ਰਾਹੋਂ, (ਪ੍ਰਭਾਕਰ)- ਪੁਲਸ ਪਾਰਟੀ ਨੂੰ ਕਿਸੇ ਮੁਖਬਰ ਨੇ ਇਤਲਾਹ ਕੀਤੀ ਕਿ ਫੁਮਣ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਤਲਵੰਡੀ ਸੀਬੂ ਥਾਣਾ ਰਾਹੋਂ ਸਤਲੁਜ ਦਰਿਆ ਨੇੜੇ ਸਫਾਈ ਕਰ ਕੇ ਪਲਾਸਟਿਕ ਦੇ ਡਰੰਮ ਵਿਚ ਲਾਹਣ ਪਾ ਕੇ ਦੇਸੀ ਸ਼ਰਾਬ ਕੱਢਣ ਦੀ ਤਿਆਰੀ ਵਿਚ ਹੈ। ਐੱਸ.ਐੱਚ.ਓ ਸੁਭਾਸ਼ ਬਾਠ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਸ ਪਾਰਟੀ ਨੇ ਛਾਪਾ ਮਾਰਿਆ ਤਾਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਅਤੇ ਪਲਾਸਟਿਕ ਦੇ ਡਰੰਮ ਵਿਚ ਪਈ 2 ਲੱਖ 5 ਹਜ਼ਾਰ ਐੱਮ. ਐੱਲ. ਲਾਹਣ ਬਰਾਮਦ ਹੋਈ। ਪੁਲਸ ਨੇ ਲਾਹਨ ਕਬਜ਼ੇ ’ਚ ਲੈ ਕੇ ਮਾਮਲਾ ਦਰਜ ਕਰ ਲਿਆ ਹੈ।
ਸ੍ਰੀ ਗੁਰੂ ਰਵਿਦਾਸ ਟਰੱਸਟ ਬੰਗਾ ਤੇ ਹੋਰ ਜਥੇਬੰਦੀਅਾਂ ਵੱਲੋਂ ਰੋਸ ਮਾਰਚ
NEXT STORY