ਪੈਰਿਸ (ਭੱਟੀ)- ਪੈਰਿਸ ਦੇ ਜਾਣੇ ਮਾਣੇ ਅਤੇ ਸਫ਼ਲ ਕਾਰੋਬਾਰੀ ਗੁਰਮੀਤ ਸਿੰਘ ਉਰਫ ਗੋਲਡੀ ਨੇ ਬੀਤੇ ਦਿਨ ਖ਼ੁਦਕੁਸ਼ੀ ਕਰ ਲਈ। ਪ੍ਰਾਪਰਟੀ ਅਤੇ ਪੈਸੇ ਪੱਖੋਂ ਬਹੁਤ ਹੀ ਸਫ਼ਲ ਕਾਰੋਬਾਰੀ ਸ਼ਖਸ਼ੀਅਤ ਨੇ ਖ਼ੁਦ ਨੂੰ ਗੋਲੀ ਮਾਰ ਲਈ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਗੁਰਮੀਤ ਸਿੰਘ ਦੇ ਭਾਣਜੇ ਕਮਲ ਨੇ ਦੱਸਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਪਰੇਸ਼ਾਨ ਸਨ ਪਰ ਪਰਿਵਾਰਿਕ ਮੈਂਬਰਾਂ ਵੱਲੋਂ ਵਾਰ-ਵਾਰ ਪੁੱਛਣ ਦੇ ਬਾਵਜੂਦ ਉਹ ਚੁੱਪ ਰਹਿਣ ਲੱਗ ਪਿਆ ਸੀ।
ਬੀਤੇ ਦਿਨ ਜੱਦ ਉਹ ਆਪਣੇ ਦਫ਼ਤਰ ਤੋਂ ਘਰ ਵਾਪਿਸ ਨਹੀਂ ਆਇਆ ਤਾਂ ਘਰਦਿਆਂ ਨੂੰ ਚਿੰਤਾ ਹੋਣ ਲੱਗੀ, ਵਾਰ ਵਾਰ ਫੋਨ ਕਰਨ 'ਤੇ ਜੁਆਬ ਵੀ ਨਹੀਂ ਸੀ ਆ ਰਿਹਾ। ਇਸ ਲਈ ਸਾਰੀ ਰਾਤ ਬੀਤ ਜਾਣ ਉਪਰੰਤ ਜੱਦ ਅਗਲੀ ਸਵੇਰ ਉਸ ਦਾ ਵੱਡਾ ਪੁੱਤ ਦਫ਼ਤਰ ਵੇਖਣ ਗਿਆ ਤਾਂ ਖੂਨ ਨਾਲ ਲੱਥਪੱਥ ਮਿਲਿਆ। ਫੌਰੀ ਤੌਰ 'ਤੇ ਐਬੂਲੈਂਸ ਰਾਹੀਂ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਗੁਰਮੀਤ ਸਿੰਘ ਆਪਣੇ ਪਿੱਛੇ 2 ਪੁੱਤਰ ਅਤੇ ਪਤਨੀ ਛੱਡ ਗਿਆ ਹੈ। ਹੁਣ ਉਸ ਦਾ ਅੰਤਿਮ ਸੰਸਕਾਰ ਫਰਾਂਸ 'ਚ ਹੀ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੁਸਲਮਾਨਾਂ ਦੇ ਈਦ-ਉਲ-ਅਜ਼ਹਾ ਮਨਾਉਣ ਦੇ ਨਾਲ ਹੀ ਹਜ ਯਾਤਰੀਆਂ ਨੇ ਸ਼ੁਰੂ ਕੀਤੀਆਂ ਅੰਤਿਮ ਰਸਮਾਂ
NEXT STORY