ਬੰਗਾ (ਰਾਕੇਸ਼ ਅਰੋੜਾ)- ਥਾਣਾ ਸਿਟੀ ਬੰਗਾ ਪੁਲਸ ਵੱਲੋਂ 6 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਅਤੇ ਉਸ ਵੱਲੋਂ ਫਰਦ ਇਕਸਾਫ਼ ਅਤੇ ਇਕ ਨੂੰ ਵਿਅਕਤੀ ਨੂੰ ਨਾਮਜ਼ਦ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਐੱਸ. ਐੱਚ. ਓ. ਐੱਸ. ਆਈ. ਚੌਧਰੀ ਵਰਿੰਦਰ ਕੁਮਾਰ ਕੁਮਾਰ ਨੇ ਦੱਸਿਆ ਕਿ ਏ. ਐੱਸ. ਆਈ. ਸੋਮ ਨਾਥ ਸਮੇਤ ਏ. ਐੱਸ. ਆਈ. ਬਲਿਹਾਰ ਸਿੰਘ ਅਤੇ ਹੋਰ ਪੁਲਸ ਪਾਰਟੀ ਬੱਸ ਸਟੈਂਡ ਬੰਗਾ ਤੋਂ ਹੁੰਦੇ ਹੋਏ ਪਿੰਡ ਹੱਪੋਵਾਲ ਵੱਲ ਨੂੰ ਜਾ ਰਹੇ ਸੀ।
ਇਹ ਵੀ ਪੜ੍ਹੋ: ਪੰਜਾਬ 'ਚ ਇਸ ਕਾਂਗਰਸੀ ਆਗੂ 'ਤੇ ਵੱਡੀ ਕਾਰਵਾਈ, ਪਾਰਟੀ 'ਚੋਂ ਕੱਢਿਆ ਬਾਹਰ
ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਦੀ ਪਾਰਟੀ ਪੁਲੀ ਨਹਿਰ ਨਜ਼ਦੀਕ ਪੁੱਜੀ ਤਾਂ ਸਾਹਮਣੇ ਤੋਂ ਪਿੰਡ ਹੱਪੋਵਾਲ ਤਰਫ਼ੋ ਇਕ ਨੌਜਵਾਨ ਪੁਲੀ ਨਹਿਰ ਨੂੰ ਕਰਾਸ ਕਰਕੇ ਪੈਦਲ ਆਉਂਦਾ ਵਿਖਾਈ ਦਿੱਤਾ, ਜੋ ਸਾਹਮਣੇ ਤੋਂ ਪੁਲਸ ਪਾਰਟੀ ਨੂੰ ਆਉਂਦਾ ਵੇਖ ਘਬਰਾ ਗਿਆ ਅਤੇ ਉਸ ਨੇ ਹੱਥ ਵਿਚ ਫੜਿਆ ਇਕ ਲਿਫ਼ਾਫ਼ਾ ਹੇਠਾਂ ਸੜਕ ’ਤੇ ਸੁੱਟ ਦਿੱਤਾ ਅਤੇ ਆਪ ਪਿਛਾਂਹ ਨੂੰ ਮੁੜ ਕੇ ਤੇਜ਼ੀ ਨਾਲ ਚੱਲਣ ਲੱਗਾ, ਜਿਸ ਨੂੰ ਏ. ਐੱਸ. ਆਈ. ਨੇ ਗੱਡੀ ਰੁਕਵਾ ਕੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਸ਼ੱਕ ਦੇ ਬਿਨਾਹ ’ਤੇ ਕਾਬੂ ਕੀਤਾ।
ਇਹ ਵੀ ਪੜ੍ਹੋ: ਪੰਜਾਬ 'ਚ ਇਨ੍ਹਾਂ ਜ਼ਿਲ੍ਹਿਆਂ ਲਈ ਅਗਲੇ 3 ਘੰਟੇ ਭਾਰੀ! ਵੱਜਣ ਲੱਗੀ ਫੋਨਾਂ ਦੀ ਘੰਟੀ, ਜਾਰੀ ਹੋਇਆ Alert
ਉਨ੍ਹਾਂ ਦੱਸਿਆ ਸ਼ੁਰੂਆਤੀ ਪੁੱਛਗਿੱਛ ਦੌਰਾਨ ਉਕਤ ਵਿਅਕਤੀ ਦੀ ਪਛਾਣ ਅਜੈ ਕੁਮਾਰ ਪੁੱਤਰ ਨਿਰਮਲ ਰਾਮ ਨਿਵਾਸੀ ਜੰਡਿਆਲਾ ਵੱਜੋ ਹੋਈ। ਉਨ੍ਹਾਂ ਦੱਸਿਆ ਕਿ ਜਦੋਂ ਸਾਥੀ ਕਰਮਚਾਰੀਆਂ ਵੱਲੋਂ ਉਸ ਵੱਲੋਂ ਸੜਕ ’ਤੇ ਸੁੱਟੇ ਲਿਫ਼ਾਫ਼ੇ ਨੂੰ ਚੁੱਕ ਉਸ ਦੀ ਜਾਂਚ ਕੀਤੀ ਤਾਂ ਉਸ ਵਿਚੋਂ 6 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਤੋਂ ਬਾਅਦ ਉਕਤ ਨੂੰ ਕਾਬੂ ਕਰਕੇ ਥਾਣੇ ਲਿਆਂਦਾ ਗਿਆ, ਜਿੱਥੇ ਉਸ ਵੱਲੋਂ ਕੀਤੇ ਫਰਦ ਇਕਸਾਫ਼ ’ਤੇ ਅਵਤਾਰ ਉਰਫ਼ ਲਾਡੀ ਪੁੱਤਰ ਪਲਵਿੰਦਰ ਨਿਵਾਸੀ ਜੰਡਿਆਲਾ ਹਾਲ ਨਿਵਾਸੀ ਪੂੰਨੀਆ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਨਾਮਜ਼ਦ ਕਰਕੇ ਐੱਨ. ਡੀ. ਪੀ. ਐੱਸ. ਅਧੀਨ ਮਾਮਲਾ ਦਰਜ ਕੀਤਾ ਗਿਆ, ਜਿਸ ਨੂੰ ਅੱਜ ਡਾਕਟਰੀ ਜਾਂਚ ਉਪਰੰਤ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਮੰਗਿਆ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ 'ਚ ਲਾਲ ਲਕੀਰ ਵਾਲੇ ਵਸਨੀਕਾਂ ਲਈ ਅਹਿਮ ਖ਼ਬਰ, ਸਰਕਾਰ ਨੇ ਕਰ 'ਤਾ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ ਤੇ ਮੋਹਾਲੀ ਅਦਾਲਤ 'ਚ ਮਜੀਠੀਆ ਦੀ ਪੇਸ਼ੀ, ਪੜ੍ਹੋ ਅੱਜ ਦੀਆਂ TOP-10 ਖ਼ਬਰਾਂ
NEXT STORY