ਭੋਗਪੁਰ (ਰਾਜੇਸ਼ ਸੂਰੀ)- ਥਾਣਾ ਭੋਗਪੁਰ ਦੇ ਹੇਠ ਪੈਂਦੇ ਪਿੰਡਾਂ ਵਿੱਚ ਲੁੱਟਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਲੁਟੇਰਿਆਂ ਵੱਲੋਂ ਪੁਲਸ ਦੇ ਸੁਰੱਖਿਆ ਪ੍ਰਬੰਧਾਂ ਦੀਪੋਲ ਖੋਲ੍ਹਦਿਆਂ ਜਲੰਧਰ ਜੰਮੂ ਕੌਮੀ ਸ਼ਾਹ ਮਾਰਗ 'ਤੇ ਪਿੰਡ ਸਥਿਤ ਪਿੰਡ ਪਚਰੰਗਾ ਦੇ ਮੁੱਖ ਬਾਜ਼ਾਰ 'ਤੇ ਸੜਕ ਕਿਨਾਰੇ ਇਕ ਕਰਿਆਨੇ ਦੀ ਦੁਕਾਨ ਵਿੱਚ ਚਿੱਟੇ ਦਿਨ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
ਦੁਕਾਨਦਾਰ ਕੇਵਲ ਕਿਸ਼ਨ ਚੱਢਾ ਨੇ ਦੱਸਿਆ ਕਿ ਉਹ ਆਪਣੀ ਦੁਕਾਨ ਵਿੱਚ ਮੌਜੂਦ ਸੀ ਅਤੇ ਇਸੇ ਦੌਰਾਨ ਦੋ ਲੁਟੇਰੇ ਉਸ ਦੀ ਦੁਕਾਨ ਵਿੱਚ ਆਏ ਅਤੇ ਉਸ ਤੋਂ ਰੋਟੀ ਰੈਪ ਦੀ ਮੰਗ ਕੀਤੀ। ਜਦੋਂ ਰੋਟੀ ਰੈਪ ਦੇਣ ਲਈ ਦੁਕਾਨ ਅੰਦਰ ਪਈ ਅਲਮਾਰੀ ਵੱਲ ਵਧਿਆ ਤਾਂ ਲੁਟੇਰਿਆਂ ਨੇ ਉਸ ਨੂੰ ਜ਼ਮੀਨ 'ਤੇ ਸੁੱਟ ਲਿਆ ਅਤੇ ਉਸ ਉਸ ਦੀ ਗਰਦਨ ਨੂੰ ਦਬਾਉਣਾ ਸ਼ੁਰੂ ਕਰ ਦਿੱਤਾ। ਇਕ ਲੁਟੇਰੇ ਨੇ ਉਸ ਦੀ ਦੁਕਾਨ ਦਾ ਗੱਲ੍ਹਾ ਖੋਲ੍ਹ ਕੇ ਉਸ ਦੇ ਗੱਲ੍ਹੇ ਵਿੱਚ ਪਈ ਕਰੀਬ 8 ਹਜ਼ਾਰ ਦੀ ਕੱਢ ਲਈ। ਇਸੇ ਰੌਲੇ ਦੌਰਾਨ ਨਾਲ ਲੱਗਦੀ ਕੱਪੜੇ ਦੀ ਦੁਕਾਨ 'ਤੇ ਕਮਲ ਨਾਮੀ ਨੌਜਵਾਨ ਇਸ ਦੁਕਾਨ ਵੱਲ ਆਇਆ ਤਾਂ ਉਸ ਨੇ ਲੁਟੇਰਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰਿਆਂ ਨੇ ਉਸ ਵੱਲ ਪਿਸਤੌਲ ਤਾਣ ਦਿੱਤੀ ਅਤੇ ਡਰ ਦੇ ਮਾਰੇ ਉਹ ਵੀ ਪਿੱਛੇ ਹੋ ਗਿਆ ਅਤੇ ਲੁਟੇਰਿਆਂ ਦਾ ਇਕ ਸਾਥੀ ਜੋਕਿ ਮੋਟਰਸਾਈਕਲ ਸਟਾਰਟ ਕਰਕੇ ਪਹਿਲਾਂ ਹੀ ਖੜ੍ਹਾ ਸੀ, ਦੋਨੋਂ ਲੁਟੇਰੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਸ ਮੋਟਰਸਾਈਕਲ 'ਤੇ ਆਪਣੇ ਸਾਥੀ ਸਮੇਤ ਪਿੰਡ
