ਬਲਾਚੌਰ, (ਬ੍ਰਹਮਪੁਰੀ)- ਅੱਜ ਜਗ ਬਾਣੀ ਵਲੋਂ ਵੈੱਬ ਨਿਊਜ਼ ਰਾਹੀਂ ਪ੍ਰਕਾਸ਼ਿਤ ਖ਼ਬਰ ਜਿਸ ਵਿੱਚ ਪੰਜਾਬ ਸਰਕਾਰ ਵਲੋਂ ਪਿੰਡ ਗਹੁਣ ਤੋਂ ਕੰਗਣਾ ਬੇਟ ਸੜਕ 'ਤੇ ਲਗਾਏ ਬੋਰਡ ਉੱਤੇ ਇਹ ਦਰਸਾਇਆ ਗਿਆ ਕਿ ਪਿੰਡ ਗਹੁਣ ਤੋਂ ਹਰੀਜਨ ਬਸਤੀ ਸੜਕ ਦਾ ਨਿਰਮਾਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਰਵਾਇਆ, ਇਸ ਬੋਰਡ ਵਿੱਚ ਦਰਜ਼ ਜਾਤੀ ਸੂਚਕ ਸ਼ਬਦ ਦੀ ਗਲਤ ਵਰਤੋਂ ਨੂੰ ਲੈ ਕਿ ਜਗ ਬਾਣੀ ਵਲੋਂ ਪ੍ਰਕਾਸ਼ਿਤ ਖ਼ਬਰ ਪੜ੍ਹ ਕਿ ਬਲਾਚੌਰ ਹਲਕੇ ਦੇ ਬਸਪਾ ਆਗੂਆਂ ਨੇ ਮੌਕੇ ਉਤੇ ਦੇਰ ਸ਼ਾਮ ਕਰੀਬ 7 ਵਜੇ ਪਹੁੰਚ ਕੇ ਰੋਸ ਪ੍ਰਦਰਸ਼ਨ ਕੀਤਾ। ਜਿਨ੍ਹਾਂ ਵਿੱਚ ਪੰਜਾਬ ਜਨਰਲ ਸਕੱਤਰ ਸਾਬਕਾ ਐੱਮ. ਸੀ. ਦਿਲਬਾਗ ਚੰਦ ਮਹਿੰਦੀਪੁਰ, ਹਲਕਾ ਪ੍ਰਧਾਨ ਡਾ. ਚਰਨਜੀਤ ਸੁਮਨ ਬਲਾਚੌਰ, ਸ਼ਹਿਰੀ ਪ੍ਰਧਾਨ ਸੁਰਿੰਦਰ ਸੀਹਮਾਰ ਆਦਿ ਹਾਜ਼ਰ ਸਨ। ਇਹਨਾਂ ਆਗੂਆਂ ਨੇ ਕਨੂੰਨੀ ਕਾਰਵਾਈ ਕਰਵਾਉਣ ਅਤੇ ਸਖ਼ਤ ਐਕਸ਼ਨ ਦੀ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੱਤੀ।
ਤਲਵਾੜਾ ਮੈਡੀਕਲ ਕਾਲਜ ਮੁੱਦਾ: ਆਪ ਸਰਕਾਰ ਆਪਣੇ ਹਿੱਸੇ ਦੀਆਂ 46 ਅਸਾਮੀਆਂ ਤਾਂ ਭਰੇ-ਸ਼ਿਵਮ ਸ਼ਰਮਾ
NEXT STORY