ਜਲੰਧਰ (ਪੁਨੀਤ)- ਬਿਜਲੀ ਚੋਰਾਂ ਖ਼ਿਲਾਫ਼ ਸ਼ਨੀਵਾਰ ਚਲਾਈ ਗਈ ਮੁਹਿੰਮ ਅਧੀਨ ਇਨਫੋਰਸਮੈਂਟ ਵਿੰਗ ਜਲੰਧਰ ਦੀ ਟੀਮਾਂ ਦੇ ਵੱਖ-ਵੱਖ ਇਲਾਕਿਆਂ ’ਚ ਛਾਪੇਮਾਰੀ ਕਰਦੇ ਹੋਏ ਬਿਜਲੀ ਚੋਰਾਂ ਦੇ 24 ਕੇਸ ਫੜੇ ਅਤੇ ਇਨ੍ਹਾਂ ਕੇਸਾਂ ’ਚ 20.19 ਲੱਖ ਜੁਰਮਾਨਾ ਠੋਕਿਆ ਗਿਆ ਹੈ। ਇਨਫੋਰਸਮੈਂਟ ਵਿੰਗ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਕਈ ਇਲਾਕਿਆਂ ’ਚ ਇੱਕਠੇ ਛਾਪੇਮਾਰੀ ਕੀਤੀ ਗਈ। ਇਸ ਲੜੀ ਤਹਿਤ ਸ਼ਾਹਕੋਟ-ਨਕੋਦਰ ਦੇ ਅਧੀਨ ਆਉਂਦੀ ਮਸਲਿਆਂ ਦੇ ਪਿੰਡ ਸਿੱਧੜਾਂ, ਪਿਪਲੀ ਅਤੇ ਰਾਜੋਵਾਲ ’ਚ ਐੱਮ. ਪੀ. (ਸਮਾਲ ਪਾਵਰ) ਕੈਟੇਗਿਰੀ ’ਚ ਚੱਲ ਰਹੀ ਆਟਾ ਚੱਕੀ ’ਚ ਡਾਇਰੈਕਟ ਕੁੰਡੀ ਦਾ ਕੇਸ ਫੜਿਆ ਹੈ। ਉਕਤ ਚੱਕੀ ਵੱਲੋਂ ਕੁਨੈਕਸ਼ਨ ਦੇ ਬਾਵਜੂਦ ਡਾਇਰੈਕਟ ਸਪਲਾਈ ਨਾਲ ਕੰਮ ਕੀਤਾ ਜਾ ਰਿਹਾ ਸੀ, ਜਿਸ ਕਾਰਨ ਸਬੰਧਤ ਖਪਤਕਾਰਾਂ ਨੂੰ 1.20 ਲੱਖ ਕੰਪਾਊਂਡਿੰਗ ਫੀਸ, 3.95 ਲੱਖ ਰੁਪਏ ਜੁਰਮਾਨਾ ਠੋਕਿਆ ਗਿਆ ਹੈ। ਇਸ ਤਰ੍ਹਾਂ ਉਕਤ ਇਲਾਕੇ ਦੇ ਘਰੇਲੂ ਖ਼ਪਤਕਾਰਾਂ ’ਤੇ ਕਰਮਸ਼ੀਅਲ ਕੁਨੈਕਸ਼ਨ ਦੇ ਤੌਰ ’ਤੇ ਚਲ ਰਹੀਆਂ ਦੁਕਾਨਾਂ ਵੱਲੋਂ ਨੇੜਿਓਂ ਨਿਕਲਣ ਵਾਲੀ ਐੱਲ. ਟੀ. ਵਾਇਰ ’ਤੇ ਕੁੰਡੀ ਪਾ ਕੇ ਸਪਲਾਈ ਚਲਾਉਣ ਦੇ 21 ਕੇਸ ਫੜੇ ਹਨ. ਜਿਨ੍ਹਾਂ ’ਚ ਘਰੇਲੂ ਖ਼ਪਤਕਾਰਾਂ, ਦੁਕਾਨਦਾਰ ਨੂੰ ਕਾਬੂ ਕਰ ਕੇ ਬਣਦੀ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ-ਲੋਕ ਸਭਾ ਚੋਣਾਂ 2024: ਪੰਜਾਬ ਦੀਆਂ 13 ’ਚੋਂ 9 ਸੀਟਾਂ ’ਤੇ ਭਾਜਪਾ ਪਹਿਲੀ ਵਾਰ ਲੜੇਗੀ ਚੋਣ
