ਮੁਕੰਦਪੁਰ (ਸੰਜੀਵ) : ਕਸਬਾ ਮੁਕੰਦਪੁਰ ਦੇ ਸਰਕਾਰੀ ਹਸਪਤਾਲ ਵਿਚ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਹੈ। ਹਸਪਤਾਲ ਵਿਚ ਜੇਲੇ ਇਲਾਜ ਪ੍ਰਿੰਸ ਭੱਲਾ ਪੁੱਤਰ ਨੀਰਜ ਭੱਲਾ ਵਾਸੀ ਮੁਕੰਦਪੁਰ ਨੇ ਦੱਸਿਆ ਕਿ ਪਹਿਲਾਂ ਚਾਰ ਪੰਜ ਜਣੇ 5-6 ਵਜੇ ਦੇ ਆਸ-ਪਾਸ ਮੇਰੀ ਦੁਕਾਨ ’ਤੇ ਆਏ ਅਤੇ ਮੇਰੇ ਨਾਲ ਕੁੱਟਮਾਰ ਕੀਤੀ। ਸੱਟਾਂ ਲੱਗਣ ਕਾਰਣ ਮੈਨੂੰ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਫਿਰ ਰਾਤ ਕਰੀਬ 12 ਵਜੇ ਦੇ ਆਸ-ਪਾਸ ਤਿੰਨ ਨੌਜਵਾਨਾਂ ਨੇ ਮੇਰੇ ’ਤੇ ਡੰਡਿਆਂ ਅਤੇ ਬੇਸਬਾਲ ਨਾਲ ਹਸਪਤਾਲ ਦੇ ਵਾਰਡ ਦੇ ਬੈੱਡ ਨੰਬਰ ਛੇ ’ਤੇ ਜਾਨਲੇਵਾ ਹਮਲਾ ਕਰ ਦਿੱਤਾ। ਮੌਕੇ ’ਤੇ ਐਮਰਜੈਂਸੀ ਡਿਊਟੀ ਦੇ ਰਹੇ ਡਾਕਟਰ ਬਲਜੀਤ ਨੇ ਪੁਲਸ ਨੂੰ ਫੋਨ ਕਰਕੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਅਤੇ ਪੁਲਸ ਮੌਕੇ ’ਤੇ ਪਹੁੰਚ ਗਈ।
ਏ.ਐੱਸ.ਆਈ. ਸੰਦੀਪ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਲਦ ਹੀ ਦੋਸ਼ੀਆਂ ਖ਼ਿਲਾਫ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਐੱਸ.ਐੱਮ.ਓ. ਡਾਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਹਸਪਤਾਲ ਦੇ ਸੀ.ਸੀ.ਟੀ.ਵੀ. ਕੈਮਰੇ ਵੀ ਦੇਖੇ ਜਾ ਰਹੇ ਹਨ ਤੇ ਉਸ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਜਨਮ certificate ਬਣਾਉਣ ਵੇਲੇ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ, ਕਿਤੇ ਹੋ ਨਾ ਜਾਵੇ ਗਲਤੀ
NEXT STORY