ਸ੍ਰੀ ਕੀਰਤਪੁਰ ਸਾਹਿਬ (ਬਾਲੀ)- ਸ੍ਰੀ ਕੀਰਤਪੁਰ ਸਾਹਿਬ-ਬਿਲਾਸਪੁਰ ਕੌਮੀ ਮਾਰਗ ਦੇ ਨਾਲ ਪਿੰਡ ਮੱਸੇਵਾਲ ਮੋੜ ’ਤੇ ਬੀਤੇ ਦਿਨ ਆਟੋ ਇਲੈਕਟ੍ਰੀਕਲ ਦੀ ਦੁਕਾਨ ਕਰਦੇ ਪਿਓ-ਪੁੱਤ ’ਤੇ ਅੱਧਾ ਦਰਜਨ ਤੋਂ ਵੱਧ ਤੇਜ਼ਧਾਰ ਹਥਿਆਰਾਂ ਨਾਲ ਲੈਸ ਅਣਪਛਾਤੇ ਨੌਜਵਾਨਾਂ ਨੇ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਇਸ ਦੌਰਾਨ ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਜ਼ਖ਼ਮੀ ਪਿਓ-ਪੁੱਤ ਨੂੰ ਇਲਾਜ ਲਈ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦਾਖ਼ਲ ਕਰਵਾਇਆ। ਜਾਣਕਾਰੀ ਅਨੁਸਾਰ ਦਲਜੀਤ ਸਿੰਘ ਪੁੱਤਰ ਪਾਲ ਸਿੰਘ ਵਾਸੀ ਪਿੰਡ ਮਝੇੜ ਥਾਣਾ ਸ੍ਰੀ ਕੀਰਤਪੁਰ ਸਾਹਿਬ ਅਤੇ ਉਸ ਦਾ ਲੜਕਾ ਅੰਮ੍ਰਿਤ ਸਿੰਘ ਪਿੰਡ ਮੱਸੇਵਾਲ ਮੋੜ ’ਤੇ ਇਲੈਕਟ੍ਰੀਸ਼ਨ ਦੀ ਦੁਕਾਨ ਕਰਦੇ ਹਨ।
ਬੀਤੀ ਸਾਮ 3.50 ਵਜੇ 8-9 ਦੇ ਕਰੀਬ ਨੌਜਵਾਨ ਸੜਕ ਦੀ ਦੂਸਰੀ ਸਾਈਡ ਆਪਣੇ ਮੋਟਰ ਸਾਈਕਲ ਖੜ੍ਹੇ ਕਰਕੇ ਦਲਜੀਤ ਸਿੰਘ ਦੀ ਦੁਕਾਨ ’ਤੇ ਆ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਦਲਜੀਤ ਸਿੰਘ ਅਤੇ ਉਸ ਦੇ ਨੌਜਵਾਨ ਪੁੱਤਰ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਇਸ ਦੌਰਾਨ ਹਮਲਾਵਰਾਂ ਦਾ ਇਕ ਦਾਤ ਅਤੇ ਇਕ ਮੋਟਰਸਾਈਕਲ ਘਟਨਾ ਸਥਾਨ ’ਤੇ ਹੀ ਰਹਿ ਗਿਆ। ਮੌਕੇ ’ਤੇ ਇਕੱਠੇ ਹੋਏ ਆਲੇ-ਦੁਆਲੇ ਦੇ ਦੁਕਾਨਦਾਰਾਂ ਵੱਲੋਂ ਹਮਲਾਵਰਾਂ ਦਾ ਕੁਝ ਦੂਰੀ ਤੱਕ ਪਿੱਛਾ ਵੀ ਕੀਤਾ ਗਿਆ ਪਰ ਉਹ ਆਪਣੇ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਪਿੰਡ ਮੋੜਾ ਦੀ ਸਾਈਡ ਤੋਂ ਹਿਮਾਚਲ ਪ੍ਰਦੇਸ਼ ਅੰਦਰ ਦਾਖ਼ਲ ਹੋ ਗਏ।
ਇਹ ਵੀ ਪੜ੍ਹੋ: ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇਅ 'ਤੇ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ, ਜਾਣੋ ਕੀ ਹੈ ਮੁੱਖ ਮੰਗ
ਇਸ ਘਟਨਾ ਬਾਰੇ ਲੋਕਾਂ ਵੱਲੋਂ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਸ ਨੂੰ ਸੂਚਿਤ ਕੀਤਾ ਗਿਆ ਜੋ ਕਿ ਸੂਚਨਾ ਮਿਲਣ ਤੋਂ ਕਰੀਬ ਪੌਣਾ ਘੰਟਾ ਲੇਟ ਪੁੱਜੀ। ਸ਼ੱਕ ਦੇ ਆਧਾਰ ’ਤੇ ਮੌਕੇ ’ਤੇ ਮੌਜੂਦ ਲੋਕਾਂ ਅਤੇ ਦੁਕਾਨਦਾਰਾਂ ਨੇ ਇਕ ਕਾਰ ਸਵਾਰ ਦੋ ਨੌਜਵਾਨਾਂ ਨੂੰ ਹਮਲਾਵਰਾਂ ਦੇ ਸਾਥੀ ਸਮਝਦੇ ਹੋਏ ਰੋਕ ਲਿਆ ਅਤੇ ਬਾਅਦ ਵਿਚ ਪੁਲਸ ਦੇ ਹਵਾਲੇ ਕਰ ਦਿੱਤਾ। ਥਾਣਾ ਸ੍ਰੀ ਕੀਰਤਪੁਰ ਸਾਹਿਬ ਤੋਂ ਜਾਂਚ ਅਧਿਕਾਰੀ ਏ. ਐੱਸ. ਆਈ ਪ੍ਰਦੀਪ ਸ਼ਰਮਾ ਅਤੇ ਜਵਾਨ ਸੋਹਣ ਸਿੰਘ ਵੱਲੋਂ ਹਮਲਾਵਰਾਂ ਦੇ ਡਿੱਗੇ ਦਾਤ ਅਤੇ ਮੋਟਰਸਾਈਕਲ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਥਾਣਾ ਸ੍ਰੀ ਕੀਰਤਪੁਰ ਸਾਹਿਬ ਵਿਖੇ ਲਿਆਂਦਾ ਗਿਆ।
ਇਹ ਵੀ ਪੜ੍ਹੋ: ਪੰਜਾਬ ਦਾ ਇਕ ਹੋਰ ਫ਼ੌਜੀ ਜਵਾਨ ਡਿਊਟੀ ਦੌਰਾਨ ਹੋਇਆ ਸ਼ਹੀਦ, ਪਰਿਵਾਰ 'ਚ ਛਾਈ ਸੋਗ ਦੀ ਲਹਿਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਹਰੇ ਨਗਰ ਕੀਰਤਨ ਬਦਲਣਗੇ ਪੰਜਾਬ ਦੀ ਤਸਵੀਰ: ਸੰਤ ਸੀਚੇਵਾਲ
NEXT STORY