ਜਲੰਧਰ (ਖੁਰਾਣਾ)— ਜਿਮਖਾਨਾ ਕਲੱਬ ਦੀ ਐਗਜ਼ੀਕਿਊਟਿਵ ਕਮੇਟੀ ਦੀ ਇਕ ਮੀਟਿੰਗ ਬੀਤੇ ਦਿਨ ਕਲੱਬ ਪ੍ਰਧਾਨ ਬੀ. ਪੁਰੂਸ਼ਾਰਥਾ ਦੀ ਪ੍ਰਧਾਨਗੀ 'ਚ ਹੋਈ, ਜਿਸ ਦੌਰਾਨ ਸਾਰੇ ਅਹੁਦੇਦਾਰਾਂ ਅਤੇ ਐਗਜ਼ੀਕਿਊਟਿਵ ਮੈਂਬਰ ਮੌਜੂਦ ਰਹੇ। ਮੀਟਿੰਗ ਦੌਰਾਨ ਜਿਮਖਾਨਾ ਕਲੱਬ ਦੇ ਪੁਰਾਣੇ ਡਿਫਾਲਟਰਾਂ ਅਤੇ ਉਨ੍ਹਾਂ ਦੇ ਪ੍ਰਪੋਜ਼ਰ ਅਤੇ ਸੈਕੇਂਡਰ ਮੈਂਬਰਾਂ ਸਬੰਧੀ ਬਣੀ ਸੂਚੀ ਮੀਡੀਆ 'ਚ ਲੀਕ ਹੋਣ 'ਤੇ ਚਰਚਾ ਹੋਈ, ਜਿਸ ਤੋਂ ਬਾਅਦ ਪੂਰੇ ਮਾਮਲੇ ਦੀ ਜਾਂਚ ਐੱਸ. ਡੀ. ਐੱਮ. ਵਰਿੰਦਰਪਾਲ ਸਿੰਘ ਬਾਜਵਾ ਨੂੰ ਸੌਂਪ ਦਿੱਤੀ ਗਈ। ਉਹ ਇਕ ਹਫਤੇ 'ਚ ਆਪਣੀ ਰਿਪੋਰਟ ਦੇਣਗੇ।
ਜ਼ਿਕਰਯੋਗ ਹੈ ਕਿ ਕਲੱਬ ਨੇ ਆਪਣੇ ਸਾਲਾਂ ਪੁਰਾਣੇ ਡਿਫਾਲਟਰਾਂ ਅਤੇ ਉਨ੍ਹਾਂ ਦੀ ਗਾਰੰਟੀ ਦੇਣ ਵਾਲਿਆਂ ਨੂੰ ਪਿਛਲੇ ਸਾਲ ਦਸੰਬਰ ਦੇ ਅਖੀਰ 'ਚ ਨੋਟਿਸ ਭੇਜੇ ਸਨ। ਜਿਸ ਸਬੰਧੀ ਹੁਣ ਕਈ ਮੈਂਬਰਾਂ ਨੇ ਜਵਾਬ ਅਤੇ ਕਾਨੂੰਨੀ ਨੋਟਿਸ ਭੇਜਣ ਦਾ ਸਿਲਸਿਲਾ ਸ਼ੁਰੂ ਕਰ ਰੱਖਿਆ ਹੈ। ਇਸ ਸਬੰਧੀ ਛਪੀਆਂ ਖਬਰਾਂ 'ਤੇ ਐਗਜ਼ੀਕਿਊਟਿਵ ਮੀਟਿੰਗ 'ਚ ਚਿੰਤਾ ਪ੍ਰਗਟ ਕੀਤੀ ਗਈ। ਮੀਟਿੰਗ ਦੌਰਾਨ ਡਿਫਾਲਟਰਾਂ ਅਤੇ ਉਨ੍ਹਾਂ ਦੇ ਪ੍ਰਪੋਜ਼ਰ ਅਤੇ ਸੈਕੇਂਡਰ ਮੈਬਰਾਂ ਨੂੰ ਭੇਜੇ ਗਏ ਨੋਟਿਸਾਂ 'ਤੇ ਚਰਚਾ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਨ੍ਹਾਂ ਦੇ ਜਵਾਬ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਬਾਰੇ ਫੈਸਲਾ ਲਿਆ ਜਾਵੇਗਾ ਅਤੇ ਨਿਯਮਾਂ ਤੇ ਕਾਨੂੰਨ ਦੇ ਹਿਸਾਬ ਨਾਲ ਹੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ।
ਕਲੱਬ ਦੀ ਏ . ਜੀ. ਐੱਮ. 15 ਮਾਰਚ ਨੂੰ, 15 ਅਪ੍ਰੈਲ ਤੋਂ ਸ਼ੁਰੂ ਹੋਵੇਗਾ ਜੀ. ਪੀ. ਐੱਲ.
