ਹਾਜੀਪੁਰ (ਜੋਸ਼ੀ)- ਹਾਜੀਪੁਰ ਪੁਲਸ ਨੇ ਐੱਸ. ਐੱਸ. ਪੀ. ਹੁਸ਼ਿਆਰਪੁਰ ਸੁਰਿੰਦਰ ਲਾਂਬਾ ਅਤੇ ਡੀ. ਐੱਸ. ਪੀ. ਮੁਕੇਰੀਆਂ ਕੁਲਵਿੰਦਰ ਸਿੰਘ ਵਿਰਕ ਦੇ ਦਿਸ਼ਾ-ਨਿਰਦੇਸ਼ਾਂ ਹੇਠ ਇਲਾਕੇ 'ਚ ਭੈੜੇ ਪੁਰਸ਼ਾਂ ਨੂੰ ਕਾਬੂ ਕਰਨ ਲਈ ਸ਼ੁਰੂ ਕੀਤੇ ਅਭਿਆਨ ਦੇ ਤਹਿਤ ਇਕ ਵਿਅਕਤੀ ਨੂੰ ਤਿੰਨ ਚੋਰੀ ਦੀਆਂ ਗੱਡੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧ 'ਚ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਹਾਜੀਪੁਰ ਇੰਸ.ਅਮਰਜੀਤ ਕੌਰ ਨੇ ਦਸਿਆ ਹੈ ਕਿ 10 ਦਸੰਬਰ ਨੂੰ ਹਾਜੀਪੁਰ ਪੁਲਸ ਥਾਣਾ ਵਿਖੇ ਇਕ ਟਵੇਰਾ ਗੱਡੀ ਪੀ. ਬੀ.09-ਐੱਚ-1356 ਚੋਰੀ ਹੋਣ 'ਤੇ ਮੁਕੱਦਮਾ ਨੰਬਰ 99 ਅੰਡਰ ਸੈਕਸ਼ਨ 379 ਆਈ. ਪੀ. ਸੀ. ਦੇ ਤਹਿਤ ਦਰਜ ਹੋਇਆ ਸੀ, ਜਿਸ ਦੀ ਜਾਂਚ ਇੰਸ.ਅਮਰਜੀਤ ਕੌਰ ਅਤੇ ਏ. ਐੱਸ. ਆਈ. ਗੁਰਵਿੰਦਰ ਜੀਤ ਸਿੰਘ ਨੇ ਆਪਣੀ ਪੁਲਸ ਪਾਰਟੀ ਨਾਲ ਕਰਦੇ ਹੋਏ ਰਾਜਿੰਦਰ ਕੁਮਾਰ ਗੋਰਾ ਪੁੱਤਰ ਪਿਆਰਾ ਲਾਲ ਵਾਸੀ ਪਿੰਡ ਜਾਗੋਵਾਲ ਬੇਟ ਪੁਲਸ ਸਟੇਸ਼ਨ ਭੈਣੀ ਮੀਆਂ ਖਾਂ ਜ਼ਿਲ੍ਹਾ ਗੁਰਦਾਸਪੁਰ ਹਾਲ ਵਾਸੀ ਸੈਦੋ ਢਾਕੀ ਨੰਗਲ ਭੂਰ ਜ਼ਿਲ੍ਹਾ ਪਠਾਨਕੋਟ ਨੂੰ ਕਾਬੂ ਕੀਤਾ ਹੈI
ਇਹ ਵੀ ਪੜ੍ਹੋ : ਕੱਲ੍ਹ ਹੋਵੇਗੀ ਸਰਕਾਰੀ ਸਕੂਲਾਂ 'ਚ ਮੈਗਾ-PTM , ਮੰਤਰੀ ਹਰਜੋਤ ਬੈਂਸ ਦੀ ਮਾਪਿਆਂ ਨੂੰ ਖ਼ਾਸ ਅਪੀਲ
ਅਮਰਜੀਤ ਕੌਰ ਨੇ ਦਸਿਆ ਕਿ ਦੋਸ਼ੀ ਰਜਿੰਦਰ ਕੁਮਾਰ ਗੋਰਾ ਤੋਂ ਟਵੇਰਾ ਗੱਡੀ ਦੇ ਇਲਾਵਾ ਇਕ ਵਰਨਾ ਕਾਰ ਅਤੇ ਇਕ ਇੱਕੋ ਵੈਨ ਬਰਾਮਦ ਕੀਤੀ ਹੈ, ਜੋ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੀਆਂ ਗਈਆਂ ਸਨ ਅਤੇ 8 ਵੱਖ-ਵੱਖ ਗੱਡੀਆਂ ਦੀਆਂ ਨੰਬਰ ਪਲੇਟਾਂ ਬਰਾਮਦ ਕੀਤੀਆਂ ਹਨI ਮੈਡਮ ਅਮਰਜੀਤ ਕੌਰ ਨੇ ਅੱਗੇ ਦੱਸਿਆ ਹੈ ਕਿ ਮੁਕੱਦਮਾ ਨੰਬਰ 99 ਦੇ ਜ਼ੁਰਮ 'ਚ ਵਾਧਾ ਅੰਡਰ ਸੈਕਸ਼ਨ 482,411 ਆਈ. ਪੀ. ਸੀ.ਦੇ ਤਹਿਤ ਕੀਤਾ ਹੈI ਚੋਰ ਨੂੰ ਅੱਜ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਦੀ ਮੰਗ ਕੀਤੀ ਹੈ ਤਾਂ ਜੋ ਰਾਜਿੰਦਰ ਕੁਮਾਰ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਸਕੇ ਤਾਂਕਿ ਇਸ ਚੋਰੀ ਦੇ ਇਲਾਵਾ ਹੋਰ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ ਅਤੇ ਇਸ ਨਾਲ ਹੋਰ ਕਿੰਨੇ ਆਦਮੀ ਹਨ I
ਇਹ ਵੀ ਪੜ੍ਹੋ : ਜਲੰਧਰ 'ਚ ਵੱਡੀ ਵਾਰਦਾਤ, ਬੱਸ ਸਟੈਂਡ ਨੇੜੇ ਚੱਲੀਆਂ ਗੋਲ਼ੀਆਂ, ਬਣਿਆ ਦਹਿਸ਼ਤ ਦਾ ਮਾਹੌਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੁੜੀ ਨੂੰ ਜ਼ਿੰਦਾ ਸਾੜ ਕੇ ਕਤਲ ਕਰਨ ਦੇ ਮਾਮਲੇ 'ਚ ਕਾਤਲ ਪੁਲਸ ਦੀ ਗ੍ਰਿਫ਼ਤ ਤੋਂ ਦੂਰ, ਹੋਇਆ ਪੋਸਟਮਾਰਟਮ
NEXT STORY