ਹੁਸ਼ਿਆਰਪੁਰ,(ਘੁੰਮਣ)-ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਅੱਜ ਪ੍ਰਾਪਤ ਹੋਈ 734 ਸੈਂਪਲਾਂ ਦੀ ਰਿਪੋਰਟ 'ਚ ਕੋਵਿਡ-19 ਦੇ ਨਵੇਂ 29 ਕੇਸ ਸਾਹਮਣੇ ਆਏ ਹਨ। ਜਿਸ ਨਾਲ ਕੁੱਲ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 6525 ਹੋ ਗਈ ਹੈ। ਫਲੂ ਵਰਗੇ ਸ਼ੱਕੀ ਲੱਛਣਾਂ ਵਾਲੇ 1144 ਨਵੇਂ ਸੈਂਪਲ ਲੈਣ ਅਤੇ ਜ਼ਿਲੇ 'ਚ ਕੋਵਿਡ-19 ਦੇ ਹੁਣ ਤੱਕ ਲਏ ਗਏ ਕੁੱਲ ਸੈਂਪਲਾਂ ਦੀ ਗਿਣਤੀ 1,77,592 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਲੈਬ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ 1,70,994 ਸੈਂਪਲ ਨੈਗੇਟਿਵ, ਜਦਕਿ 1188 ਸੈਂਪਲਾਂ ਦੀ ਰਿਪੋਰਟ ਦਾ ਇੰਤਜ਼ਾਰ ਹੈ, 133 ਸੈਂਪਲ ਇਨਵੈਲਿਡ ਹਨ ਤੇ ਐਕਟਿਵ ਕੇਸਾਂ ਦੀ ਗਿਣਤੀ 182 ਹੈ। ਇਸ ਤੋਂ ਇਲਾਵਾ ਠੀਕ ਹੋ ਕੇ ਘਰ ਗਏ ਮਰੀਜ਼ਾਂ ਦੀ ਗਿਣਤੀ 6215 ਹੈ।
ਸਿਵਲ ਸਰਜਨ ਨੇ ਦੱਸਿਆ ਕਿ ਅੱਜ ਨਵੇਂ ਆਏ 29 ਪਾਜ਼ੇਟਿਵ ਕੇਸਾਂ ਵਿਚ ਹੁਸ਼ਿਆਰਪੁਰ ਸ਼ਹਿਰ ਨਾਲ 7 ਅਤੇ ਜ਼ਿਲੇ ਦੇ ਹੋਰ ਸਿਹਤ ਕੇਦਰਾਂ ਨਾਲ ਸਬੰਧਤ 22 ਕੇਸ ਹਨ। ਜ਼ਿਲੇ ਵਿਚ ਕੋਰੋਨਾ ਨਾਲ 2 ਮੌਤਾਂ, ਜਿਨ੍ਹਾਂ 'ਚ ਇਕ 54 ਸਾਲਾ ਔਰਤ ਵਾਸੀ ਡਡਿਆਣਾ ਖੁਰਦ ਦੀ ਮੌਤ ਡੀ. ਐੱਮ. ਸੀ. ਲੁਧਿਆਣਾ ਅਤੇ 59 ਸਾਲਾ ਵਿਅਕਤੀ ਵਾਸੀ ਘਗਵਾਲ ਬਲਾਕ ਹਾਜੀਪੁਰ ਦੀ ਮੌਤ ਨਿੱਜੀ ਹਸਪਤਾਲ ਜਲੰਧਰ ਵਿਖੇ ਹੋ ਗਈ, ਜਿਸ ਤੋਂ ਬਾਅਦ ਜ਼ਿਲੇ 'ਚ ਕੋਰੋਨਾ ਨਾਲ ਮੌਤਾਂ ਦੀ ਗਿਣਤੀ 230 ਹੋ ਗਈ ਹੈ। ਡਾ. ਜਸਬੀਰ ਸਿੰਘ ਨੇ ਆਮ ਲੋਕਾਂ ਨੂੰ ਸਿਹਤ ਵਿਭਾਗ ਤੇ ਪ੍ਰਸ਼ਾਸਨ ਵੱਲੋਂ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਤਾਂ ਜੋ ਇਸ ਬੀਮਾਰੀ 'ਤੇ ਕੰਟਰੋਲ ਅਤੇ ਅੱਗੇ ਵਧਣ ਤੋਂ ਰੋਕਿਆ ਜਾ ਸਕੇ।
ਮੋਟਰਸਾਈਕਲ-ਟੈਂਕਰ ਦੀ ਟੱਕਰ ’ਚ ਮੋਟਰਸਾਈਕਲ ਸਵਾਰ ਦੀ ਮੌਤ
NEXT STORY