ਸਨਾਤਨ ਪ੍ਰੰਪਰਾ ’ਚ ਹਰ ਕੰਮ ਭਗਵਾਨ ਦਾ ਧਿਆਨ ਕਰ ਕੇ ਸ਼ੁਰੂ ਕੀਤਾ ਜਾਂਦਾ ਹੈ ਅਤੇ ਮੰਦਰ ਜਾਣਾ ਵੀ ਇਸ ਦਾ ਹੀ ਇਕ ਹਿੱਸਾ ਹੈ ਪਰ ਕੁਝ ਲੋਕ ਹੁਣ ਮੰਦਰਾਂ ’ਚ ਭਗਵਾਨ ਦੀ ਪੂਜਾ ਕਰਨ ਨਹੀਂ ਸਗੋਂ ਉਥੇ ਦੇਵ ਮੂਰਤੀਆਂ, ਉਨ੍ਹਾਂ ਦੇ ਗਹਿਣੇ ਅਤੇ ਦਾਨ ਪੇਟੀ ’ਚ ਸ਼ਰਧਾਲੂਆਂ ਵਲੋਂ ਚੜ੍ਹਾਏ ਗਏ ਚੜ੍ਹਾਵੇ ਨੂੰ ਚੋਰੀ ਕਰਨ ਲਈ ਜਾਣ ਲੱਗੇ ਹਨ, ਜਿਨ੍ਹਾਂ ਦੀਆਂ ਇਸੇ ਸਾਲ ਦੀਆਂ ਕੁਝ ਘਟਨਾਵਾਂ ਹੇਠਾਂ ਦਰਜ ਹਨ :
* 8 ਜਨਵਰੀ, 2025 ਨੂੰ ‘ਲੁਧਿਆਣਾ’ (ਪੰਜਾਬ) ’ਚ ਸਥਿਤ ਪ੍ਰਸਿੱਧ ‘ਪ੍ਰਾਚੀਨ ਸ਼ੀਤਲਾ ਮਾਤਾ ਮੰਦਰ’ ਤੋਂ ਚੋਰ ਸੋਨੇ ਦੇ ਇਕ ‘ਨੋਜ਼ ਰਿੰਗ’ ਤੋਂ ਇਲਾਵਾ ਲੱਖਾਂ ਰੁਪਏ ਕੀਮਤ ਦੇ ਲਗਭਗ 40 ਕਿਲੋ ਵਜ਼ਨੀ ਚਾਂਦੀ ਦੇ ਗਹਿਣੇ ਚੋਰੀ ਕਰ ਕੇ ਲੈ ਗਏ।
* 31 ਮਾਰਚ ਨੂੰ ਚੋਰਾਂ ਨੇ ‘ਹੈਦਰਾਬਾਦ’ (ਤੇਲੰਗਾਨਾ) ਦੇ ‘ਕੁਥਬੁੱਲ੍ਹਾਪੁਰ’ ਸ਼ਹਿਰ ’ਚ ਸਥਿਤ ਇਕ ਮੰਦਰ ਤੋਂ ਮੂਰਤੀਆਂ, ਗਹਿਣੇ ਅਤੇ ਹੋਰ ਵਸਤਾਂ ਚੋਰੀ ਕਰ ਲਈਆਂ।
* 27 ਜੂਨ ਨੂੰ ‘ਧਮਤਰੀ’ (ਛੱਤੀਸਗੜ੍ਹ) ਦੇ ਵੱਖ-ਵੱਖ ਮੰਦਰਾਂ ਤੋਂ ਕੀਮਤੀ ਵਸਤਾਂ ਅਤੇ ਨਕਦ ਰਾਸ਼ੀ ਚੋਰੀ ਕਰਨ ਦੇ ਦੋਸ਼ ’ਚ ਇਕ ਪਤੀ-ਪਤਨੀ ਸਮੇਤ 4 ਲੋਕਾਂ ਨੂੰ ਵੱਡੀ ਮਾਤਰਾ ’ਚ ਚੋਰੀਆਂ ਕੀਤੀਆਂ ਗਈਆਂ ਵਸਤਾਂ ਨਾਲ ਗ੍ਰਿਫਤਾਰ ਕੀਤਾ ਗਿਆ।
* 26 ਜੁਲਾਈ ਨੂੰ ‘ਏਲੁਰੂ’ (ਆਂਧਰਾ ਪ੍ਰਦੇਸ਼) ਦੇ ‘ਨਿਦਾਮਾਰੂ ਮੰਡਲ’ ਸ਼ਹਿਰ ’ਚ ਇਕ ਮੰਦਰ ਦੇ ਤਾਲੇ ਤੋੜ ਕੇ 3 ਚੋਰ ਲੱਖਾਂ ਰੁਪਏ ਦੇ ਲੈਣ-ਦੇਣ ਦੇ ਦਸਤਾਵੇਜ਼ ਚੋਰੀ ਕਰ ਕੇ ਲੈ ਗਏ।
* 12 ਅਗਸਤ ਨੂੰ ਪੁਲਸ ਨੇ ‘ਦਿੱਲੀ’ ਦੇ ਭਾਰਤ ਨਗਰ ਸਥਿਤ ਇਕ ਮੰਦਰ ਤੋਂ ‘ਦਾਨਪਾਤਰ’ ਚੋਰੀ ਕਰ ਕੇ ਲਿਜਾਣ ਦੇ ਦੋਸ਼ ’ਚ ‘ਅਜੈ’ ਨਾਂ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ।
