ਨਾਂਦੇੜ : ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਮਿਤੀ 15 ਨਵੰਬਰ 2024 ਨੂੰ ਸ਼ਾਮ ਠੀਕ 4.15 ਮਿੰਟ ਤੋਂ ਲੈ ਕੇ 4.30 ਵੱਜੇ ਤੱਕ ਸਿਮਰਨ ਦਿਵਸ ਮਨਾਇਆ ਜਾਵੇਗਾ। ਇਸ ਦੌਰਾਨ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਨਯੋਗ ਪੰਜ ਪਿਆਰੇ ਸਾਹਿਬਾਨ ਜੀ ਦੀ ਸਰਪ੍ਰਸਤੀ ਹੇਠ ਮਿਤੀ 15 ਨਵੰਬਰ 2024 ਨੂੰ ਸਿਮਰਨ ਦਿਵਸ ਸ਼ਾਮ 4.15 ਤੋਂ 4.30 ਵਜੇ ਤੱਕ ਮਨਾਇਆ ਜਾ ਰਿਹਾ ਹੈ।

ਇਸ ਮੌਕੇ ਮੂਲਮੰਤਰ ਦੇ ਪਾਠ ਕੀਤੇ ਜਾਣਗੇ। ਨਾਲ ਹੀ ਮਨੁੱਖਤਾ, ਭਾਈਚਾਰੇ ਅਤੇ ਵਿਸ਼ਵ ਸ਼ਾਂਤੀ ਲਈ ਅਰਦਾਸ ਕੀਤੀ ਜਾਵੇਗੀ। ਇਸ ਦੌਰਾਨ ਗੁਰਦੁਆਰਾ ਸਾਹਿਬ ਵਲੋਂ ਸਾਰੀ ਸਾਧ ਸੰਗਤ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋ ਕੇ ਦਰਸ਼ਨ ਦੇਣ ਦੀ ਕ੍ਰਿਪਾਲਤਾ ਕੀਤੀ ਗਈ ਹੈ।

ਕਾਂਗਰਸ ਨੂੰ ਸੱਤਾ 'ਚ ਲਿਆ ਕੇ ਕੀਮਤ ਚੁੱਕਾ ਰਹੇ ਹਨ ਹਿਮਾਚਲ ਦੇ ਲੋਕ : ਅਨੁਰਾਗ ਠਾਕੁਰ
NEXT STORY