ਦਸੂਹਾ (ਝਾਵਰ)- ਦਸੂਹਾ ਪੁਲਸ ਵੱਲੋਂ ਨਸ਼ੀਲੇ ਪਦਾਰਥਾਂ ਸਮੇਤ ਪਤੀ-ਪਤਨੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਐੱਸ. ਐੱਸ. ਪੀ. ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ, ਡੀ. ਐੱਸ. ਪੀ. ਦਸੂਹਾ ਬਲਵਿੰਦਰ ਸਿੰਘ ਜੋੜਾ ਦੇ ਸਖ਼ਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਦਸੂਹਾ ਪੁਲਸ ਵੱਲੋਂ 'ਯੁੱਧ ਨਸ਼ਿਆਂ ਵਿਰੁੱਧ' ਲਗਾਤਾਰ ਦਿਨ-ਰਾਤ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਇਸ ਮੁਹਿੰਮ ਸਬੰਧੀ ਜਾਣਕਾਰੀ ਦਿੰਦੇ ਥਾਣਾ ਮੁਖੀ ਦਸੂਹਾ ਰਾਜਿੰਦਰ ਸਿੰਘ ਮਿਨਹਾਸ ਅਤੇ ਜਾਂਚ ਅਧਿਕਾਰੀ ਏ. ਐੱਸ. ਆਈ. ਅਨਿਲ ਕੁਮਾਰ ਨੇ ਦੱਸਿਆ ਕਿ ਪੁਲਸ ਪਾਰਟੀ ਨੇ ਬੱਸ ਅੱਡਾ ਘੋਗਰਾ ਵਿਖੇ ਨਾਕਾਬੰਦੀ ਦੌਰਾਨ ਇਕ ਗੱਡੀ ਪੀ. ਬੀ. 08 ਬੀ. ਐੱਲ. 7452 ਨੁੰ ਰੋਕਿਆ ਗਿਆ ਤਾਂ ਗੱਡੀ ਦੇ ਡਰਾਈਵਰ ਅਤੇ ਨਾਲ ਦੀ ਸੀਟ ’ਤੇ ਬੈਠੀ ਔਰਤ ਨੇ ਗੱਡੀ ਦੀਆਂ ਤਾਕੀਆਂ ਖੋਲ੍ਹ ਕੇ ਮੌਕੇ ’ਤੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਪਾਰਟੀ ਨੇ ਇਨ੍ਹਾਂ ਨੂੰ ਕਾਬੂ ਕਰ ਲਿਆ।
ਇਹ ਵੀ ਪੜ੍ਹੋ: ਵ੍ਰਿੰਦਾਵਨ ਜਾ ਰਹੀ HRTC ਦੀ ਬੱਸ 'ਤੇ ਪੰਜਾਬ 'ਚ ਹਮਲਾ, ਪਿਆ ਚੀਕ-ਚਿਹਾੜਾ
ਜਿਨ੍ਹਾਂ ਦੀ ਪਛਾਣ ਦੀਪਕ ਉਰਫ਼ ਸੌਰਵ ਪੁੱਤਰ ਗੁਰਮੀਤ ਰਾਮ ਵਾਸੀ ਚੌਟਾਲਾ ਅਤੇ ਕਾਜਲ ਪਤਨੀ ਦੀਪਕ ਉਰਫ਼ ਸੌਰਵ ਵਾਸੀ ਚਟਾਲਾ ਵਜੋਂ ਹੋਈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੀ ਗੱਡੀ ਦੀ ਸੀਟ ਦੇ ਥੱਲਿਓਂ ਇਕ ਲਿਫ਼ਾਫ਼ੇ ਵਿਚੋਂ ਚੈਕਿੰਗ ਦੌਰਾਨ 56 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ। ਪਤੀ-ਪਤਨੀ ਵਿਰੁੱਧ ਐੱਨ. ਡੀ. ਪੀ. ਐੱਸ. ਐਕਟ ਅਧੀਨ ਕੇਸ ਦਰਜ ਕਰਕੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਇਹ ਵੀ ਪੜ੍ਹੋ: MLA ਰਮਨ ਅਰੋੜਾ ਭ੍ਰਿਸ਼ਟਾਚਾਰ ਕੇਸ 'ਚ ਕਾਂਗਰਸੀਆਂ ਦੀ ਐਂਟਰੀ, ਵਿਜੀਲੈਂਸ ਦੇ ਘੇਰੇ 'ਚ ਕਾਂਗਰਸੀ ਕੌਂਸਲਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵ੍ਰਿੰਦਾਵਨ ਜਾ ਰਹੀ HRTC ਦੀ ਬੱਸ 'ਤੇ ਪੰਜਾਬ 'ਚ ਹਮਲਾ, ਪਿਆ ਚੀਕ-ਚਿਹਾੜਾ
NEXT STORY