ਜਲੰਧਰ (ਜ. ਬ.)–ਜੀ. ਐੱਸ. ਟੀ. ਮੋਬਾਇਲ ਵਿੰਗ ਵੱਲੋਂ ਲਗਾਤਾਰ ਨਾਕੇ ਲਾ ਕੇ ਅਤੇ ਗੁਪਤ ਸੂਚਨਾਵਾਂ ਦੇ ਆਧਾਰ ’ਤੇ ਰੇਡ ਕਰ ਕੇ ਬਿਨਾਂ ਬਿੱਲ ਦੇ ਸਪਲਾਈ ਹੋ ਰਹੇ ਮਾਲ ਦੀ ਫੜੋ-ਫੜੀ ਜਾਰੀ ਹੈ। ਮਾਮਲੇ ਬਾਰੇ ਜਾਣਕਾਰੀ ਦਿੰਦੇ ਮਹਿਕਮੇ ਦੇ ਸਹਾਇਕ ਕਮਿਸ਼ਨਰ ਡੀ. ਐੱਸ. ਗਰਚਾ ਨੇ ਦੱਸਿਆ ਕਿ ਮਹਿਕਮੇ ਵੱਲੋਂ ਪਿਛਲੇ 2 ਦਿਨਾਂ ਦੌਰਾਨ ਵੱਖ-ਵੱਖ ਸਥਾਨਾਂ ’ਤੇ ਚੈਕਿੰਗ ਕਰਕੇ ਅਤੇ ਨਾਕੇ ਲਾ ਕੇ 6 ਟਰੱਕ ਮਾਲ ਫੜਿਆ ਜਾ ਚੁੱਕਾ ਹੈ।

ਉਨ੍ਹਾਂ ਦੱਸਿਆ ਕਿ ਲਾਡੋਵਾਲ ਟੋਲ ਪਲਾਜ਼ਾ ’ਤੇ ਨਾਕਾ ਲਾ ਕੇ 2 ਦਿਨਾਂ ਵਿਚ 2 ਟਰੱਕ ਪ੍ਰਚੂਨ ਮਾਲ ਫੜਿਆ ਗਿਆ ਅਤੇ 2 ਵੱਡੇ ਟਰੱਕ ਟੀ. ਐੱਮ. ਟੀ. ਸਰੀਆ, ਜੋ ਕਿ ਬਿਨਾਂ ਬਿੱਲ ਦੇ ਸਪਲਾਈ ਹੋ ਰਿਹਾ ਸੀ, ਫੜੇ ਗਏ। ਇਸ ਤੋਂ ਇਲਾਵਾ ਸਕਰੈਪ ਅਤੇ ਪਲਾਈ ਪੱਤਾ ਦੇ 2 ਟਰੱਕ ਫੜੇ ਗਏ ਹਨ, ਜਿਨ੍ਹਾਂ ਵਿਚੋਂ ਇਕ ਪਲਾਈ ਪੱਤੇ ਦਾ ਟਰੱਕ ਹੁਸ਼ਿਆਰਪੁਰ ਤੋਂ ਫਗਵਾੜਾ ਜਾ ਰਿਹਾ ਸੀ, ਜਿਸ ਨੂੰ ਰਸਤੇ ਵਿਚ ਫੜਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਬਿਨਾਂ ਬਿੱਲ ਦੇ ਮਾਲ ਵੇਚਣ ਅਤੇ ਖਰੀਦਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ, ਨਹੀਂ ਤਾਂ ਭਾਰੀ ਜੁਰਮਾਨੇ ਪੈ ਸਕਦੇ ਹਨ। ਉਨ੍ਹਾਂ ਕਿਹਾ ਕਿ ਫੜੇ ਗਏ ਮਾਲ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਇਸ ਮਾਲ ਨਾਲ ਸਬੰਧਤ ਕਾਰੋਬਾਰੀ ਹੈ, ਉਸਨੂੰ ਨੋਟਿਸ ਭੇਜ ਕੇ ਜਵਾਬ ਮੰਗਿਆ ਜਾਵੇਗਾ।
ਲੁਟੇਰਾ ਗਿਰੋਹ ਦਾ ਪਰਦਾਫਾਸ਼, 3 ਕਾਬੂ, ਨਕਦੀ ਅਤੇ ਲੁੱਟ ਦੇ ਮੋਬਾਇਲ ਬਰਾਮਦ
NEXT STORY