ਹੁਸ਼ਿਆਰਪੁਰ (ਅਮਰਿੰਦਰ)— ਥਾਣਾ ਬੁੱਲ੍ਹੋਵਾਲ ਦੀ ਪੁਲਸ ਨੇ ਮਾਈਨਿੰਗ ਅਧਿਕਾਰੀ ਦੀ ਸ਼ਿਕਾਇਤ 'ਤੇ ਨਾਜਾਇਜ਼ ਮਾਈਨਿੰਗ ਦੇ ਦੋਸ਼ 'ਚ 3 ਵਿਅਕਤੀਆਂ ਨੂੰ ਨਾਮਜ਼ਦ ਕਰਕੇ ਟਰੈਕਟਰ ਜ਼ਬਤ ਕਰ ਲਿਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਮਾਈਨਿੰਗ ਅਧਿਕਾਰੀ ਹਰਮਿੰਦਰ ਪਾਲ ਨੇ ਦੱਸਿਆ ਕਿ ਦੋਸ਼ੀਆਂ ਸ਼ਮਸ਼ੇਰ ਸਿੰਘ ਅਤੇ ਬਲਕਾਰ ਸਿੰਘ ਨਿਵਾਸੀ ਮੁਰਾਦਪੁਰ ਅਤੇ ਵਿਜੇ ਨਿਵਾਸੀ ਹੇਜਮਾ ਨੇ ਮੰਗਣ 'ਤੇ ਮਾਈਨਿੰਗ ਦਾ ਕੋਈ ਕਾਗਜ਼ਾਤ ਨਹੀਂ ਦਿਖਾਇਆ। ਪੁਲਸ ਨੇ ਮਾਈਨਿੰਗ ਐਕਟ ਅਧੀਨ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਿਹਤ ਵਿਭਾਗ ਦੇ ਕਰਮਚਾਰੀਆਂ ਦੀ ਬਦੌਲਤ 448 ਤੋਂ ਘਟ ਕੇ 59 ਹੋਏ ਡੇਂਗੂ ਦੇ ਕੇਸ
NEXT STORY