ਜਲੰਧਰ (ਵਰੁਣ)— ਦੋਸਤ ਦੇ ਵਿਆਹ ਤੋਂ ਪਹਿਲਾਂ ਬੁਲਾਈ ਗਈ ਪਾਰਟੀ 'ਚ ਹਵਾਈ ਫਾਇਰ ਕਰਨ ਦੇ ਮਾਮਲੇ 'ਚ ਨਾਮਜ਼ਦ ਹੋਏ 5 ਸਮੇਤ ਹੋਰ ਨੌਜਵਾਨਾਂ ਦੀ ਭਾਲ 'ਚ ਪੁਲਸ ਨੇ ਛਾਪਾਮਾਰੀ ਕੀਤੀ ਪਰ ਸਾਰੇ ਨੌਜਵਾਨ ਘਰਾਂ 'ਚੋਂ ਫਰਾਰ ਮਿਲੇ।
ਪੁਲਸ ਦਾ ਕਹਿਣਾ ਹੈ ਕਿ ਨਾਮਜ਼ਦ ਨੌਜਵਾਨਾਂ ਦੇ ਰਿਸ਼ਤੇਦਾਰਾਂ ਦੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਥਾਣਾ ਨੰ. 7 ਦੇ ਮੁਖੀ ਨਵੀਨ ਪਾਲ ਨੇ ਦੱਸਿਆ ਕਿ 5 ਦੇ ਘਰ 'ਚ ਤਾਲਾ ਲੱਗਾ ਮਿਲਿਆ ਹੈ, ਜਦਕਿ ਹੋਰ ਨੌਜਵਾਨਾਂ ਦੇ ਪਰਿਵਾਰ ਵਾਲਿਆਂ 'ਤੇ ਦਬਾਅ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰੇ ਨੌਜਵਾਨਾਂ ਦੇ ਮੋਬਾਇਲ ਵੀ ਬੰਦ ਹਨ ਅਤੇ ਆਖਰੀ ਲੋਕੇਸ਼ਨ ਜਲੰਧਰ ਦੀ ਮਿਲੀ ਹੈ। ਇੰਸ. ਨਵੀਨ ਪਾਲ ਦਾ ਕਹਿਣਾ ਹੈ ਕਿ ਜਲਦੀ ਹੀ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਦੱਸ ਦਈਏ ਕਿ 29 ਅਕਤੂਬਰ ਨੂੰ ਫਾਇਰਿੰਗ ਕਰਨ ਦੀ ਵੀਡੀਓ 5 ਨਵੰਬਰ ਨੂੰ ਵਾਇਰਲ ਹੋਈ ਸੀ। ਪੁਲਸ ਨੇ ਉਕਤ ਵੀਡੀਓ ਦੇ ਆਧਾਰ 'ਤੇ 5 ਨੌਜਵਾਨਾਂ ਰਿਸ਼ੂ ਪਰਾਸ਼ਰ, ਸੰਜੇ, ਲਵ ਸਮੇਤ ਕੁਝ ਅਣਪਛਾਤੇ ਨੌਜਵਾਨਾਂ 'ਤੇ ਕੇਸ ਦਰਜ ਕੀਤਾ ਸੀ। ਪੁਲਸ ਨੇ ਵੀਡੀਓ 'ਚ ਦਿਖਾਈ ਦਿੱਤੇ ਜਾਣ ਵਾਲੇ ਦੋਵੇਂ ਲਾਇਸੈਂਸੀ ਰਿਵਾਲਵਰ ਵੀ ਜ਼ਬਤ ਕਰ ਲਏ ਹਨ।
ਦਲਜੀਤ ਆਹਲੂਵਾਲੀਆ ਖਿਲਾਫ ਜ਼ਿਲਾ ਖਪਤਕਾਰ ਫੋਰਮ ਨੇ ਫਿਰ ਕੱਢਿਆ ਅਰੈਸਟ ਵਾਰੰਟ
NEXT STORY