ਜਲੰਧਰ (ਬਿਊਰੋ) - ਫਲ ਅਤੇ ਸਬਜ਼ੀਆਂ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੀਆਂ ਹਨ, ਜਿਨ੍ਹਾਂ ਨੂੰ ਖਾਣ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਫਲ ਅਤੇ ਸਬਜ਼ੀਆਂ ਤੁਹਾਨੂੰ ਕੈਂਸਰ ਤੋਂ ਬਚਾ ਸਕਦੀਆਂ ਹਨ। ਸਬਜ਼ੀਆਂ ਨੂੰ ਦੇਖਦੇ ਬੱਚੇ ਬਹਾਨੇ ਬਣਾਉਣੇ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਸਬਜ਼ੀਆਂ ਵਿਟਾਮਿਨ, ਖਣਿਜ ਪਦਾਰਥ ਅਤੇ ਐਂਟੀ-ਆਕਸੀਡੈਂਟ ਨਾਲ ਭਰਪੂਰ ਹੁੰਦੀਆਂ ਹਨ। ਇਨ੍ਹਾਂ ਦੀ ਅਣਦੇਖੀ ਨਾਲ ਸਰੀਰ ‘ਚ ਕਈ ਘਾਟਾਂ ਆਉਣ ਲੱਗਦੀਆਂ ਹਨ। ਪ੍ਰੋਟੀਨ, ਫਾਈਬਰਸ ਅਤੇ ਮਿਨਰਲਸ ਨਾਲ ਭਰਪੂਰ ਸਬਜ਼ੀਆਂ ਜਵਾਨ ਅਤੇ ਸਿਹਤਮੰਦ ਰੱਖਣ ‘ਚ ਮਦਦਗਾਰ ਹਨ। ਸਬਜ਼ੀਆਂ ਖਾਣ ਨਾਲ ਭਾਰ ਘੱਟ ਹੋਣ ਸਣੇ ਕੈਂਸਰ ਵਰਗੀਆਂ ਵੱਡੀਆਂ ਬੀਮਾਰੀਆਂ ਠੀਕ ਹੋ ਜਾਂਦੀਆਂ ਹਨ। ਇਸੇ ਲਈ ਤੁਸੀਂ ਹੇਠ ਲਿਖਿਆ ਸਬਜ਼ੀਆਂ ਜ਼ਰੂਰ ਖਾਓ...
ਕਰੇਲਾ
ਕਰੇਲਾ ਕੌੜਾ ਹੋਣ ਦੇ ਬਾਵਜੂਦ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਜੇਕਰ ਤੁਸੀਂ ਤੇਜ਼ੀ ਨਾਲ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਕਰੇਲੇ ਦੀ ਵਰਤੋਂ ਕਰੋ। ਇਸ ਨਾਲ ਸ਼ੂਗਰ ਅਤੇ ਕਬਜ਼ ਤੋਂ ਵੀ ਰਾਹਤ ਮਿਲਦੀ ਹੈ।
ਹਰੀਆਂ ਫਲੀਆਂ
ਹਰੀਆਂ ਫਲੀਆਂ ਵਿੱਚ ਫਾਈਬਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦਾ ਹੈ, ਜੋ ਸਿਹਤ ਲਈ ਫ਼ਾਇਦੇਮੰਦ ਹੈ। ਖੋਜ ਅਨੁਸਾਰ ਫਲੀਆਂ ਦੀ ਸਬਜ਼ੀ ਖਾਣ ਨਾਲ ਕੋਲੋਰੇਟਲ ਕੈਂਸਰ ਦੀ ਰੋਕਥਾਮ ਸੰਭਵ ਹੋ ਜਾਂਦੀ ਹੈ।
ਬਰੌਕਲੀ ਦੀ ਕਰੋ ਵਰਤੋਂ
ਬ੍ਰੋਕੋਲੀ ਨੂੰ ਦੁਨੀਆ ਦੀ ਸਭ ਤੋਂ ਸਿਹਤਮੰਦ ਸਬਜ਼ੀਆਂ ’ਚੋਂ ਇੱਕ ਮੰਨਿਆ ਜਾਂਦਾ ਹੈ। ਦਰਅਸਲ ਆਈਸੋਥਾਯੋਸਾਈਨੇਟ ਬ੍ਰੋਕਲੀ ਵਿਚ ਪਾਇਆ ਜਾਂਦਾ ਹੈ, ਜੋ ਤੁਹਾਡੇ ਸਰੀਰ ਵਿਚ ਕੈਂਸਰ ਸੈੱਲਾਂ ਨੂੰ ਵੱਧਣ ਤੋਂ ਰੋਕਦਾ ਹੈ ਅਤੇ ਸਰੀਰ ਵਿਚ ਮੌਜੂਦ ਗੰਦਗੀ ਨੂੰ ਸਾਫ਼ ਕਰਦਾ ਹੈ।