ਇਸ ਤਰ੍ਹਾਂ ਨਾਰਥ ਜ਼ੋਨ ’ਚ ਆਊਂਦੇ ਨਵਾਂਸ਼ਹਿਰ ਦੇ ਪਿੰਡ ਰਕਾਸਨ ’ਚ ਨਾਜਾਇਜ਼ ਰੂਪ ਨਾਲ ਚਲਣ ਵਾਲੇ ਟਿਊਬਵੈੱਲ ਦਾ ਕੁਨੈਕਸ਼ਨ ਫੜਿਆ ਗਿਆ ਹੈ। ਇਸ ਖ਼ਪਤਕਾਰ ਨੂੰ ਟਿਊਬਵੈੱਲ ਚਲਾਉਣ ਲਈ ਏ. ਪੀ. (ਐਗਰੀਕਲਚਰ ਪਾਵਰ) ਦਾ ਇਕ ਕੁਨੈਕਸ਼ਨ ਦਿੱਤਾ ਗਿਆ ਸੀ ਪਰ ਇਹ ਖ਼ਪਤਕਾਰ 2 ਟਿਊਬਵੈੱਲਾਂ ਦੇ ਜ਼ਰੀਏ ਸਪਲਾਈ ਚਲਾ ਕੇ ਪਾਵਰਕਾਮ ਨੂੰ ਚੂਨਾ ਲਾ ਰਿਹਾ ਸੀ। ਨਾਜਾਇਜ਼ ਚੱਲ ਰਹੇ ਟਿਊਬਵੈੱਲ ਦੀ ਮੋਟਰ ਦਾ 7.5 ਕਿਲੋਵਾਟ ਲੋਡ ਫੜਿਆ ਗਿਆ ਹੈ, ਜੋ ਕਿ ਸਿੱਧੀ ਕੁੰਡੀ ਨਾਲ ਚਲਾਇਆ ਜਾ ਰਿਹਾ ਹੈ। ਇਸ ਖ਼ਪਤਕਾਰ ਨੂੰ 1.02 ਲੱਖ ਜੁਰਮਾਨਾ ਕੀਤਾ ਗਿਆ ਹੈ। ਉੱਥੇ 22 ਕੇਸਾਂ ਨੂੰ 14.02 ਲੱਖ ਜੁਰਮਾਨਾ ਕੀਤਾ ਗਿਆ ਹੈ।
ਡਾਇਰੈਕਟ ਕੁੰਡੀ ਪਾਉਣ ਦਾ ਸਾਮਾਨ ਜ਼ਬਤ, ਮਦਦ ਕਰਨ ਖ਼ਪਤਕਾਰ : ਅਧਿਕਾਰੀ
ਇਨਫੋਰਸਮੈਂਟ ਦੇ ਅਧਿਕਾਰੀਆਂ ਨੇ ਦੱਸਿਆ ਕਿ ਘਰੇਲੂ ਤੇ ਦੁਕਾਨਾਂ ਦੇ 22 ਕੁਨੈਕਸ਼ਨਾਂ ਦੇ ਨਾਲ-ਨਾਲ ਟਿਊਬਵੈੱਲ, ਆਟਾ ਚੱਕੀ ਆਦਿ ’ਚ ਡਾਇਰੈਕਟ ਕੁੰਡੀ ਲਾ ਕੇ ਬਿਜਲੀ ਚੋਰੀ ਦੇ ਇਸ ਮਾਮਲੇ ’ਚ ਵਿਭਾਗ ਵੱਲੋਂ ਕੀਤੀ ਗਈ ਕਾਰਵਾਈ ਅਧੀਨ ਡਾਇਰੈਕਟ ਕੁੰਡੀ ਲਾਉਣ ਲਈ ਇਸਤੇਮਾਲ ਕੀਤੇ ਗਏ ਸਾਮਾਨ ਨੂੰ ਜ਼ਬਤ ਕੀਤਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਬਿਜਲੀ ਚੋਰੀ ਦੇ ਬਾਰੇ ’ਚ ਪਤਾ ਲੱਗਣ ’ਤੇ ਖ਼ਪਤਕਾਰ ਪਾਵਰਕਾਮ ਦੀ ਮਦਦ ਕਰਨ ਅਤੇ ਵਿਭਾਗ ਦੇ ਅਧਿਕਾਰਿਕ ਕੰਟਰੋਲ ਰੂਮ 96461-75770 ’ਤੇ ਇਸ ਦੀ ਸੂਚਨਾ ਦੇਣ।
ਇਹ ਵੀ ਪੜ੍ਹੋ- ਹੁਸ਼ਿਆਰਪੁਰ ਵਿਖੇ ਵਿਅਕਤੀ ਦੀ ਕੁੱਟਮਾਰ ਮਗਰੋਂ ਸ਼ੱਕੀ ਹਾਲਾਤ 'ਚ ਮੌਤ, ਪਰਿਵਾਰ ਨੇ ਲਾਏ ਕਤਲ ਦੇ ਦੋਸ਼
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਲੋਕ ਸਭਾ ਚੋਣਾਂ 2024: ਪੰਜਾਬ ਦੀਆਂ 13 ’ਚੋਂ 9 ਸੀਟਾਂ ’ਤੇ ਭਾਜਪਾ ਪਹਿਲੀ ਵਾਰ ਲੜੇਗੀ ਚੋਣ
NEXT STORY