇਸ਼ ਕੁਮਾਰ ਮੁਤਾਬਕ ਜਲੰਧਰ ਦੇ ਏਜੰਟ ਸੁਖਦੇਵ ਸਿੰਘ ਦੇ ਕਹਿਣ ਮੁਤਾਬਕ ਲੜਕੇ ਵਾਲਿਆਂ ਨੇ ਸਿਮਰਨ ਕੌਰ ਨਾਲ 08-05-2018 ਨੂੰ ਇਕ ਸਮਝੌਤ ਕੀਤਾ। ਜਿਸ ਮੁਤਾਬਕ ਸਿਮਰਕਨ ਕੌਰ ਅਤੇ ਸੁਖਪ੍ਰੀਤ ਦੀ ਕੰਟਰੈਕਟ ਮੈਰਿਜ ਕਰਵਾਉਣ ਦੀ ਗੱਲ ਮੁਕਰਰ ਹੋਈ ਅਤੇ ਕਿਹਾ ਗਿਆ ਸੀ ਕਿ ਕੁੜੀ ਵਿਆਹ ਤੋਂ ਬਾਅਦ ਕੈਨੇਡਾ ਜਾ ਕੇ ਲੜਕੇ ਸੁਖਪ੍ਰੀਤ ਨੂੰ ਵੀ ਬੁਲਾ ਲਵੇਗੀ।
ਰਾਕੇਸ਼ ਕੁਮਾਰ ਦੇ ਦੱਸੇ ਮੁਤਾਬਕ ਕੁੜੀ ਵਾਲਿਆਂ ਨੇ ਉਨ੍ਹਾਂ ਤੋਂ 12.80 ਲੱਖ ਰੁਪਏ ਵਿਆਹ ਤੋਂ ਪਹਿਲਾਂ ਹੀ ਵਸੂਲ ਲਏ ਸਨ। ਉਦੋਂ ਕੁੜੀ ਵਾਲਿਆਂ ਦੇ ਦਾਅਵਾ ਕੀਤਾ ਸੀ ਕਿ ਜਦੋਂ ਕੁੜੀ ਦਾ ਵੀਜ਼ਾ ਲੱਗ ਜਾਵੇਗਾ ਤਾਂ ਉਸ ਤੋਂ ਬਾਅਦ ਦੋਵਾਂ ਦਾ ਵਿਆਹ ਕਰ ਦਿੱਤਾ ਜਾਵੇਗਾ। ਰਾਕੇਸ਼ ਕੁਮਾਰ ਨੇ ਕੋਰਟ ਮੈਰਿਜ ਲਈ ਏਜੰਟ ਨੂੰ ਵੀ 5 ਲੱਖ 20 ਹਜ਼ਾਰ ਰੁਪਏ ਕੈਸ਼ ਦਿੱਤੇ ਹਨ। ਯਾਨੀ ਕੁੱਲ ਮਿਲਾ ਕੇ 18 ਲੱਖ ਲੜਕੇ ਵਾਲਿਆਂ ਵੱਲੋਂ ਅਦਾ ਕੀਤੇ ਗਏ। ਰਾਕੇਸ਼ ਕੁਮਾਰ ਮੁਤਾਬਕ ਪੈਸੇ ਲੈਣ ਤੋਂ ਬਾਅਦ ਕੁੜੀ ਵਾਲੇ ਇਸ ਗੱਲ ਤੋਂ ਮੁੱਕਰ ਗਏ ਅਤੇ ਉਨ੍ਹਾਂ ਨੇ ਦਾਅਵਾ ਕੀਤਾ ਕਿ ਸਾਡੀ ਕੁੜੀ ਸਿਮਰਨ ਕੌਰ ਦੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ: ਕਾਂਗਰਸੀ ਸੰਸਦ ’ਚ ਬੋਲਦੇ ਨਹੀਂ, ਬਾਹਰ ਕਿਸਾਨਾਂ ਦੇ ਹਮਾਇਤੀ ਹੋਣ ਦਾ ਕਰਦੇ ਨੇ ਡਰਾਮਾ: ਹਰਸਿਮਰਤ ਬਾਦਲ
ਜਦੋਂ ਲੜਕੇ ਵਾਲਿਆਂ ਨੇ ਸਿਮਰਨ ਕੌਰ ਦੀ ਮੌਤ ਦਾ ਕਾਰਨ ਪੁੱਛਿਆ ਅਤੇ ਉਸ ਦੀ ਮੌਤ ਦੇ ਸਰਟੀਫਿਕੇਟ ਦੀ ਮੰਗ ਕੀਤੀ ਤਾਂ ਕੁੜੀ ਵਾਲਿਆਂ ਨੇ ਕੋਈ ਜਵਾਬ ਨਹੀਂ ਦਿੱਤਾ। ਲੜਕੇ ਸੁਖਪ੍ਰੀਤ ਸਿੰਘ ਦੇ ਪਰਿਵਾਰ ਨੇ ਇਲਜ਼ਾਮ ਲਾਏ ਕਿ ਸਿਮਰਨ ਕੌਰ ਉਨ੍ਹਾਂ ਦੇ ਪੈਸਿਆਂ 'ਤੇ ਵਿਦੇਸ਼ ਚਲੀ ਗਈ ਹੈ। ਲੜਕੇ ਦੇ ਚਾਚੇ ਰਾਕੇਸ਼ ਕੁਮਾਰ ਨੇ ਕਿਹਾ ਕਿ ਜਦੋਂ ਕੋਈ ਹੱਲ ਨਿਕਲਦਾ ਨਹੀਂ ਵਿਖਾਈ ਦਿੱਤਾ ਤਾਂ ਉਨ੍ਹਾਂ ਨੇ ਅਕਤੂਬਰ 2020 ਨੂੰ ਮਾਮਲਾ ਡੀ. ਜੀ. ਪੀ. ਪੰਜਾਬ ਕੋਲ ਪਹੁੰਚਾਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਇਹ ਸ਼ਿਕਾਇਤ ਪੁਲਸ ਕਮਿਸ਼ਨਰ ਜਲੰਧਰ ਨੂੰ ਮਾਰਕ ਕੀਤੀ ਸੀ ਪਰ ਹਾਲੇ ਤਕ ਕੋਈ ਕਾਰਵਾਈ ਨਹੀਂ ਹੋਈ। ਰਾਕੇਸ਼ ਕੁਮਾਰ ਨੇ ਕਿਹਾ ਉਨ੍ਹਾਂ ਨੇ ਆਪਣੇ ਭਤੀਜੇ ਨੂੰ ਬਾਹਰ ਭੇਜਣ ਲਈ ਵਿਆਜ਼ 'ਤੇ ਚੁੱਕ ਕੇ ਪੈਸੇ ਸਿਮਰਨ ਕੌਰ ਨੂੰ ਦਿੱਤੇ ਸਨ।
ਇਹ ਵੀ ਪੜ੍ਹੋ: ਤਰਨਤਾਰਨ 'ਚ ਵਿਧਾਇਕ ਭਲਾਈਪੁਰ ਦਾ ਘਿਰਾਓ ਕਰ ਰਹੇ ਕਿਸਾਨਾਂ ਦੀ ਪੁਲਸ ਨਾਲ ਹੋਈ ਤਕਰਾਰ, ਲੱਥੀਆਂ ਪੱਗਾਂ
ਇਸ ਸਬੰਧੀ ਜਦੋਂ 'ਜਗ ਬਾਣੀ' ਨੇ ਲੜਕੀ ਦੇ ਪਿਤਾ ਹਰਦੇਵ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਇਸ ਤੋਂ ਇਲਾਵਾ ਹਰਦੇਵ ਸਿੰਘ ਦੇ ਮੋਬਾਇਲ ਨੰਬਰ 'ਤੇ ਲਿਖ਼ਤੀ ਮੈਸਜ ਵੀ ਭੇਜੇ ਪਰ ਤਾਂ ਵੀ ਉਨ੍ਹਾਂ ਦਾ ਕੋਈ ਜਵਾਬ ਨਹੀਂ ਆਇਆ। ਹੁਣ ਲੜਕੇ ਵਾਲੇ ਡਰੇ ਹੋਏ ਹਨ ਕਿ ਉਨ੍ਹਾਂ ਦਾ ਲੜਕਾ ਸੁਖਪ੍ਰੀਤ ਸਿੰਘ ਕਾਫ਼ੀ ਪਰੇਸ਼ਾਨ ਰਹਿੰਦਾ ਹੈ। ਜੇਕਰ ਉਸ ਨੇ ਕੋਈ ਗਲ਼ਤ ਕਦਮ ਚੁੱਕ ਲਿਆ ਤਾਂ ਇਸ ਦੇ ਜਿੰਮੇਵਾਰ ਕੁੜੀ ਵਾਲੇ ਹੋਣਗੇ। ਲੜਕੇ ਦੇ ਪਰਿਵਾਰ ਵੱਲੋਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣ ਦੀ ਮੰਗ ਕੀਤੀ ਗਈ ਹੈ।
ਇਹ ਵੀ ਪੜ੍ਹੋ: ਖੰਨਾ ’ਚ ਸ਼ਰੇਆਮ ਗੁੰਡਾਗਰਦੀ, ਬਜ਼ੁਰਗ ਵਿਧਵਾ ਬੀਬੀ ਦੇ ਘਰ ਦੀ ਛੱਤ ਤੋੜ ਸਾਮਾਨ ਸੁੱਟਿਆ ਬਾਹਰ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਵੱਡੀ ਖ਼ਬਰ : ਉੱਘੇ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦਾ ਮੋਹਾਲੀ ’ਚ ਅੰਨ੍ਹੇਵਾਹ ਗੋਲ਼ੀਆਂ ਮਾਰ ਕੇ ਕਤਲ
NEXT STORY