ਰੂਪਨਗਰ,(ਵਿਜੇ) : ਜ਼ਿਲਾ ਪੁਲਸ ਨੇ ਖਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆਂ ਗੈਂਗ ਵਿਰੁੱਧ ਕਾਰਵਾਈ ਕਰਦਿਆਂ ਉਸ ਦੇ ਗੈਂਗ ਦੇ ਗੈਂਗਸਟਰ ਸਤੀਸ਼ ਕੁਮਾਰ ਉਰਫ ਕਾਕਾ ਨੂੰ ਗ੍ਰਿਫਤਾਰ ਕੀਤਾ ਹੈ। ਐੱਸ. ਐੱਸ. ਪੀ. ਸਵਪਨ ਸ਼ਰਮਾ ਨੇ ਦੱਸਿਆ ਕਿ 22 ਫਰਵਰੀ ਨੂੰ ਪਿੰਡ ਭਲਾਣ ਥਾਣਾ ਨੰਗਲ (ਰੂਪਨਗਰ) 'ਚ ਵਿਆਹ ਸਮਾਗਮ ਦੌਰਾਨ ਕਿਸੇ ਅਣਪਛਾਤੇ ਵਿਅਕਤੀਆਂ ਵੱਲੋਂ ਫਾਇਰ ਕੀਤੇ ਜਾਣ ਨਾਲ ਦਿਨੇਸ਼ ਕੁਮਾਰ ਨਿਵਾਸੀ ਭਲਾਣ ਤੇ ਕਰਨੈਲ ਸਿੰਘ ਨਿਵਾਸੀ ਭੱਲੜੀ ਜ਼ਖਮੀ ਹੋ ਗਏ ਸਨ। ਪੁਲਸ ਨੇ ਇਸ ਮਾਮਲੇ 'ਚ ਮੁਕੱਦਮਾ ਨੰਬਰ 29 ਦਰਜ ਕੀਤਾ ਸੀ। ਐੱਸ. ਐੱਸ. ਪੀ. ਨੇ ਦੱਸਿਆ ਕਿ ਉਕਤ ਮਾਮਲੇ 'ਚ ਪੁਲਸ ਨੇ ਸਤੀਸ਼ ਕੁਮਾਰ ਉਰਫ ਕਾਕਾ ਪੁੱਤਰ ਗੁਰਦਿਆਲ ਸਿੰਘ ਨਿਵਾਸੀ ਭਲਾਣ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਅਨੁਸਾਰ ਕਾਕੇ 'ਤੇ ਪਹਿਲਾਂ ਵੀ 18 ਮਾਮਲੇ ਥਾਣਾ ਨੰਗਲ, ਸ੍ਰੀ ਅਨੰਦਪੁਰ ਸਾਹਿਬ ਅਤੇ ਥਾਣਾ ਨੂਰਪੁਰਬੇਦੀ 'ਚ ਦਰਜ ਹਨ। ਗ੍ਰਿਫਤਾਰ ਮੁਲਜ਼ਮ ਨੇ ਦੱਸਿਆ ਕਿ ਕਿਸੇ ਪੁਰਾਣੀ ਰੰਜਿਸ਼ ਕਾਰਨ ਝਗੜਾ ਕਰਨ ਲਈ ਵਿਆਹ 'ਚ ਗਿਆ ਸੀ, ਉੱਥੇ ਦੇਸੀ ਕੱਟੇ ਨਾਲ ਫਾਇਰ ਕਰਨ ਨਾਲ 2 ਵਿਅਕਤੀ ਜ਼ਖਮੀ ਹੋ ਗਏ। ਪੁਲਸ ਨੇ ਮੁਲਜ਼ਮ ਤੋਂ ਇਕ ਦੇਸੀ ਕੱਟੇ ਸਮੇਤ ਤਿੰਨ ਜ਼ਿੰਦਾ ਕਾਰਤੂਸ ਅਤੇ 2 ਚੱਲੇ ਹੋਏ ਕਾਰਤੂਸ 12 ਬੋਰ ਵੀ ਬਰਾਮਦ ਕੀਤੇ। ਮੁਲਜ਼ਮ ਤੋਂ ਅਗਲੀ ਪੁੱਛਗਿੱਛ ਜਾਰੀ ਹੈ।
ਸੜਕ ਹਾਦਸੇ ਦੌਰਾਨ ਇਕ ਦੀ ਮੌਤ
NEXT STORY