ਜਲੰਧਰ (ਵਰੁਣ)- ਪਠਾਨਕੋਟ ਚੌਂਕ ਨੇੜੇ ਬਰਗਰ ਕਿੰਗ ਦੇ ਬਾਹਰ ਕੁਝ ਸ਼ਰਾਬੀਆਂ ਨੇ ਜੰਮ ਕੇ ਗੁੰਡਾਗਰਦੀ ਕੀਤੀ। ਇਨ੍ਹਾਂ ਸ਼ਰਾਬੀਆਂ ਨੇ ਨਸ਼ੇ ਦੀ ਹਾਲਤ ’ਚ ਰਾਹਗੀਰਾਂ ਨੂੰ ਰੋਕਿਆ, ਉਨ੍ਹਾਂ ਦੇ ਵਾਹਨਾਂ ਦੀ ਭੰਨ-ਤੋੜ ਕੀਤੀ ਅਤੇ ਕੁੱਟਮਾਰ ਵੀ ਕੀਤੀ। ਸ਼ਰਾਬੀ ਲੋਕਾਂ ਨੇ ਨੇੜਲੇ ਪੈਟਰੋਲ ਪੰਪ 'ਤੇ ਜਾ ਕੇ ਇਕ ਮਸ਼ੀਨ ਵੀ ਤੋੜਦਿੱਤੀ। ਪੈਟਰੋਲ ਭਰਵਾਉਣ ਆਏ ਨੌਜਵਾਨ ਦੀ ਬਾਈਕ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਸੜਕ ’ਤੇ ਇੱਟਾਂ-ਰੋੜੇ ਸੁੱਟਣੇ ਸ਼ੁਰੂ ਕਰ ਦਿੱਤੇ।
ਇਹ ਵਿਅਕਤੀ ਸੂਰਜ ਨਾਂ ਦੇ ਅਨਸਰ ਨਾਂ ’ਤੇ ਗੁੰਡਾਗਰਦੀ ਕਰ ਰਹੇ ਸਨ। ਦੇਰ ਰਾਤ ਗਸ਼ਤ ਕਰ ਰਹੇ ਥਾਣਾ ਨੰ. 2 ਦੇ ਐੱਸ. ਐੱਚ. ਓ. ਜਦੋਂ ਉੱਥੋਂ ਲੰਘੇ ਤਾਂ ਉਨ੍ਹਾਂ ਨੇ ਗੁੰਡਾਗਰਦੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇਨ੍ਹਾਂ ਸ਼ਰਾਬੀਆਂ ਨੇ ਐੱਸ. ਐੱਚ. ਓ. ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਕਾਫ਼ੀ ਮੁਸ਼ੱਕਤ ਤੋਂ ਬਾਅਦ ਐੱਸ. ਐੱਚ. ਓ. ਨੇ ਮੁਲਜ਼ਮਾਂ ਨੂੰ ਕਾਬੂ ਕੀਤਾ ਤੇ ਕਾਰ ’ਚ ਬਿਠਾ ਕੇ ਥਾਣਾ ਨੰ. 8 ’ਚ ਲੈ ਗਏ ਪਰ ਉਨ੍ਹਾਂ ’ਚੋਂ ਇਕ ਸ਼ਰਾਬੀ ਨੇ ਪੁਲਸ ਮੁਲਾਜ਼ਮਾਂ ਦੀ ਵਰਦੀ ’ਤੇ ਹੱਥ ਪਾਇਆ ਅਤੇ ਉਸ ਨੂੰ ਧਮਕੀਆਂ ਦਿੱਤੀਆਂ।
ਇਸ ਦੇ ਬਾਵਜੂਦ ਪੁਲਸ ਮੁਲਾਜ਼ਮ ਹੌਸਲੇ ਨਾਲ ਡਟੇ ਰਹੇ ਅਤੇ ਉਸ ਨੂੰ ਕੁਝ ਨਹੀਂ ਕਿਹਾ ਅਤੇ ਕਾਬੂ ਕੀਤੇ ਮੁਲਜ਼ਮਾਂ ਨੂੰ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਇਨ੍ਹਾਂ ਮੁਲਜ਼ਮਾਂ ਨੇ ਉੱਥੇ ਕਵਰੇਜ ਲਈ ਆਏ ਮੀਡੀਆ ਕਰਮੀਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਦੇਰ ਰਾਤ ਥਾਣਾ ਨੰ. 8 ਦੀ ਪੁਲਸ ਮਾਮਲੇ ਦੀ ਜਾਂਚ ’ਚ ਜੁਟੀ ਹੋਈ ਸੀ।
ਇਹ ਵੀ ਪੜ੍ਹੋ: ਮੌਸਮ ਨੇ ਬਦਲਿਆ ਮਿਜਾਜ਼, ਕੁਦਰਤ ਨੇ ਵਿਖਾਇਆ ਅਨੋਖਾ ਰੰਗ, ਦਿਨ ਚੜ੍ਹਦਿਆਂ ਹੀ ਫਿਰ ਤੋਂ ਛਾਇਆ ਹਨੇਰਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਬਦਰੰਗ ਫਿਜ਼ਾ ’ਤੇ ਪ੍ਰਦੂਸ਼ਣ ਦਾ ਬੋਲਬਾਲਾ! ਬੇਕਾਬੂ ਧੂੰਆਂ, ਕਾਨੂੰਨ ਵਿਵਸਥਾ ਬੇਵੱਸ
NEXT STORY