* 21 ਅਗਸਤ ਨੂੰ ‘ਊਧਮਪੁਰ’ (ਜੰਮੂ-ਕਸ਼ਮੀਰ) ਦੇ ‘ਬਾੜੀਆ’ ਵਿਚ ਸਥਿਤ ‘ਕਾਲੀ ਮਾਤਾ ਮੰਦਰ’ ਤੋਂ ‘ਦਾਨਪਾਤਰ’ ਚੋਰੀ ਕਰ ਕੇ ਲਿਜਾਣ ਦੇ ਦੋਸ਼ ’ਚ ਪੁਲਸ ਨੇ ‘ਕੁਲਦੀਪ ਚੰਦ’ ਨਾਂ ਦੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ।
* 3 ਸਤੰਬਰ ਨੂੰ ‘ਦਿੱਲੀ’ ਦੇ ‘ਲਾਲ ਕਿਲਾ’ ਕੰਪਲੈਕਸ ’ਚ ਇਕ ਜੈਨ ਧਾਰਮਿਕ ਸਮਾਰੋਹ ਦੇ ਆਯੋਜਨ ਦੌਰਾਨ ਚੋਰਾਂ ਨੇ ਧਾਵਾ ਬੋਲਿਆ ਅਤੇ ਉਥੋਂ 2 ਸੋਨੇ ਦੇ ਕਲਸ਼ ਚੋਰੀ ਕਰ ਕੇ ਲੈ ਗਏ ਜਿਨ੍ਹਾਂ ’ਚ 1.5 ਕਰੋੜ ਰੁਪਏ ਕੀਮਤ ਦੇ ਗਹਿਣੇ ਆਦਿ ਲੱਗੇ ਸਨ।
* 16 ਦਸੰਬਰ ਨੂੰ ‘ਰੁੜਕੀ’ (ਉੱਤਰਾਖੰਡ) ਦੇ ‘ਲੰਢੌਰਾ’ ਕਸਬੇ ’ਚ ਸਥਿਤ ‘ਕਾਲੀ ਮਾਤਾ ਮੰਦਰ’ ਦੀ ਪੁਜਾਰਨ ਜਦੋਂ ਪੂਜਾ ਅਰਚਨਾ ਕਰ ਰਹੀ ਸੀ, ਉਦੋਂ ਉਨ੍ਹਾਂ ਦੀ ਨਜ਼ਰ ਮੰਦਰ ਦੇ ਤਾਲੇ ਤੋੜ ਕੇ ਉਥੋਂ ‘ਘੰਟਾ’ ਚੋਰੀ ਕਰ ਕੇ ਭੱਜ ਰਹੇ ‘ਮੋਬੀਨ’ ਨਾਂ ਦੇ ਵਿਅਕਤੀ ’ਤੇ ਪਈ ਅਤੇ ਪੁਜਾਰਨ ਦੇ ਰੌਲਾ ਪਾਉਣ ’ਤੇ ਮੁਲਜ਼ਮ ਨੂੰ ਲੋਕਾਂ ਨੇ ਫੜ ਕੇ ਪੁਲਸ ਹਵਾਲੇ ਕਰ ਦਿੱਤਾ।
* 18 ਦਸੰਬਰ ਨੂੰ ‘ਗੋਪਾਲਗੰਜ’ (ਬਿਹਾਰ) ’ਚ ਸਥਿਤ ਪ੍ਰਸਿੱਧ ‘ਥਾਵੇ’ ਮੰਦਰ ਦੇ ਕੰਪਲੈਕਸ ’ਚ ਪੁਲਸ ਚੌਕੀ ਮੌਜੂਦ ਹੋਣ ਦੇ ਬਾਵਜੂਦ ਚੋਰ ਉਥੋਂ ਮਾਂ ਦੁਰਗਾ ਦੀ ਮੂਰਤੀ ’ਤੇ ਸੁਸ਼ੋਭਿਤ ਲਗਭਗ 500 ਗ੍ਰਾਮ ਵਜ਼ਨੀ ਸੋਨੇ ਦੇ ਮੁਕੁਟ ਤੋਂ ਇਲਾਵਾ ਲੱਖਾਂ ਰੁਪਏ ਕੀਮਤ ਦੇ ਗਹਿਣੇ ਅਤੇ ਦਾਨ ਪੇਟੀ ਚੋਰੀ ਕਰ ਕੇ ਲੈ ਗਏ।
