ਕਪੂਰਥਲਾ,(ਮਹਾਜਨ)- ਕੋਰੋਨਾ ਦਾ ਕਹਿਰ ਜ਼ਿਲ੍ਹੇ 'ਚ ਅਜੇ ਵੀ ਜਾਰੀ ਹੈ। ਸਿਹਤ ਵਿਭਾਗ ਵੱਲੋਂ ਸ਼ਨੀਵਾਰ ਨੂੰ ਜਾਰੀ ਕੋਰੋਨਾ ਪਾਜ਼ੇਟਿਵ ਰਿਪੋਰਟ ਦੇ ਆਧਾਰ 'ਤੇ ਜ਼ਿਲ੍ਹੇ 'ਚ 9 ਨਵੇਂ ਪਾਜ਼ੇਟਿਵ ਮਰੀਜ਼ ਪਾਏ ਗਏ। ਜਿਸ 'ਚ ਸਿਰਫ ਸ਼ਹਿਰ ਕਪੂਰਥਲਾ ਨਾਲ 6 ਮਰੀਜ਼ ਸਬੰਧਤ ਹਨ, ਜਦਕਿ 3 ਮਰੀਜ਼ ਫਗਵਾੜਾ ਨਾਲ ਸਬੰਧਤ ਹਨ। ਇਸ ਤੋਂ ਇਲਾਵਾ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਤੇ ਬੇਗੋਵਾਲ 'ਚੋਂ ਕਿਸੇ ਵੀ ਮਰੀਜ਼ ਦੀ ਪੁਸ਼ਟੀ ਨਾ ਹੋਣ ਨਾਲ ਖੇਤਰ ਵਾਸੀਆਂ ਨੇ ਰਾਹਤ ਮਹਿਸੂਸ ਕੀਤੀ। ਇਸੇ ਤਰ੍ਹਾਂ ਕਿਸੇ ਵੀ ਮਰੀਜ਼ ਦੀ ਕੋਰੋਨਾ ਨਾਲ ਮੌਤ ਹੋਣ ਸਬੰਧੀ ਕੋਈ ਸੂਚਨਾ ਨਹੀ ਮਿਲੀ ਜਦਕਿ ਪਹਿਲਾਂ ਤੋਂ ਜੇਰੇ ਇਲਾਜ ਚੱਲ ਰਹੇ ਮਰੀਜ਼ਾਂ 'ਚੋਂ 11 ਮਰੀਜ਼ਾਂ ਨੇ ਕੋਰੋਨਾ ਨੂੰ ਹਰਾਇਆ, ਜਿਨ੍ਹਾਂ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਘਰਾਂ 'ਚ ਭੇਜ ਦਿੱਤਾ ਗਿਆ।
ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਤੇ ਜ਼ਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਦੇ ਅਨੁਸਾਰ ਸ਼ਨੀਵਾਰ ਨੂੰ ਜ਼ਿਲ੍ਹੇ 'ਚ 1329 ਲੋਕਾਂ ਦੀ ਸੈਂਪਲਿੰਗ ਕੀਤੀ ਗਈ, ਜਿਸ 'ਚ ਕਪੂਰਥਲਾ ਤੋਂ 108, ਫਗਵਾੜਾ ਤੋਂ 163, ਭੁਲੱਥ ਤੋਂ 84, ਸੁਲਤਾਨਪੁਰ ਲੋਧੀ ਤੋਂ 127, ਬੇਗੋਵਾਲ ਤੋਂ 102, ਢਿਲਵਾਂ ਤੋਂ 124, ਕਾਲਾ ਸੰਘਿਆਂ ਤੋਂ 122, ਫੱਤੂਢੀਂਗਾ ਤੋਂ 121, ਪਾਂਛਟਾ ਤੋਂ 202 ਤੇ ਟਿੱਬਾ ਤੋਂ 180 ਲੋਕਾਂ ਦੀ ਸੈਂਪਲਿੰਗ ਕੀਤੀ ਗਈ।
ਡਾ. ਅੰਬੇਦਕਰ ਦੀ ਮੂਰਤੀ ’ਤੇ ਹਾਰ ਪਾਉਣ ਗਏ ਭਾਜਪਾ ਵਰਕਰ ਪੁਲਸ ਨੇ ਲਏ ਹਿਰਾਸਤ ’ਚ
NEXT STORY