ਜਲੰਧਰ (ਸੋਨੂੰ ਮਹਾਜਨ) — ਜਲੰਧਰ 'ਚ ਅੱਜ ਦੇਰ ਰਾਤ ਹਥਿਆਰ ਦੀ ਨੌਕ 'ਤੇ ਲੁੱਟਖੋਹ ਕਰਨ ਦਾ ਸਮਾਚਾਰ ਮਿਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਬਲਦੇਵ ਸਿੰਘ ਜੋ ਕਿ ਪੱਕਾ ਬਾਗ ਦਾ ਵਸਨੀਕ ਹੈ ਅੱਜ ਦੇਰ ਰਾਤ ਕੰਮ ਤੋਂ ਘਰ ਵਾਪਸ ਜਾ ਰਿਹਾ ਸੀ ਕਿ ਉਸ ਨੂੰ ਅਚਾਨਕ ਤਿੰਨ ਅਣ-ਪਛਾਤੇ ਮੋਟਰਸਾਈਕਲ ਸਵਾਰਾਂ ਨੇ ਪੱਕਾ ਬਾਗ ਨੇੜੇ ਘੇਰ ਲਿਆ ਤੇ ਉਸ ਦੀ ਐਕਟਿਵਾ ਮੁਹਰੇ ਆਪਣਾ ਮੋਟਰਸਾਈਕਲ ਲਾ ਕੇ ਰੋਕ ਲਿਆ। ਬਲਦੇਵ ਸਿੰਘ ਨੇ ਆਪਣੇ ਨਾਲ ਬੀਤੀ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਮੋਟਰਸਾਈਕਲ ਸਵਾਰਾਂ ਦੇ ਕੋਲ ਇਕ ਰਿਵਾਲਵਰ ਤੇ ਇਕ ਤੇਜ਼ਧਾਰ ਚਾਕੂ ਸੀ, ਜਿਸ ਦੀ ਨੋਕ 'ਤੇ ਉਨ੍ਹਾਂ ਨੇ ਬਲਦੇਵ ਸਿੰਘ ਕੋਲੋਂ ਐਕਟਿਵਾ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਤੋਂ ਬਾਅਦ ਥਾਣਾ ਨੰਬਰ ਚਾਰ ਦੀ ਮੌਕੇ 'ਤੇ ਪਹੁੰਚੀ ਤੇ ਮਾਮਲਾ ਦਰਜ ਕਰਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਡੀ. ਸੀ. ਦਫਤਰ ਕਰਮਚਾਰੀਆਂ ਦੀ ਹੜਤਾਲ ਦੂਜੇ ਦਿਨ ਵੀ ਜਾਰੀ
NEXT STORY