ਜਲੰਧਰ (ਪੁਨੀਤ)- ਸਿਟੀ ਰੇਲਵੇ ਸਟੇਸ਼ਨ ਦੇ ਪਲੇਟਫਾਰਮ-1 ਵਾਲੇ ਟਰੈਕ ’ਤੇ ਪਾਣੀ ਭਰਨ ਕਾਰਨ ਬੀਤੇ ਦਿਨੀਂ ਟਰੇਨਾਂ ਨੂੰ ਲੰਘਣ ’ਚ ਕਾਫੀ ਮੁਸ਼ੱਕਤ ਕਰਨੀ ਪਈ ਸੀ। ਇਸ ਕਾਰਨ ਟਰੈਕ ਦੇ ਆਲੇ-ਦੁਆਲੇ ਸਫ਼ਾਈ ਕਰਵਾਈ ਗਈ ਅਤੇ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਨੂੰ ਦਰੁੱਸਤ ਕੀਤਾ ਗਿਆ। ਇਸੇ ਸਿਲਸਿਲੇ ਵਿਚ ਟਰੇਨ ਦੇ ਆਉਣ ਦਾ ਸਿਗਨਲ ਦੇਣ ਵਾਲੀ ਜੰਪਰ ਵਾਇਰ ਨੂੰ ਬਦਲਿਆ ਗਿਆ।
ਸ਼ਤਾਬਦੀ ਦੇ ਲੰਘਣ ਤੋਂ ਬਾਅਦ ਅਗਲੀ ਟਰੇਨ ਆਉਣ ਤੋਂ ਪਹਿਲਾਂ ਕਾਫੀ ਸਮੇਂ ਦਾ ਗੈਪ ਸੀ, ਜਿਸ ਕਾਰਨ ਇਹ ਕੰਮ ਪੂਰਾ ਕਰਵਾਇਆ ਗਿਆ। ਆਮ ਤੌਰ ’ਤੇ ਰਿਪੇਅਰ ਦਾ ਕੰਮ ਹੋਣ ਕਾਰਨ ਟਰੇਨਾਂ ਨੂੰ ਦੂਜੇ ਪਲੇਟਫਾਰਮਾਂ ’ਤੇ ਸ਼ਿਫਟ ਕੀਤਾ ਜਾਂਦਾ ਹੈ, ਜਿਸ ਕਾਰਨ ਯਾਤਰੀਆਂ ਨੂੰ ਦਿੱਕਤਾਂ ਉਠਾਉਣੀਆਂ ਪੈਂਦੀਆਂ ਹਨ।
ਜਲੰਧਰ ਸਟੇਸ਼ਨ ’ਤੇ ਸਥਿਤੀ ਅਜਿਹੀ ਹੈ ਕਿ ਜੇਕਰ ਦਿੱਲੀ ਤੋਂ ਆਉਣ ਵਾਲੇ ਯਾਤਰੀਆਂ ਨੂੰ ਪਲੇਟਫਾਰਮ-2 ’ਤੇ ਜਾਣਾ ਪਵੇ ਤਾਂ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਕਾਰਨ ਇਹ ਕੰਮ ਗੈਪ ਸਮੇਂ ਦੌਰਾਨ ਕਰਵਾਇਆ ਗਿਆ ਤਾਂ ਕਿ ਯਾਤਰੀਆਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ।
ਇਹ ਵੀ ਪੜ੍ਹੋ- ਅਕਾਲੀ ਦਲ ਨੂੰ ਵੱਡਾ ਝਟਕਾ, ਸੀਨੀਅਰ ਆਗੂ ਨੇ 35 ਸਾਲ ਪਾਰਟੀ ਦਾ ਸਾਥ ਦੇਣ ਤੋਂ ਬਾਅਦ ਫੜਿਆ 'ਆਪ' ਦਾ ਪੱਲਾ
ਜ਼ਿਕਰਯੋਗ ਹੈ ਕਿ ਹਾਲ ਹੀ ’ਚ ਪਲੇਟਫਾਰਮ-1 ’ਤੇ 9 ਘੰਟੇ ਤੋਂ ਵੱਧ ਸਮੇਂ ਤੱਕ ਬਰਸਾਤੀ ਪਾਣੀ ਭਰਿਆ ਰਿਹਾ ਸੀ, ਜਿਸ ਕਾਰਨ ਟਰੇਨਾਂ ਨੂੰ ਟਰੈਕ ਕਲੀਅਰ ਹੋਣ ਸਬੰਧੀ ਸਿਗਨਲ ਦੇਣ ਵਾਲਾ ਸਰਕਟ ਫੇਲ੍ਹ ਹੋ ਗਿਆ। ਇਸ ਕਾਰਨ ਟਰੇਨਾਂ ਯਾਰਡ ਵਿਚ ਖੜ੍ਹੀਆਂ ਹੋਣੀਆਂ ਸ਼ੁਰੂ ਹੋ ਗਈਆ ਸਨ, ਜੋ ਕਿ ਯਾਤਰੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਿਆ ਸੀ। ਰੇਲਵੇ ਵੱਲੋਂ ਪਿਛਲੇ ਦਿਨੀਂ ਮੇਨਟੀਨੈਂਸ ਕਰਵਾਈ ਗਈ ਹੈ, ਜਿਸ ਕਾਰਨ ਅਗਲੀ ਬਰਸਾਤ ’ਤੇ ਹਾਲ ਪਤਾ ਲੱਗ ਸਕਣਗੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਚੋਣ ਪ੍ਰਚਾਰ ਦੌਰਾਨ CM ਮਾਨ ਦਾ ਵੱਡਾ ਐਲਾਨ, ਕਿਹਾ- 'ਔਰਤਾਂ ਨੂੰ ਜਲਦ ਮਿਲਣਗੇ ਹਰ ਮਹੀਨੇ 1000 ਰੁਪਏ'
NEXT STORY