ਹੁਸ਼ਿਆਰਪੁਰ (ਅਮਰਿੰਦਰ ਮਿਸ਼ਰਾ)-ਗਰਮੀ ਵਿਚ ਪਾਣੀ ਨੂੰ ਅੰਮ੍ਰਿਤ ਦੇ ਬਰਾਬਰ ਮੰਨਿਆ ਜਾਂਦਾ ਹੈ। ਗਰਮੀ ਦੇ ਮੌਸਮ ਵਿਚ ਮਨੁੱਖ ਦੇ ਨਾਲ-ਨਾਲ ਸਾਰੇ ਪ੍ਰਾਣੀਆਂ ਨੂੰ ਪਾਣੀ ਦੀ ਲੋੜ ਹੁੰਦੀ ਹੈ। ਮਨੁੱਖ ਤਾਂ ਪਾਣੀ ਦਾ ਪ੍ਰਬੰਧ ਕਰ ਲੈਂਦਾ ਹੈ ਪਰ ਬੇਜ਼ੁਬਾਨ ਪੰਛੀ ਅਤੇ ਪਸ਼ੂਆਂ ਨੂੰ ਤਪਦੀ ਗਰਮੀ ਵਿਚ ਪਾਣੀ ਲਈ ਭਟਕਣਾ ਪੈਂਦਾ ਹੈ। ਪਾਣੀ ਨਾ ਮਿਲੇ ਤਾਂ ਪੰਛੀ ਬੇਹੋਸ਼ ਹੋ ਕੇ ਡਿੱਗ ਪੈਂਦੇ ਹਨ। ਪਿੰਡ ਵਿਚ ਜਿੱਥੇ ਲੋਕਾਂ ਕੋਲ ਜ਼ਿਆਦਾ ਥਾਂ ਹੋਣ ਕਾਰਨ ਪੰਛੀਆਂ ਦੀ ਪਿਆਸ ਬੁਝਾਉਣ ਲਈ ਪੇਂਡੂ ਮਿੱਟੀ ਦੇ ਭਾਂਡਿਆਂ ਦਾ ਵਿਸ਼ੇਸ਼ ਇੰਤਜ਼ਾਮ ਕਰਦੇ ਹਨ, ਉਥੇ ਹੀ ਸ਼ਹਿਰਾਂ ਵਿਚ ਜ਼ਿਆਦਾਤਰ ਲੋਕ ਛੱਜਿਆਂ ਅਤੇ ਛੱਤਾਂ ਦੀ ਵਰਤੋਂ ਕਰਦੇ ਹਨ।
ਇਹ ਵੀ ਪੜ੍ਹੋ : ਫਗਵਾੜਾ: ਅੱਧੀ ਦਰਜਨ ਹਸਪਤਾਲਾਂ ’ਚ ਧੱਕੇ ਖਾਣ ਤੋਂ ਬਾਅਦ ਕੋਰੋਨਾ ਮਰੀਜ਼ ਨੇ ਤੜਫ਼-ਤੜਫ਼ ਕੇ ਤੋੜਿਆ ਦਮ
‘ਬੇਜ਼ੁਬਾਨ ਅਤੇ ਲਾਚਾਰ ਪੰਛੀ ਦੀ ਹਾਲਤ ’ਤੇ ਵੀ ਕਰੀਏ ਗੌਰ’
ਸ਼ਹਿਰ ਹੋਵੇ ਜਾਂ ਪਿੰਡ, ਹਰ ਜਗ੍ਹਾ ਲੋਕ ਗਰਮੀ ਦੇ ਮੌਸਮ ਵਿਚ ਵੱਖ-ਵੱਖ ਪ੍ਰਕਾਰ ਦੇ ਪਾਣੀ ਪਦਾਰਥਾਂ ਦੀ ਵਰਤੋਂ ਕਰਦੇ ਹਨ। ਸਾਨੂੰ ਉਨ੍ਹਾਂ ਬੇਜ਼ੁਬਾਨ ਅਤੇ ਲਾਚਾਰ ਪੰਛੀਆਂ ਦੀ ਹਾਲਤ ’ਤੇ ਵੀ ਗੌਰ ਕਰਨਾ ਚਾਹੀਦਾ ਹੈ, ਜੋ ਪਾਣੀ ਲਈ ਦਰ-ਦਰ ਭਟਕਦੇ ਹਨ। ਮਨੁੱਖ ਨੂੰ ਪਿਆਸ ਲੱਗਦੀ ਹੈ ਤਾਂ ਉਹ ਕਿਤੇ ਵੀ ਮੰਗ ਕੇ ਪੀ ਲੈਂਦਾ ਹੈ, ਪਰ ਬੇਜ਼ੁਬਾਨ ਪਸ਼ੂ-ਪੰਛੀਆਂ ਨੂੰ ਪਿਆਸ ਵਿਚ ਤੜਫਣਾ ਪੈਂਦਾ ਹੈ। ਗਰਮੀ ਵਿਚ ਮਨੁੱਖ ਦੇ ਨਾਲ-ਨਾਲ ਸਾਰੇ ਪ੍ਰਾਣੀਆਂ ਨੂੰ ਪਾਣੀ ਦੀ ਲੋੜ ਹੁੰਦੀ ਹੈ। ਹਾਲਾਂਕਿ ਜਦੋਂ ਉਹ ਪਿਆਸੇ ਹੁੰਦੇ ਹਨ ਤਾਂ ਘਰਾਂ ਦੇ ਸਾਹਮਣੇ ਦਰਵਾਜ਼ੇ ਅੱਗੇ ਆਕੇ ਖੜ੍ਹੇ ਹੋ ਜਾਂਦੇ ਹਨ। ਕੁੱਝ ਲੋਕ ਪਾਣੀ ਪਿਆ ਦਿੰਦੇ ਹਨ ਤਾਂ ਕੁੱਝ ਲੋਕ ਭਜਾ ਵੀ ਦਿੰਦੇ ਹਨ। ਇਸ ਗਰਮੀ ਵਿਚ ਪਸ਼ੂ-ਪੰਛੀਆਂ ਦੀ ਪਿਆਸ ਬੁਝਾਉਣ ਲਈ ਲੋਕਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਸ਼ਹਿਰ ਤੋਂ ਲੈ ਕੇ ਪਿੰਡ ਤੱਕ ਪੰਛੀਆਂ ਦੀ ਦੇਖਭਾਲ ਲਈ ਪੰਛੀ ਪ੍ਰੇਮੀ ਆਪਣੇ ਪੱਧਰ ’ਤੇ ਕੋਸ਼ਿਸ਼ ਕਰਦੇ ਹਨ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਕੋਰੋਨਾ ਦੇ ਚੱਲਦੇ ਪੰਜਾਬ ਸਰਕਾਰ ਨੇ ਵਧਾਈ ਸਖ਼ਤੀ, ਨਵੀਂ ਪਾਬੰਦੀਆਂ ਦੇ ਨਾਲ ਜਾਰੀ ਕੀਤਾ ਇਹ ਫਰਮਾਨ
![PunjabKesari](https://static.jagbani.com/multimedia/12_23_363123386untitled-3 copy-ll.jpg)
‘ਗਰਮੀ ਦੇ ਮੌਸਮ ਵਿਚ ਪਿਆਸ ਬੁਝਾਉਣ ਲਈ ਦਿਨ ਭਰ ਭਟਕਦੇ ਹਨ ਪੰਛੀ’
ਗਰਮੀ ਦੇ ਮੌਸਮ ਵਿਚ ਅਕਸਰ ਪੰਛੀ ਸ਼ਹਿਰ ਦੇ ਅਸਮਾਨ ਵਿਚ ਦਿਨ ਭਰ ਚੱਕਰ ਲਾਉਂਦੇ ਰਹਿੰਦੇ ਹਨ। ਜੇਕਰ ਉਨ੍ਹਾਂ ਨੂੰ ਕਿਤੇ ਝੀਲ, ਤਾਲਾਬ ਜਾਂ ਕੋਈ ਹੋਰ ਜਲ-ਸਰੋਤ ਮਿਲ ਜਾਵੇ ਤਾਂ ਠੀਕ ਨਹੀਂ ਤਾਂ ਉਨ੍ਹਾਂ ਨੂੰ ਥੋੜ੍ਹੇ ਜਿਹੇ ਪਾਣੀ ਲਈ ਕਾਫੀ ਮੁਸ਼ੱਕਤ ਕਰਨੀ ਪੈਂਦੀ ਹੈ। ਕਈ ਵਾਰ ਜਨਤਕ ਸਥਾਨਾਂ ’ਤੇ ਖੁੱਲ੍ਹੀਆਂ ਟੂਟੀਆਂ ਜਾਂ ਪਾਈਪ ਲਾਈਨਾਂ ਿਵਚੋਂ ਨਿਕਲ ਰਹੇ ਬੂੰਦ-ਬੂੰਦ ਪਾਣੀ ਨਾਲ ਹੀ ਕਿਸੇ ਤਰ੍ਹਾਂ ਪਿਆਸ ਬੁਝਾ ਲੈਂਦੇ ਹਨ। ਇਸ ਲਈ ਜ਼ਰੂਰੀ ਹੈ ਕਿ ਵਿਸ਼ੇਸ਼ ਤੌਰ ’ਤੇ ਗਰਮੀ ਵਿਚ ਛੋਟੀ ਜਿਹੀ ਕੋਸ਼ਿਸ਼ ਕਰ ਕੇ ਉਨ੍ਹਾਂ ਲਈ ਪੀਣ ਦੇ ਪਾਣੀ ਦਾ ਪ੍ਰਬੰਧ ਕਰੀਏ।
‘ਗਰਮੀ ਦੇ ਮੌਸਮ ਵਿਚ ਭੋਜਨ ਅਤੇ ਪਾਣੀ ਦੀ ਹੁੰਦੀ ਹੈ ਕਮੀ’
ਗਰਮੀ ਵਿਚ ਪੰਛੀਆਂ ਲਈ ਭੋਜਨ ਦੀ ਵੀ ਕਮੀ ਰਹਿੰਦੀ ਹੈ। ਪੰਛੀਆਂ ਦੇ ਭੋਜਨ ਕੀੜੇ-ਮਕੌੜੇ ਗਰਮੀਆਂ ਵਿਚ ਨਮੀ ਵਾਲੇ ਸਥਾਨਾਂ ਵਿਚ ਹੀ ਮਿਲਦੇ ਹਨ। ਖੁੱਲ੍ਹੇ ਮੈਦਾਨ ਵਿਚ ਕੀੜਿਆਂ ਦੀ ਗਿਣਤੀ ਘੱਟ ਹੋ ਜਾਂਦੀ ਹੈ, ਜਿਸ ਨਾਲ ਪੰਛੀਆਂ ਨੂੰ ਭੋਜਨ ਲੱਭਣ ਵਿਚ ਵੀ ਕਾਫੀ ਮੁਸ਼ੱਕਤ ਕਰਨੀ ਪੈਂਦੀ ਹੈ। ਜੰਗਲਾਂ ਵਿਚ ਬੂਟਿਆਂ ਦੇ ਪੱਤੇ ਝੜ ਜਾਂਦੇ ਹਨ, ਨਾਲ ਹੀ ਪਾਣੀ ਦੇ ਤਲਾਬ ਵੀ ਸੁੱਕ ਜਾਂਦੇ ਹਨ। ਉਥੇ ਹੀ ਪਸ਼ੂਆਂ ਲਈ ਵੀ ਚਾਰਾਗਾਹ ਦੇ ਇਲਾਵਾ ਖੇਤਾਂ ਵਿਚ ਪਾਣੀ ਦੀ ਸਮੱਸਿਆ ਹੁੰਦੀ ਹੈ, ਇਸ ਕਰ ਕੇ ਪਾਣੀ ਦੇ ਨਾਲ ਭੋਜਨ ਦੀ ਵੀ ਕਮੀ ਨਾਲ ਪਸ਼ੂਆਂ ਨੂੰ ਜੂਝਣਾ ਪੈਂਦਾ ਹੈ।
ਇਹ ਵੀ ਪੜ੍ਹੋ : ਜਲੰਧਰ: PAP ਦੇ ਹੈੱਡ ਕਾਂਸਟੇਬਲ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ’ਚ ਦੱਸਿਆ ਕਾਰਨ
‘ਪਿਆਸ ਬੁਝਾਉਣ ਲਈ ਕੀ ਕਰੀਏ ਉਪਾਅ’
