ਜਲੰਧਰ (ਸ਼ੋਰੀ)–ਇਕ ਪਾਸੇ ਪੰਜਾਬ ਸਰਕਾਰ ਸਿਹਤ ਸੇਵਾਵਾਂ ਨੂੰ ਲੈ ਕੇ ਕਾਫੀ ਗੰਭੀਰ ਹੈ ਅਤੇ ਅੱਜ ਹੀ ਸਰਕਾਰ ਵੱਲੋਂ ਲਗਭਗ 304 ਨਵ-ਨਿਯੁਕਤ ਮੈਡੀਕਲ ਅਫ਼ਸਰਾਂ ਨੂੰ ਸਟੇਸ਼ਨ ਅਲਾਟ ਕੀਤੇ ਗਏ ਹਨ ਤਾਂ ਕਿ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮਿਲ ਸਕਣ ਪਰ ਗੱਲ ਕਰੀਏ ਜਲੰਧਰ ਦੇ ਸਿਵਲ ਹਸਪਤਾਲ ਦੀ ਤਾਂ ਇਥੋਂ ਦੇ ਸੀਨੀਅਰ ਅਧਿਕਾਰੀ ਹਸਪਤਾਲ ਵਿਚ ਕੋਈ ਦਿਲਚਸਪੀ ਨਹੀਂ ਵਿਖਾ ਰਹੇ। ਹਾਲਾਤ ਇਹ ਵੇਖਣ ਨੂੰ ਮਿਲ ਰਹੇ ਹਨ ਕਿ ਹਸਪਤਾਲ ਵਿਚ ਅਧਿਕਾਰੀਆਂ ਵੱਲੋਂ ਰਾਊਂਡ ਨਾ ਲਾਉਣ ਕਾਰਨ ਹਰ ਪਾਸੇ ਮਾੜੇ ਪ੍ਰਬੰਧਾਂ ਅਤੇ ਗੰਦਗੀ ਕਾਰਨ ਮਰੀਜ਼ ਪ੍ਰੇਸ਼ਾਨ ਹੋ ਰਹੇ ਹਨ।
ਜ਼ਿਕਰਯੋਗ ਹੈ ਕਿ ਸਿਵਲ ਹਸਪਤਾਲ ਵਿਚ ਰੋਜ਼ਾਨਾ ਕਾਫ਼ੀ ਗਿਣਤੀ ਵਿਚ ਲੋਕ ਇਸ ਆਸ ਨਾਲ ਇਲਾਜ ਲਈ ਦਾਖਲ ਹੁੰਦੇ ਹਨ ਕਿ ਉਨ੍ਹਾਂ ਨੂੰ ਇਥੇ ਵਧੀਆ ਸਿਹਤ ਸਹੂਲਤਾਂ ਤੋਂ ਇਲਾਵਾ ਸਾਫ-ਸੁਥਰਾ ਮਾਹੌਲ ਮਿਲੇਗਾ ਪਰ ਹਸਪਤਾਲ ਦੇ ਵਾਰਡਾਂ ਦਾ ਚੱਕਰ ਲਾਉਣ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਦੇ ਸਾਰੇ ਦਾਅਵੇ ਫੇਲ ਦਿਸਦੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਘਟਨਾ, ਗੈਂਗਸਟਰ ਵੱਲੋਂ ਪੁਲਸ ਪਾਰਟੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
ਘਰੋਂ ਬੈੱਡ ਸ਼ੀਟ ਅਤੇ ਕੰਬਲ ਲਿਆਉਣ ’ਤੇ ਮਜਬੂਰ ਮਰੀਜ਼, ਕਿੱਥੇ ਗਿਆ ਕੰਬਲਾਂ ਦਾ ਸਟਾਕ
ਸਿਵਲ ਹਸਪਤਾਲ ਨੂੰ ਕਾਫ਼ੀ ਗਿਣਤੀ ਵਿਚ ਸੱਜਣ ਕੰਬਲ ਦਾਨ ਕਰਦੇ ਹਨ ਅਤੇ ਹਸਪਤਾਲ ਪ੍ਰਸ਼ਾਸਨ ਵੀ ਕੰਬਲਾਂ ਦੀ ਖਰੀਦ ਕਰਦਾ ਹੈ ਪਰ ਫਿਰ ਵੀ ਮਰੀਜ਼ਾਂ ਨੂੰ ਆਪਣੇ ਘਰਾਂ ਤੋਂ ਕੰਬਲ ਲਿਆਉਣਾ ਪੈ ਰਿਹਾ ਹੈ, ਜੋ ਕਿ ਸ਼ਰਮਨਾਕ ਗੱਲ ਹੈ। ਹਸਪਤਾਲ ਵਿਚ ਕੰਬਲਾਂ ਦਾ ਸਟਾਕ ਕਿਥੇ ਹੈ ਜਾਂ ਫਿਰ ਪ੍ਰਸ਼ਾਸਨ ਨੇ ਕੰਬਲਾਂ ਨੂੰ ਕਿਤੇ ਹੋਰ ਭੇਜ ਦਿੱਤਾ ਹੈ। ਇਹ ਗੱਲ ਵੀ ਚਿੰਤਾ ਦਾ ਵਿਸ਼ਾ ਹੈ। ਇਸ ਨਾਲ ਹੀ ਮਰੀਜ਼ਾਂ ਦੇ ਬੈੱਡਾਂ ’ਤੇ ਬੈੱਡ ਸ਼ੀਟਸ (ਚਾਦਰ) ਵੀ ਨਹੀਂ ਦਿਸ ਰਹੀ। ਇਹ ਵੀ ਲੋਕ ਆਪਣੇ ਘਰਾਂ ਵਿਚੋਂ ਲਿਆ ਰਹੇ ਹਨ। ਜਿਹੜੇ ਮਰੀਜ਼ਾਂ ਨੂੰ ਨਹੀਂ ਪਤਾ ਕਿ ਹਸਪਤਾਲ ਵਿਚੋਂ ਉਨ੍ਹਾਂ ਨੂੰ ਚਾਦਰ ਮਿਲੇਗੀ, ਉਹ ਰੈਣਕ ਬਾਜ਼ਾਰ ਤੋਂ ਖਰੀਦਣ ਨੂੰ ਮਜਬੂਰ ਹੋ ਰਹੇ ਹਨ। ਇਕ ਸਟਾਫ ਮੈਂਬਰ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਕਿਹਾ ਕਿ ਇਸ ਮਾਮਲੇ ਵਿਚ ਕਿਤੇ ਬੈੱਡ ਸ਼ੀਟ ਅਤੇ ਕੰਬਲ ਘਪਲਾ ਹੀ ਸਾਹਮਣੇ ਨਾ ਆ ਜਾਵੇ। ਇਸ ਗੱਲ ਦੀ ਵੀ ਚੰਡੀਗੜ੍ਹ ਬੈਠੇ ਅਧਿਕਾਰੀਆਂ ਨੂੰ ਜਾਂਚ ਕਰਨੀ ਚਾਹੀਦੀ ਹੈ ਤਾਂ ਕਿ ਪੂਰੀ ਸੱਚਾਈ ਸਾਹਮਣੇ ਆਵੇ।
ਇਹ ਵੀ ਪੜ੍ਹੋ- ਸੁਖਬੀਰ ਬਾਦਲ 'ਤੇ ਹਮਲਾ ਕਰਨ ਵਾਲੇ ਚੌੜਾ ਦੀ ਪਤਨੀ ਆਈ ਮੀਡੀਆ ਸਾਹਮਣੇ, ਕਰ 'ਤੇ ਵੱਡੇ ਖ਼ੁਲਾਸੇ
ਸੀਵਰੇਜ ਦੇ ਢੱਕਣ ਲਾਉਣ ’ਚ ਵੀ ਹਸਪਤਾਲ ਪ੍ਰਸ਼ਾਸਨ ਫੇਲ
ਜੱਚਾ-ਬੱਚਾ ਹਸਪਤਾਲ ਵੱਲ ਜਾਂਦੇ ਰਸਤੇ ’ਤੇ ਸੀਵਰੇਜ ਦੇ ਢੱਕਣ ਟੁੱਟੇ ਹੋਣ ਕਾਰਨ ਪ੍ਰਮਾਤਮਾ ਨਾ ਕਰੇ ਕੋਈ ਛੋਟਾ ਬੱਚਾ ਇਸ ਡੂੰਘੇ ਟੋਏ ਵਿਚ ਡਿੱਗ ਗਿਆ ਤਾਂ ਇਸ ਦੀ ਜ਼ਿੰਮੇਵਾਰੀ ਕਿਸ ਦੀ ਹੋਵੇਗੀ। ਕਈ ਮਹੀਨਿਆਂ ਤੋਂ ਸੀਵਰੇਜ ਦੇ ਢੱਕਣ ਗਾਇਬ ਹੋਣ ਦੀ ਗੱਲ ਸੁਰੱਖਿਆ ਕਰਮਚਾਰੀ ਮੈਡੀਕਲ ਸੁਪਰਿੰਟੈਂਡੈਂਟ ਦਫ਼ਤਰ ਵਿਚ ਦੱਸ-ਦੱਸ ਕੇ ਥੱਕ ਗਏ ਹਨ ਪਰ ਉਨ੍ਹਾਂ ਦੀ ਕੋਈ ਸੁਣਦਾ ਹੀ ਨਹੀਂ। ਇਕ ਸੁਰੱਖਿਆ ਕਰਮਚਾਰੀ ਨੇ ਦੱਸਿਆ ਕਿ ਲੋਕਾਂ ਦੀ ਸੁਰੱਖਿਆ ਦੇ ਲਿਹਾਜ ਨਾਲ ਸੀਵਰੇਜ ’ਤੇ ਢੱਕਣ ਲਾਉਣਾ ਬਹੁਤ ਜ਼ਰੂਰੀ ਹੈ।
ਇਹ ਵੀ ਪੜ੍ਹੋ- ਡੇਰਾ ਬਿਆਸ ਦੀ ਸੰਗਤ ਲਈ ਅਹਿਮ ਖ਼ਬਰ, ਬਦਲਿਆ ਸਤਿਸੰਗ ਦਾ ਸਮਾਂ, ਜਾਣੋ ਨਵੀਂ Timing
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ ਵਿਖੇ ਨੈਸ਼ਨਲ ਹਾਈਵੇਅ 'ਤੇ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ
NEXT STORY