ਜਮਾਲਪੁਰ ਵੱਲ ਨੂੰ ਫਰਾਰ ਹੋ ਗਏ। ਇਸ ਲੁੱਟ ਦੀ ਵਾਰਦਾਤ ਸਬੰਧੀ ਥਾਣਾ ਭੋਗਪੁਰ ਦੀ ਪੁਲਸ ਨੂੰ ਸੂਚਿਤ ਕੀਤਾ ਗਿਆ ਤਾਂ ਥਾਣਾ ਭੋਗਪੁਰ ਮੁਖੀ ਪੁਲਸ ਫੋਰਸ ਸਮੇਤ ਲੁੱਟ ਦੀ ਵਾਰਦਾਤ ਦਾ ਸ਼ਿਕਾਰ ਹੋਈ ਦੁਕਾਨ 'ਤੇ ਪੁੱਜ ਗਏ ਹਨ ਅਤੇ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਘਟਨਾ, ਗੈਂਗਸਟਰ ਵੱਲੋਂ ਪੁਲਸ ਪਾਰਟੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
ਪੁਲਸ ਚੌਂਕੀ ਪਚਰੰਗਾ ਤੋਂ ਹੋਰ ਪਿੰਡ ਲਿਜਾਏ ਜਾਣ ਕਾਰਨ ਲੁਟੇਰੇ ਹੋਏ ਸਰਗਰਮ
ਪਿੰਡ ਪਚਰੰਗਾ ਸਥਿਤ ਪੁਲਸ ਚੋੰਕੀ ਨੂੰ ਕੁਝ ਸਮਾਂ ਪਹਿਲਾਂ ਪਿੰਡ ਲਾਹਦੜ੍ਹ ਵਿਚ ਸ਼ਿਫਟ ਕਰ ਦਿਤਾ ਗਿਆ ਸੀ, ਜਿਸ ਕਾਰਨ ਪਿੰਡ ਪਚਰੰਗਾ ਅਤੇ ਨਾਲ ਲਗਦੇ ਪਿੰਡਾਂ ਵਿਚ ਲੁੱਟਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਵਿਚ ਭਾਰੀ ਵਾਧਾ ਹੋਇਆ ਹੈ ਪਿੰਡ ਪਚਰੰਗਾ ਦੇ ਦੁਕਾਨਦਾਰਾਂ ਨੇ ਪੁਲਸ ਪ੍ਰਸਾਸ਼ਨ ਤੋਂ ਮੰਗ ਕਟਿਤ ਹੈ ਕਿ ਪੁਲਸ ਚੌਂਕੀ ਨੂੰ ਪਿੰਡ ਪਚਰੰਗਾ ਵਿਚ ਸ਼ਿਫ਼ਟ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਦੁਕਾਨਦਾਰ ਅਤੇ ਆਮ ਲੋਕ ਬੇਖ਼ੌਫ਼ ਆਪਣੇ ਕੰਮ ਧੰਦੇ ਕਰ ਸਕਣ।
ਇਹ ਵੀ ਪੜ੍ਹੋ- ਡੇਰਾ ਬਿਆਸ ਦੀ ਸੰਗਤ ਲਈ ਅਹਿਮ ਖ਼ਬਰ, ਬਦਲਿਆ ਸਤਿਸੰਗ ਦਾ ਸਮਾਂ, ਜਾਣੋ ਨਵੀਂ Timing
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਰਕਾਰੀ ਹਸਪਤਾਲ ਵਿਚ ਦਾਖਲ ਮਰੀਜ਼ ’ਤੇ ਜਾਨਲੇਵਾ ਹਮਲਾ
NEXT STORY