ਗੁਰਦਾਸਪੁਰ (ਵਿਨੋਦ)-ਪੈਸਿਆਂ ਦੇ ਲੈਣ-ਦੇਣ ਕਾਰਨ ਹੋਏ ਝਗੜੇ ’ਚ ਭਾਜਪਾ ਨੇਤਾ ਸਮੇਤ ਤਿੰਨ ਲੋਕਾਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਮਿਲਿਆ ਹੈ। ਸਿਵਲ ਹਸਪਤਾਲ ਗੁਰਦਾਸਪੁਰ ’ਚ ਦਾਖ਼ਲ ਭਾਜਪਾ ਨੇਤਾ ਅਤੇ ਸਾਬਕਾ ਕੌਂਸਲਰ ਵਿਕਾਸ ਗੁਪਤਾ ਪੁੱਤਰ ਵਿਜੇ ਗੁਪਤਾ ਵਾਸੀ ਗੁਰਦਾਸਪੁਰ ਨੇ ਦੱਸਿਆ ਕਿ ਉਸ ਨੇ ਸਤਪਾਲ ਵਾਸੀ ਗੁਰਦਾਸਪੁਰ ਨੂੰ ਲੱਗਭਗ 2 ਸਾਲ ਪਹਿਲਾ 1 ਲੱਖ ਰੁਪਏ ਦਿੱਤਾ ਸੀ ਪਰ ਉਹ ਪੈਸੇ ਵਾਪਸ ਨਹੀਂ ਕਰ ਰਿਹਾ ਸੀ, ਜਿਸ ਸਬੰਧੀ ਕਈ ਵਾਰ ਉਸ ਨੂੰ ਪੈਸੇ ਵਾਪਸ ਕਰਨ ਲਈ ਕਿਹਾ ਗਿਆ ਸੀ। ਬੀਤੀ ਸਵੇਰੇ ਉਹ ਉਸ ਦੀ ਦੁਕਾਨ, ਜੋ ਕਿ ਮਿਲਕ ਪਲਾਂਟ ਮੋੜ ਦੇ ਨਜ਼ਦੀਕ ਫਰੂਟ ਦੀ ਹੈ, ’ਤੇ ਜਾ ਕੇ ਆਪਣੇ ਪੈਸਿਆਂ ਦੀ ਮੰਗ ਕੀਤੀ ਤਾਂ ਉਸ ਨੇ ਮੇਰੇ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਸ ਨੇ ਆਪਣੇ ਮੁੰਡੇ ਰਾਕੇਸ਼ ਕੁਮਾਰ ਸਮੇਤ ਹੋਰ ਨੌਜਵਾਨਾਂ ਨੂੰ ਬੁਲਾ ਕੇ ਮੇਰੇ ’ਤੇ ਹਮਲਾ ਕਰ ਦਿੱਤਾ ਅਤੇ ਮੈਨੂੰ ਜ਼ਖ਼ਮੀ ਕਰ ਦਿੱਤਾ।
ਇਹ ਵੀ ਪੜ੍ਹੋ- ਕਸਟਮ ਵਿਭਾਗ ਦੀ ਵੱਡੀ ਕਾਰਵਾਈ: ਸ਼ਾਰਜਾਹ ਤੋਂ ਅੰਮ੍ਰਿਤਸਰ ਪੁੱਜੀ ਫਲਾਈਟ 'ਚੋਂ 51 ਲੱਖ ਰੁਪਏ ਦਾ ਸੋਨਾ ਜ਼ਬਤ
ਦੂਜੇ ਪਾਸੇ ਜ਼ਖ਼ਮੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਅਸੀਂ ਪੈਸੇ ਜ਼ਰੂਰ ਲਏ ਹਨ ਪਰ ਇਕ ਲੱਖ ’ਚੋਂ ਸਿਰਫ 35 ਹਜ਼ਾਰ ਰੁਪਏ ਹੀ ਦੇਣ ਵਾਲੇ ਰਹਿ ਗਏ ਹਨ। ਬੀਤੀ ਸਵੇਰੇ ਵਿਕਾਸ ਗੁਪਤਾ ਆਪਣੇ ਸਾਥੀਆਂ ਸਮੇਤ ਸਾਡੀ ਦੁਕਾਨ ’ਤੇ ਆਇਆ ਅਤੇ ਮੇਰੇ ਪਿਤਾ ਸਤਪਾਲ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਇਨ੍ਹਾਂ ਨੇ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਜਦ ਮੈਂ ਆਪਣੇ ਪਿਤਾ ਨੂੰ ਬਚਾਉਣ ਲਈ ਅੱਗੇ ਹੋਇਆ ਤਾਂ ਇਨ੍ਹਾਂ ਦੇ ਨਾਲ ਆਏ ਨੌਜਵਾਨਾਂ ਨੇ ਮੇਰੇ ’ਤੇ ਵੀ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਦੂਜੇ ਪਾਸੇ ਦੋਵੇਂ ਪਾਰਟੀਆਂ ਇਸ ਸਮੇਂ ਹਸਪਤਾਲ ਵਿਚ ਦਾਖ਼ਲ ਹਨ ਅਤੇ ਪੁਲਸ ਨੂੰ ਦੋਵਾਂ ਵੱਲੋਂ ਸ਼ਿਕਾਇਤ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਕਸਟਮ ਵਿਭਾਗ ਦੀ ਵੱਡੀ ਕਾਰਵਾਈ: ਸ਼ਾਰਜਾਹ ਤੋਂ ਅੰਮ੍ਰਿਤਸਰ ਪੁੱਜੀ ਫਲਾਈਟ 'ਚੋਂ 51 ਲੱਖ ਰੁਪਏ ਦਾ ਸੋਨਾ ਜ਼ਬਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਈਦ-ਉਲ-ਫਿਤਰ ਮੌਕੇ ਮੁਸਲਮਾਨ ਭਾਈਚਾਰੇ ਵੱਲੋਂ ਗਲੇ ਮਿਲ ਇਕ-ਦੂਜੇ ਨੂੰ ਦਿੱਤੀਆਂ ਵਧਾਈਆਂ
NEXT STORY