ਕੋਟ ਫਤੂਹੀ (ਬਹਾਦਰ ਖਾਨ)-ਸਥਾਨਕ ਪਿੰਡ ਦੀ ਇਕ ਹਵੇਲੀ ਵਿਚ ਖੜ੍ਹੇ ਦੋ ਟਰੈਕਟਰਾਂ ਦੀਆਂ ਦੋ ਬੈਟਰੀਆਂ ਤੇ ਇਕ ਹੋਰ ਦੂਸਰੇ ਘਰ ਵਿਚੋਂ ਸਾਢੇ ਸੱਤ ਦੀ ਇਕ ਸਬਮਰਸੀਬਲ ਮੋਟਰ, ਗੈੱਸ ਸਿਲੰਡਰ ਤੇ ਹੋਰ ਕੀਮਤੀ ਸਾਮਾਨ ਚੋਰੀ ਕਰਕੇ ਲੈ ਗਏ। ਮਿਲੀ ਜਾਣਕਾਰੀ ਅਨੁਸਾਰ ਘਰ ਦੇ ਮਾਲਕ ਬਲਵੀਰ ਸਿੰਘ ਨਿਵਾਸੀ ਪਿੰਡ ਕੋਟ ਫਤੂਹੀ ਨੇ ਪੰਚ ਗੁਰਜੀਤ ਸਿੰਘ ਢਿੱਲੋਂ, ਅੰਮ੍ਰਿਤਪਾਲ ਸਿੰਘ ਸੰਧੂ, ਬਹਾਦਰ ਸਿੰਘ ਆਦਿ ਦੀ ਹਾਜ਼ਰੀ ਵਿਚ ਜਾਣਕਾਰੀ ਦਿੰਦੇ ਦੱਸਿਆ ਕਿ ਉਸ ਦੇ ਘਰ ਦੇ ਪਿਛਲੇ ਪਾਸੇ ਤੋਂ ਦੇਰ ਰਾਤ ਚੋਰ ਇਕ ਸਾਢੇ ਸੱਤ ਦੀ ਸਬਮਰਸੀਬਲ ਮੋਟਰ, ਇਕ ਗੈੱਸ ਸਿਲੰਡਰ, 20 ਲੀਟਰ ਡੀਜ਼ਲ ਦੀ ਭਰੀ ਹੋਈ ਕੈਨ, ਇਕ ਕੁਇੰਟਲ ਤੋਂ ਵੱਧ ਕਣਕ, ਜਨਰੇਟਰ ਦਾ ਵੋਲਟ ਮੀਟਰ ਅਤੇ ਹੋਰ ਘਰੇਲੂ ਸਾਮਾਨ ਚੋਰ ਚੋਰੀ ਕਰਕੇ ਲੈ ਗਏ।
ਇਹ ਵੀ ਪੜ੍ਹੋ: Big Breaking: ਅੱਧੀ ਰਾਤ ਨੂੰ ਜਲੰਧਰ 'ਚ ਪੈ ਗਿਆ ਡਾਕਾ! ਜਿਊਲਰੀ ਸ਼ਾਪ ਲੁੱਟ ਕੇ ਲੈ ਗਏ 10 ਬੰਦੇ
ਇਸੇ ਤਰ੍ਹਾਂ ਉਨ੍ਹਾਂ ਦੱਸਿਆ ਕਿ ਗੁਰਮੀਤ ਸਿੰਘ ਦੀ ਪਿੰਡੋਂ ਬਾਹਰ ਠੀਡਾਂ ਰੋਡ ’ਤੇ ਪੈਂਦੀ ਹਵੇਲੀ ਵਿਚੋਂ ਦੋ ਟ੍ਰੈਕਟਰਾਂ ਦੀਆਂ ਬੈਟਰੀਆਂ ਚੋਰ ਚੋਰੀ ਕਰਕੇ ਲੈ ਗਏ। ਜਦਕਿ ਕੁੱਝ ਦਿਨ ਪਹਿਲਾਂ ਵੀ ਚਾਰ ਦੇ ਕਰੀਬ ਗੱਡੀਆਂ ਦੀਆਂ ਬੈਟਰੀਆਂ ਤੇ ਇਕ ਲੱਕੜੀ ਦੇ ਟਾਲ ਤੋਂ ਬਾਲਣ ਚੋਰੀ ਹੋ ਗਿਆ ਸੀ। ਜਿਸ ਦੇ ਸਬੰਧ ਵਿਚ ਅਜੇ ਤੱਕ ਕੁਝ ਪਤਾ ਨਹੀ ਲੱਗ ਸਕਿਆ।
ਇਹ ਵੀ ਪੜ੍ਹੋ: ਕਹਿਰ ਓ ਰੱਬਾ! ਹਾਦਸੇ ਨੇ ਉਜਾੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਖ਼ਬਰ: ਪਾਕਿਸਤਾਨ 'ਚ ਕੈਦ ਜਲੰਧਰ ਤੇ ਲੁਧਿਆਣਾ ਦੇ ਮੁੰਡੇ ਆਉਣਗੇ ਭਾਰਤ
NEXT STORY