ਟਮਾਟਰ ਦੀ ਵਰਤੋਂ
ਟਮਾਟਰ ਵਿਚਲਾ ‘ਲਾਈਕੋਪੀਨ’ ਤੱਤ ਇੱਕ ਖਾਸ ਐਂਟੀ ਆਕਸੀਡੈਂਟ ਹੈ, ਜੋ ਅਲਫ਼ਾ ਕੈਰੋਟੀਨ, ਬੀਟਾ ਕੈਰੋਟੀਨ ਅਤੇ ਵਿਟਾਮਿਨ-ਈ ਨਾਲੋਂ ਮਜ਼ਬੂਤ ਮੰਨਿਆ ਜਾਂਦਾ ਹੈ। ਇਹ ਤੁਹਾਡੇ ਸਰੀਰ ਨੂੰ ਕਈ ਤਰ੍ਹਾਂ ਦੇ ਕੈਂਸਰਾਂ ਤੋਂ ਬਚਾਉਂਦਾ ਹੈ।
ਲਸਣ
ਲਸਣ ਵਿਚ ਸਲਫਰ ਪਾਇਆ ਜਾਂਦਾ ਹੈ, ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਵਿਚ ਮਦਦ ਕਰਦਾ ਹੈ। ਆਪਣੀ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਨਾਲ ਤੁਸੀਂ ਕੈਂਸਰ ਦੇ ਨਾਲ-ਨਾਲ ਸਾਰੀਆਂ ਬੀਮਾਰੀਆਂ ਤੋਂ ਬਚ ਸਕਦੇ ਹੋ।
ਕੱਦੂ ਦੀ ਸਬਜ਼ੀ
ਕੱਦੂ ਦਾ ਨਾਂ ਸੁਣਦੇ ਹੀ ਲੋਕ ਇਸ ਤੋਂ ਦੂਰ ਭੱਜਦੇ ਹਨ ਪਰ ਇਸ ‘ਚ ਫਾਲਿਕ ਐਸਿਡ, ਵਿਟਾਮਿਨ-ਸੀ, ਜਿੰਕ ਅਤੇ ਮੈਗਨੀਜ ਭਰਪੂਰ ਮਾਤਰਾ ‘ਚ ਸ਼ਾਮਲ ਹੁੰਦੇ ਹਨ। ਇਹ ਚਮੜੀ ਅਤੇ ਹੱਡੀਆਂ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ।
ਗਾਜਰ ਖਾਓ
ਗਾਜਰ ਵਿਚ ਵਿਟਾਮਿਨ ਅਤੇ ਐਂਟੀ ਆਕਸੀਡੈਂਟ ਕਾਫ਼ੀ ਮਾਤਰਾ ਵਿਚ ਪਾਏ ਜਾਂਦੇ ਹਨ। ਗਾਜਰ ਵਿਟਾਮਿਨ-ਏ, ਵਿਟਾਮਿਨ-ਕੇ ਅਤੇ ਬੀਟਾ ਕੈਰੋਟੀਨ ਦਾ ਵਧੀਆ ਸਰੋਤ ਹਨ। ਇਸ ਨੂੰ ਖਾਣ ਨਾਲ ਖੂਨ ਦੀ ਮਾਤਰਾ ਵੱਧਦੀ ਹੈ।
ਭਿੰਡੀ
ਭਿੰਡੀ ‘ਚ ਫਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ ਅਤੇ ਸੋਡੀਅਮ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਇਹ ਕੈਲੋਰੀ ਨੂੰ ਘੱਟ ਕਰਨ ‘ਚ ਮਦਦਗਾਰ ਹੈ। ਇਸ ਤੋਂ ਇਲਾਵਾ ਬਲੱਡ ਪ੍ਰੈਸ਼ਰ ਅਤੇ ਦਿਲ ਦੇ ਮਰੀਜਾਂ ਲਈ ਇਹ ਸਬਜ਼ੀ ਬਹੁਤ ਲਾਭਕਾਰੀ ਹੁੰਦੀ ਹੈ।
'ਕੱਚਾ ਅੰਬ' ਮੰਨਿਆ ਜਾਂਦਾ ਹੈ ਸਿਹਤ ਦਾ ਖ਼ਜਾਨਾ, ਖਾਣ ਨਾਲ ਹੁੰਦੀਆਂ ਹਨ ਇਹ ਬੀਮਾਰੀਆਂ ਦੂਰ
NEXT STORY