ਮੀਟਿੰਗ ਦੌਰਾਨ ਕਲੱਬ ਦੀ ਸਾਲਾਨਾ ਏ. ਜੀ. ਐੱਮ. 15 ਮਾਰਚ ਨੂੰ ਕਰਨ ਦਾ ਫੈਸਲਾ ਲਿਆ ਗਿਆ, ਜਿਸ ਦੌਰਾਨ ਪਿਛਲੇ ਸਾਲ ਦੀ ਬੈਲੈਂਸ ਸ਼ੀਟ ਅਤੇ ਹੋਰ ਮੁੱਦਿਆਂ 'ਤੇ ਚਰਚਾ ਹੋਵੇਗੀ। ਕਲੱਬ ਦੇ ਸਾਲਾਨਾ ਫੀਚਰ ਜੀ. ਪੀ. ਐੱਲ. ਨੂੰ 15 ਅਪ੍ਰੈਲ ਤੋਂ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ। ਇਸ ਤੋਂ ਇਲਾਵਾ ਕਲੱਬ ਸਟਾਫ ਨੂੰ 10 ਫੀਸਦੀ ਇੰਕਰੀਮੈਂਟ ਦੇਣ ਦਾ ਪ੍ਰਸਤਾਵ ਪਾਸ ਕਰ ਦਿੱਤਾ ਗਿਆ । ਕਲੱਬ ਪ੍ਰਧਾਨ ਨੇ ਵਿਕਾਸ ਕੰਮਾਂ ਦੀ ਰਫਤਾਰ ਨੂੰ ਜਾਰੀ ਰੱਖਦੇ ਹੋਏ ਸਿੰਥੈਟਿਕ ਕੋਰਟ ਦੇ ਆਲੇ-ਦੁਆਲੇ ਵਰਕਿੰਗ ਟ੍ਰੈਕ , ਬੈਡਮਿੰਟਨ ਹਾਲ ਦੇ ਸਾਹਮਣੇ ਆਊਟਡੋਰ ਕਿਚਨ ਆਦਿ ਸਬੰਧੀ ਪ੍ਰਪੋਜ਼ਲ ਮੰਗੀ ਹੈ। ਮੀਟਿੰਗ ਦੌਰਾਨ 10 ਮਾਰਚ ਨੂੰ ਕਲੱਬ 'ਚ ਪਹਿਲੀ ਵਾਰ 'ਹੋਲੀ' ਨਾਲ ਸਬੰਧਤ ਪ੍ਰੋਗਰਾਮ ਆਯੋਜਿਤ ਕਰਨ 'ਤੇ ਸਹਿਮਤੀ ਬਣੀ। ਵਿਸਾਖੀ 'ਤੇ ਵੀ ਪ੍ਰੋਗਰਾਮ ਆਯੋਜਿਤ ਕਰਨ 'ਤੇ ਵੀ ਚਰਚਾ ਹੋਈ।
ਸਿੱਧੂ ਮੂਸੇਵਾਲਾ ਦਾ ਸ਼ੋਅ ਰੱਦ ਹੋਣ ਦੇ ਬਾਵਜੂਦ ਸਪਾਂਸਰ ਕਰ ਰਹੇ ਨੇ ਮਨਮਾਨੀ, ਵੇਚ ਰਹੇ ਹਨ ਟਿਕਟਾਂ
NEXT STORY