* 21 ਦਸੰਬਰ ਨੂੰ ‘ਜਲੰਧਰ’ (ਪੰਜਾਬ) ਵਿਚ ਪਿੰਡ ‘ਤੱਲ੍ਹਣ’ ਵਿਚ ਕੋਈ ਚੋਰ ਗੁਰਦੁਆਰਾ ਸਿੰਘ ਸਭਾ ਦੇ ਦਰਬਾਰ ਸਾਹਿਬ ਵਾਲੇ ਮੁੱਖ ਹਾਲ ’ਚ ਰੱਖੀ ‘ਗੋਲਕ’ ਤੋੜ ਕੇ ਚੜ੍ਹਾਵੇ ਦੀ ਰਕਮ ਚੋਰੀ ਕਰ ਕੇ ਲੈ ਗਿਆ।
* 21 ਦਸੰਬਰ ਨੂੰ ਹੀ ‘ਕੇਂਦਰਪਾੜਾ’ (ਤਾਮਿਲਨਾਡੂ) ਜ਼ਿਲੇ ਦੇ ‘ਢੋਲਾ’ ਅਤੇ ‘ਨਲਪਾਰੀ’ ਪਿੰਡਾਂ ਦੇ 5 ਮੰਦਰਾਂ ਤੋਂ ਚੋਰ ਮੂਰਤੀਆਂ, ਗਹਿਣੇ ਅਤੇ ਦੂਜੀਆਂ ਚੀਜ਼ਾਂ ਚੋਰੀ ਕਰ ਕੇ ਲੈ ਗਏ, ਜਿਨ੍ਹਾਂ ਦੀ ਕੀਮਤ ਲਗਭਗ 20 ਲੱਖ ਰੁਪਏ ਹੈ।
ਉਨ੍ਹਾਂ ਨੇ ਢੋਲਾ ਪਿੰਡ ਦੇ ਮੰਗਲਾ, ਹਨੂੰਮਾਨ ਅਤੇ ਤਾਰਿਣੀ ਮੰਦਰਾਂ ਅਤੇ ਨਲਪਾਰੀ ਦੇ ਖੇਤਰਪਾਲਿਨੀ ਅਤੇ ਹਨੂੰਮਾਨ ਮੰਦਰਾਂ ਦੀਆਂ ਦਾਨ ਪੇਟੀਆਂ ਤੋਂ ਪੈਸੇ ਲੁੱਟੇ। ਸਾਰੇ 5 ਮੰਦਰਾਂ ’ਚ ਚੋਰੀ ਦਾ ਪਤਾ ਸਭ ਤੋਂ ਪਹਿਲਾਂ 23 ਦਸੰਬਰ ਦੀ ਸਵੇਰ ਪੁਜਾਰੀਆਂ ਨੂੰ ਲੱਗਾ। ਉਨ੍ਹਾਂ ਨੇ ਘਟਨਾ ਦੀ ਜਾਣਕਾਰੀ ਮੰਦਰ ਕਮੇਟੀਆਂ ਨੂੰ ਦਿੱਤੀ, ਜਿਨ੍ਹਾਂ ਨੇ ਪੁਲਸ ਨੂੰ ਦੱਸਿਆ। ਪੁਲਸ ਨੇ ਚੋਰੀ ਦੀ ਜਾਂਚ ਲਈ ਇਕ ਸਪੈਸ਼ਲ ਟੀਮ ਬਣਾਈ ਹੈ।
* ਅਤੇ ਹੁਣ 22 ਦਸੰਬਰ ਨੂੰ ‘ਜਲੰਧਰ’ (ਪੰਜਾਬ) ਵਿਚ ਗਰੋਵਰ ਕਾਲੋਨੀ ਸਥਿਤ ਇਕ ਮੰਦਰ ਤੋਂ ਚੋਰ ‘ਸ਼ਨੀ ਦੇਵ’ ਦੀ ਚਾਂਦੀ ਦੀ ਚਰਣ ਪਾਦੁਕਾ ਚੋਰੀ ਕਰ ਕੇ ਲੈ ਗਏ।
ਇਹ ਤਾਂ ਉਹ ਮਾਮਲੇ ਹਨ ਜੋ ਸਾਹਮਣੇ ਆਏ ਹਨ, ਇਨ੍ਹਾਂ ਤੋਂ ਇਲਾਵਾ ਹੋਰ ਵੀ ਪਤਾ ਨਹੀਂ ਕਿੰਨੀਆਂ ਅਜਿਹੀਆਂ ਘਟਨਾਵਾਂ ਹੋਈਆਂ ਹੋਣਗੀਆਂ, ਜੋ ਸਾਹਮਣ ਨਹੀਂ ਆ ਸਕੀਆਂ। ਇਸ ਲਈ ਇਸ ਤਰ੍ਹਾਂ ਦੇ ਲੋਕਾਂ ਨੂੰ ਵੱਧ ਤੋਂ ਵੱਧ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਭਗਵਾਨ ਦੇ ਘਰ ਦੀ ਇਸ ਤਰ੍ਹਾਂ ਦੁਰਵਰਤੋਂ ਨਾ ਹੋਵੇ।
–ਵਿਜੇ ਕੁਮਾਰ
ਅੱਤਵਾਦ ਦੇ ਅੱਗੇ ਬੇਵੱਸ ਯੂਰਪ, ਭਾਰਤ ਤੋਂ ਲਏ ਸਬਕ
NEXT STORY