ਜਲੰਧਰ (ਵਰੁਣ)- ਜਲੰਧਰ ਸ਼ਹਿਰ ਵਿਚ ਗੋਲ਼ੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਸ਼ੁੱਕਰਵਾਰ ਸਵੇਰੇ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੀ ਲਾਅ ਐਂਡ ਆਰਡਰ ਮੀਟਿੰਗ ਤੋਂ ਕੁਝ ਮਿੰਟਾਂ ਬਾਅਦ ਬੱਸ ਸਟੈਂਡ ਨੇੜੇ ਬਾਈਕ ਸਵਾਰ ਤਿੰਨ ਹਮਲਾਵਰਾਂ ਨੇ ਗੋਲ਼ੀਆਂ ਚਲਾ ਦਿੱਤੀਆਂ।
ਇਹ ਗੋਲ਼ੀਆਂ ਇਕ ਟਰੈਵਲ ਏਜੰਟ ਦੀ ਐੱਮ.ਜੀ. ਕਾਰ 'ਤੇ ਚਲਾਈਆਂ ਗਈਆਂ, ਜਿਸ ਵਿੱਚੋਂ ਦੋ ਗੋਲ਼ੀਆਂ ਏਜੰਟ ਦੀ ਕਾਰ ਦੇ ਪਿਛਲੇ ਪਾਸੇ ਦੇ ਸ਼ੀਸ਼ੇ ਵਿੱਚ ਲੱਗੀਆਂ। ਇਹ ਗੋਲ਼ੀਆਂ ਫਿਰੌਤੀ ਮੰਗਣ ਲਈ ਚਲਾਈਆਂ ਗਈਆਂ ਹਨ। ਮੌਕੇ ਤੋਂ ਗੋਲ਼ੀਆਂ ਦੇ ਖੋਲ ਬਰਾਮਦ ਹੋਏ ਹਨ। ਥਾਣਾ ਬਾਰਾਂਦਰੀ ਦੀ ਪੁਲਸ ਪਾਰਟੀ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਆਈ ਤਾਜ਼ਾ ਅਪਡੇਟ, ਕਈ ਜ਼ਿਲ੍ਹਿਆਂ ’ਚ ਯੈਲੋ ਅਲਰਟ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਤਨੀ ਨੂੰ ਆਈਲੈੱਟਸ ਸੈਂਟਰ 'ਚ ਛੱਡਣ ਮਗਰੋਂ ਮਾਪਿਆਂ ਦਾ ਇਕਲੌਤਾ ਪੁੱਤ ਹੋਇਆ ਲਾਪਤਾ, ਜਾਂਚ 'ਚ ਜੁਟੀ ਪੁਲਸ
NEXT STORY