ਜਲੰਧਰ (ਜਤਿੰਦਰ, ਭਾਰਦਵਾਜ)- ਸੀ. ਜੇ. ਐੱਮ. ਅਮਿਤ ਕੁਮਾਰ ਗਰਗ ਦੀ ਅਦਾਲਤ ਵੱਲੋਂ ਵਿਧਾਇਕ ਸ਼ੀਤਲ ਅੰਗੁਰਾਲ ਦੇ ਵੱਖ-ਵੱਖ ਕੇਸਾਂ ਦੀ ਅਗਲੀ ਸੁਣਵਾਈ ਲਈ 11 ਜੁਲਾਈ ਦੀ ਤਾਰੀਖ਼ ਤੈਅ ਕੀਤੀ ਗਈ ਹੈ। ਬੁੱਧਵਾਰ ਸ਼ੀਤਲ ਅੰਗੂਰਾਲ ਦੇ ਮੁਕੱਦਮਾ ਨੰ. 31 ਥਾਣਾ ਨਵੀਂ ਬਾਰਾਂਦਰੀ 'ਤੇ ਮੁਕਦੱਮਾ ਨੰਬਰ- 63 ਥਾਣਾ 6 ਅਤੇ 130 ਨੰ. ਐੱਫ਼. ਆਈ. ਆਰ. ਥਾਣਾ ਡਿਵੀਜ਼ਨ ਨੰ. 5 ਵਿਖੇ ਸਾਲ 2017 ਅਤੇ 2020 ਨਾਲ ਸਬੰਧਤ ਕੇਸਾਂ ਦੀ ਸੁਣਵਾਈ ਹੋਈ। ਇਥੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਹਾਲ ਹੀ ’ਚ ਕੇਸ ਦੌਰਾਨ ਬਾਹਰ ਜਾਣ ’ਤੇ ਵੀ ਅਦਾਲਤ ’ਚ ਸਵਾਲ ਉੱਠ ਸਕਦਾ ਹੈ ਕਿ ਉਹ ਅਦਾਲਤ ਤੋਂ ਪਰਮਿਸ਼ਨ ਲੈ ਕੇ ਵਿਦੇਸ਼ ਗਏ ਸਨ ਜਾਂ ਨਹੀਂ, ਜੇਕਰ ਨਹੀਂ ਤਾਂ ਉਨ੍ਹਾਂ ਦੀ ਜ਼ਮਾਨਤ ’ਤੇ ਵੀ ਸਵਾਲ ਉੱਠ ਸਕਦੇ ਹਨ। ਬੁੱਧਵਾਰ ਮੁਕੱਦਮਾ ਨੰ. 88 ਸਾਲ 2017 ਥਾਣਾ ਨਵੀਂ ਬਾਰਾਦਰੀ ’ਚ ਦਰਜ ਕੇਸ ’ਚ ਉਸ ਵੇਲੇ ਦੇ ਥਾਣਾ ਮੁਖੀ ਅਤੇ ਮੌਜੂਦਾ ਡੀ. ਐੱਸ. ਪੀ. ਪ੍ਰੇਮ ਕੁਮਾਰ ਦੀ ਗਵਾਹੀ ਰਿਕਾਰਡ ਕੀਤੀ ਗਈ। ਹੁਣ ਇਸ ਕੇਸ ਦੀ ਸੁਣਵਾਈ 11 ਜੁਲਾਈ ਨੂੰ ਹੋਵੇਗੀ।
ਇਹ ਵੀ ਪੜ੍ਹੋ- ਬਹਾਨੇ ਨਾਲ 82 ਸਾਲਾ ਦਾਦੀ ਨੂੰ ਕਾਰ 'ਚ ਬਿਠਾ ਲੈ ਗਿਆ ਬਾਹਰ, ਫਿਰ ਪੋਤੇ ਨੇ ਕੀਤਾ ਲੂ ਕੰਡੇ ਖੜ੍ਹੇ ਕਰਨ ਵਾਲਾ ਕਾਰਾ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਬੁਰਕੇ ’ਚੋਂ ਬਾਹਰ ਆਉਣ ਲੱਗੀਆਂ ਪਾਕਿਸਤਾਨੀ ਔਰਤਾਂ
NEXT STORY