ਲਾਂਬੜਾ (ਵਰਿੰਦਰ)— ਸੀਨੀਅਰ ਅਕਾਲੀ ਆਗੂ ਤੇ ਸ਼੍ਰੋਮਣੀ ਕਮੇਟੀ ਮੈਂਬਰ ਸ. ਕੁਲਦੀਪ ਸਿੰਘ ਜੀ ਵਡਾਲਾ ਜਿਨ੍ਹਾਂ ਦਾ ਬੀਤੇ ਦਿਨੀ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੀ ਮੌਤ 'ਤੇ ਦੁੱਖ ਪ੍ਰਗਟ ਕਰਨ ਲਈ ਰਾਣਾ ਕੇ. ਪੀ. ਸਿੰਘ ਪੰਜਾਬ ਵਿਧਾਨ ਸਭਾ ਦੇ ਸਪੀਕਰ ਵਿਸ਼ੇਸ਼ ਤੌਰ 'ਤੇ ਉਨ੍ਹਾਂ ਦੇ ਗ੍ਰਹਿ ਪਿੰਡ ਵਡਾਲਾ ਵਿਖੇ ਪਹੁੰਚੇ। ਇਸ ਮੌਕੇ ਸਪੀਕਰ ਰਾਣਾ ਕੇ. ਪੀ. ਨੇ ਵਡਾਲਾ ਪਰਿਵਾਰ ਦੇ ਮੈਂਬਰ ਗੁਰਪ੍ਰਤਾਪ ਸਿੰਘ ਵਡਾਲਾ ਹਲਕਾ ਵਿਧਾਇਕ ਨਕੋਦਰ, ਆਗਿਆਕਾਰ ਸਿੰਘ ਵਡਾਲਾ ਅਤੇ ਜਗਦੀਪ ਸਿੰਘ ਵਡਾਲਾ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਵਡਾਲਾ ਸਾਹਿਬ ਪੰਜਾਬ ਦੀ ਰਾਜਨੀਤੀ ਦੇ ਧਰੁਵ ਤਾਰਾ ਸਨ।
ਉਨ੍ਹਾਂ ਸਾਰੀ ਉਮਰ ਆਪਣੀ ਕੌਮ ਤੇ ਗਰੀਬ ਲੋਕਾਂ ਦੇ ਹੀ ਲੇਖੇ ਲਾਈ। ਸਿੱਖ ਧਰਮ ਦੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨਾਂ ਲਈ ਸ੍ਰੀ ਨਨਕਾਣਾ ਸਾਹਿਬ ਨੂੰ ਖੁੱਲ੍ਹਾ ਰਸਤਾ ਲੈਣ ਲਈ ਉਨ੍ਹਾਂ 17 ਸਾਲ ਦਾ ਲੰਬਾ ਸੰਘਰਸ਼ ਕੀਤਾ। ਰਾਣਾ ਕੇ. ਪੀ. ਨੇ ਆਖਿਆ ਕਿ ਵਡਾਲਾ ਸਾਹਿਬ ਦੀ ਮੌਤ ਇਕ ਨਾ ਪੂਰਾ ਹੋਣ ਵਾਲਾ ਘਾਟਾ ਹੈ। ਵਡਾਲਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਮੌਕੇ ਹਰਪ੍ਰੀਤ ਸਿੰਘ ਡਿੰਪੀ ਸਰਪੰਚ ਕਲਿਆਣਪੁਰ, ਜਗਜੀਤ ਸਿੰਘ ਜੱਗੀ ਡਾਇਰੈਕਟਰ ਸ਼ੂਗਰ ਮਿੱਲ ਨਕੋਦਰ, ਕੁਲਵਿੰਦਰ ਕਿੰਦਾ ਸਰਪੰਚ, ਨੀਟੂ ਕੰਗ, ਸਤਨਾਮ ਸਿੰਘ ਚਾਹਲ, ਕੁਲਵੀਰ ਖਹਿਰਾ, ਸੰਦੀਪ ਲੱਲੀਆਂ, ਪਵਨ ਚਿੱਟੀ ਤੇ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਸਪੋਰਟਸ ਕਲੱਬ ਲਾਂਬੜਾ ਦੇ ਮੈਂਬਰ ਮੌਜੂਦ ਸਨ।
ਕਮਿਸ਼ਨਰੇਟ ਪੁਲਸ ਦੀ ਲਾਪਰਵਾਹੀ ਕਰਕੇ ਟ੍ਰੈਵਲ ਕਾਰੋਬਾਰੀ ਨੂੰ ਨਹੀਂ ਮਿਲਿਆ ਲਾਇਸੈਂਸ
NEXT STORY