ਲੁਧਿਆਣਾ (ਮੁੱਲਾਂਪੁਰੀ) – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਕਾਰਜਕਾਲ ਦੇ ਚੱਲਦਿਆਂ 2017 ਤੋਂ ਲੈ ਕੇ 2024 ਤੱਕ 6 ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਬੁਰੀ ਤਰ੍ਹਾਂ ਹਾਰ ਦਾ ਮੂੰਹ ਦੇਖ ਕੇ ਦਿਨੋ-ਦਿਨ ਪਛੜਦਾ ਜਾ ਰਿਹਾ ਹੈ। ਪਰ ਅਕਾਲੀ ਦਲ ਵਿਚ ਇਸ ਗੱਲ ਦਾ ਰੌਲਾ ਪੈ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵਿਚ ਤਦਬੀਲੀ ਕੀਤੀ ਜਾਵੇ ਅਤੇ ਪਾਰਟੀ ਪ੍ਰਧਾਨ ਕੋਈ ਕਮੇਟੀ ਬਣਾ ਕੇ ਜਾਂ ਕਿਸੇ ਆਪਣੇ ਨੇੜੇ ਦੇ ਅਕਾਲੀ ਆਗੂ ਨੂੰ ਪ੍ਰਧਾਨਗੀ ਦੇ ਕੇ ਲਾਂਭੇ ਹੋਣ ਜਾਣ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਦਾ ਡਿਗਿਆ ਹੋਇਆ ਗ੍ਰਾਫ਼ ਮੁੜ ਉਪਰ ਉੱਠ ਸਕੇ।
ਇਸ ਸਬੰਧੀ ਭਾਂਵੇ ਲੰਘੇ ਦਿਨੀਂ ਕੋਰ ਕਮੇਟੀ ’ਚ ਵੀ ਮੁੱਦਾ ਕਾਫੀ ਜੋਰ-ਸ਼ੋਰ ਨਾਲ ਉਠਿਆ ਅਤੇ ਲੋਕਸਭਾ ਚੋਣਾਂ ’ਚ 10 ਥਾਵਾਂ ’ਤੇ ਜ਼ਮਾਨਤ ਜ਼ਬਤ ਹੋਣ ਅਤੇ ਵੋਟ ਸ਼ੇਅਰ ਘਟਣ ਅਤੇ ਹੋਰ ਮਾਮਲੇ ਵੱਡੇ ਪੱਧਰ ’ਤੇ ਚੁੱਕਣ ਦੀਆਂ ਖਬਰਾਂ ਬਾਹਰ ਆਈਆਂ ਹਨ। ਪਰ ਹੁਣ ਭਰੋਸੇਯੋਗ ਸੂਤਰਾਂ ਨੇ ਇੱਥੇ ਵੱਡਾ ਇਸ਼ਾਰਾ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਨੂੰ ਮੁੜ ਲੀਹਾਂ ‘ਤੇ ਲਿਆਉਣ ਲਈ ਵਿਦਵਾਨਾਂ ਅਤੇ ਆਲੋਚਕਾਂ ਨਾਲ ਗੱਲਬਾਤ ਕਰਨਗੇ ਅਤੇ ਉਨ੍ਹਾਂ ਦੀ ਸਲਾਹ ਲੈਣਗੇ।
ਇਹ ਵੀ ਪੜ੍ਹੋ- NEET ਪੇਪਰ ਲੀਕ ਮਾਮਲੇ 'ਚ ਵੱਡਾ ਖੁਲਾਸਾ, ਮੁਲਜ਼ਮਾਂ ਨੇ ਕਬੂਲੀ 'ਵਿਚੋਲਿਆਂ' ਨੂੰ 30-30 ਲੱਖ ਰੁਪਏ ਦੇਣ ਦੀ ਗੱਲ
ਉਹ ਆਪਣੇ ਅਹੁਦੇ ਤੋਂ ਨਾ ਤਾਂ ਅਸਤੀਫਾ ਦੇਣਗੇ ਅਤੇ ਨਾ ਹੀ ਕੋਈ ਕਮੇਟੀ ਬਣਾਉਣਗੇ ਕਿਉਂਕਿ ਉਨ੍ਹਾਂ ਦੇ ਨਜ਼ਦੀਕੀਆਂ ਦਾ ਆਪਣੇ ਪ੍ਰਧਾਨ ਨੂੰ ਤਰਕ ਹੈ ਕਿ ਭਾਜਪਾ ਬੁਰੀ ਤਰਾਂ ਹਾਰ ਗਈ ਤੇ ਜਾਖੜ ਤੋਂ ਅਸਤੀਫਾ ਨਹੀਂ ਮੰਗਿਆ ਗਿਆ। ਆਮ ਆਦਮੀ ਪਾਰਟੀ 13 ਸੀਟਾਂ ਦਾ ਦਾਅਵਾ ਕਰਦੀ ਸੀ 3 ’ਤੇ ਰਹਿ ਗਈ। ਉਸ ਤੋਂ ਅਸਤੀਫ਼ਾ ਨਹੀਂ ਮੰਗਿਆ ਜਾ ਰਿਹਾ। ਫਿਰ ਤੁਹਾਡੇ ਤੋਂ ਅਸਤੀਫਾ ਕਿਉਂ ? ਇਸ ਲਈ ਸੂਤਰਾਂ ਨੇ ਦੱਸਿਆ ਕਿ ਬਾਦਲ ਹੁਣ ਅੱਗੇ ਆਉਂਦੀਆਂ ਜ਼ਿਮਨੀ ਚੋਣਾਂ ਦੀ ਤਿਆਰੀ ’ਚ ਜੁਟ ਗਏ ਹਨ ਕੋਈ ਕੁਝ ਆਖੀ ਜਾਵੇ ਉਹ ਆਪਣੇ ਅਹੁਦੇ ’ਤੇ ਟਿਕੇ ਰਹਿਣਗੇ ਕਿਉਂਕਿ ਉਨਾਂ ਦੀ ਬਿਨਾਂ ਸਰਕਾਰ ਤੋਂ ਸਰਕਾਰੀ ਖੇਤਰ ’ਚ ਅਤੇ ਦਿੱਲੀ ’ਚ ਵੀ ਪਕੜ ਕਿਸੇ ਤੋਂ ਲੁਕੀ ਨਹੀਂ ਹੈ।
ਇਹ ਵੀ ਪੜ੍ਹੋ- ਫਗਵਾੜਾ 'ਚ ਸਰਗਰਮ ਹੋਇਆ 'ਕਾਲਾ ਕੱਛਾ' ਗਿਰੋਹ, ਇਨਾਮੀ ਐਲਾਨ ਦੇ ਬਾਵਜੂਦ ਪੁਲਸ ਦੇ ਹੱਥ ਖ਼ਾਲੀ !
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਫਗਵਾੜਾ 'ਚ ਸਰਗਰਮ ਹੋਇਆ 'ਕਾਲਾ ਕੱਛਾ' ਗਿਰੋਹ, ਇਨਾਮੀ ਐਲਾਨ ਦੇ ਬਾਵਜੂਦ ਪੁਲਸ ਦੇ ਹੱਥ ਖ਼ਾਲੀ !
NEXT STORY