ਘਰਾਂ ਦੇ ਬਾਹਰ ਪਾਣੀ ਦੇ ਬਰਤਨ ਭਰ ਕੇ ਟੰਗੋ ਜਾਂ ਵੱਡੇ ਬਰਤਨਾਂ ਵਿਚ ਪਾਣੀ ਭਰ ਕੇ ਰੱਖੋ, ਜਿਸ ਨਾਲ ਪਸ਼ੂ ਅਤੇ ਪੰਛੀ ਪਾਣੀ ਵੇਖਕੇ ਆਕਰਸ਼ਿਤ ਹੁੰਦੇ ਹਨ। ਛੱਤ ’ਤੇ ਵੀ ਪਾਣੀ ਦਾ ਪ੍ਰਬੰਧ ਕਰੋ, ਛਾਂਦਾਰ ਜਗ੍ਹਾ ਬਣਾ ਕੇ ਉੱਥੇ ਪਾਣੀ ਦੇ ਬਰਤਨ ਭਰ ਕੇ ਰੱਖੋ। ਪੰਛੀਆਂ ਲਈ ਛੋਲੇ, ਚਾਵਲ, ਜਵਾਰ, ਕਣਕ ਆਦਿ, ਜੋ ਵੀ ਘਰ ਵਿਚ ਉਪਲੱਬਧ ਹੈ, ਉਸ ਦਾ ਪ੍ਰਬੰਧ ਛੱਤਾਂ ’ਤੇ ਕਰੋ।
‘ਸੋਸ਼ਲ ਸਾਈਟ ’ਤੇ ਵੀ ਸਰਗਰਮ ਹਨ ਪਸ਼ੂ-ਪੰਛੀ ਪ੍ਰੇਮੀ’
ਇੰਟਰਨੈੱਟ ਦੇ ਇਸ ਦੌਰ ਵਿਚ ਕੁੱਝ ਬਿਹਤਰ ਕਰਨ ਲਈ ਪਸ਼ੂ-ਪੰਛੀ ਪ੍ਰੇਮੀ ਨੌਜਵਾਨ ਅਕਸਰ ਦੂਸਰਿਆਂ ਨੂੰ ਪ੍ਰੇਰਿਤ ਕਰਦੇ ਨਜ਼ਰ ਆਉਂਦੇ ਹਨ। ਇਸ ਗਰਮੀ ਦੇ ਦਿਨਾਂ ਵਿਚ ਵੀ ਪੰਛੀਆਂ ਲਈ ਘਰ ਦੇ ਆਸਪਾਸ ਪਾਣੀ ਦੇ ਬਰਤਨਾਂ ਦਾ ਪ੍ਰਬੰਧ ਕਰਨ ਦੀ ਅਪੀਲ ਕਰਦੇ ਹੋਏ ਸੋਸ਼ਲ ਨੈੱਟਵਰਕ ਸਾਈਟ ’ਤੇ ਕਈ ਸਲੋਗਨ ਦੇਖਣ ਨੂੰ ਮਿਲ ਰਹੇ ਹਨ। ਕੁੱਝ ਲੋਕ ਆਪਣੀ ਰਾਏ ਲਿਖ ਕੇ ਵੀ ਦੂਸਰਿਆਂ ਨਾਲ ਸਾਂਝੀ ਕਰ ਰਹੇ ਹਨ। ਪੰਛੀਆਂ ਲਈ ਪਾਣੀ ਦਾ ਪ੍ਰਬੰਧ ਕਰਨ ਅਤੇ ਉਨ੍ਹਾਂ ਦੇ ਆਲ੍ਹਣਿਆਂ ਨੂੰ ਨਾ ਤੋੜਣ ਦੀ ਅਪੀਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਜਲੰਧਰ ਦੇ ਡੀ. ਸੀ. ਨੇ ਕੋਵਿਡ ਮਰੀਜ਼ਾਂ ਨੂੰ ਲੈ ਕੇ ਲਿਆ ਅਹਿਮ ਫ਼ੈਸਲਾ, ਪ੍ਰਾਈਵੇਟ ਐਂਬੂਲੈਂਸਾਂ ਦੀ ਸਰਵਿਸ ਦੇ ਰੇਟ ਕੀਤੇ ਨਿਰਧਾਰਿਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਨਵਜੋਤ ਸਿੱਧੂ ਤੋਂ ਬਾਅਦ ਪਰਗਟ ਸਿੰਘ ਨੇ ਵੀ ਖੋਲ੍ਹਿਆ ਮੋਰਚਾ, ਕੈਪਟਨ ’ਤੇ ਦਿੱਤਾ ਵੱਡਾ ਬਿਆਨ
NEXT STORY