ਜਲੰਧਰ (ਪੁਨੀਤ)— ਮੋਦੀ ਦੀ ਹਨੇਰੀ 'ਚ ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਚੌਧਰੀ ਸੰਤੋਖ ਸਿੰਘ ਬੜੀ ਮੁਸ਼ਕਲ ਨਾਲ ਆਪਣੀ ਸੀਟ ਨੂੰ ਬਚਾਉਣ 'ਚ ਕਾਮਯਾਬ ਹੋਏ। ਫਸਵੀਂ ਟੱਕਰ ਵਿਚ ਸ਼ਾਹਕੋਟ ਨੇ ਚੌਧਰੀ ਦੀ ਲਾਜ ਬਚਾਈ। 9 ਵਿਧਾਨ ਸਭਾ ਹਲਕਿਆਂ ਵਿਚ ਚੌਧਰੀ ਨੂੰ 19,491 ਵੋਟਾਂ ਦੀ ਲੀਡ ਮਿਲੀ, ਜਿਸ ਵਿਚੋਂ 19,498 ਵੋਟਾਂ ਦੀ ਲੀਡ ਸ਼ਾਹਕੋਟ ਹਲਕੇ ਤੋਂ ਮਿਲੀ, ਸ਼ਾਹਕੋਟ ਨੂੰ ਛੱਡ ਕੇ ਬਾਕੀ ਦੇ 8 ਵਿਧਾਨ ਸਭਾ ਹਲਕਿਆਂ ਦੀ ਲੀਡ ਸਿਰਫ 105 ਵੋਟਾਂ ਹੀ ਬਣਦੀ ਹੈ।
ਨਤੀਜਿਆਂ ਮੁਤਾਬਕ ਜਲੰਧਰ ਦੀ ਇਕ ਸੀਟ ਦੇ ਕੁਲ 16.15 ਲੱਖ ਵੋਟਰਾਂ ਵਿਚੋਂ 10.18 ਲੱਖ ਵੋਟਰਾਂ ਨੇ ਵੋਟ ਪਾਈ। ਇਨ੍ਹਾਂ ਵਿਚ ਕਾਂਗਰਸ ਦੇ ਚੌਧਰੀ ਸੰਤੋਖ ਸਿੰਘ ਨੂੰ 3,85,712, ਅਕਾਲੀ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਨੂੰ 3,66,221, ਜਦੋਂਕਿ ਬਸਪਾ ਉਮੀਦਵਾਰ ਬਲਵਿੰਦਰ ਕੁਮਾਰ ਨੂੰ 2,04,783 ਵੋਟਾਂ ਮਿਲੀਆਂ, ਆਮ ਆਦਮੀ ਪਾਰਟੀ ਦੇ ਜ਼ੋਰਾ ਸਿੰਘ ਨੂੰ 25,467 ਵੋਟਾਂ ਮਿਲੀਆਂ।
ਕੁਲ 9 ਵਿਧਾਨ ਸਭਾ ਹਲਕਿਆਂ 'ਚ ਕਾਂਗਰਸ 5 ਹਲਕਿਆਂ 'ਚ ਜਿੱਤ ਸਕੀ, ਜਦੋਂਕਿ 4 ਹਲਕਿਆਂ ਵਿਚ ਉਸ ਨੂੰ ਮੂੰਹ ਦੀ ਖਾਣੀ ਪਈ। ਆਦਮਪੁਰ 'ਚ ਕਾਂਗਰਸ ਤੀਜੇ ਸਥਾਨ 'ਤੇ ਰਹੀ, ਇਥੇ ਬਸਪਾ ਦੇ ਬਲਵਿੰਦਰ ਕੁਮਾਰ ਨੂੰ 39,472 ਵੋਟਾਂ ਮਿਲੀਆਂ, ਜਦੋਂਕਿ ਦੂਜੇ ਨੰਬਰ 'ਤੇ ਰਹੇ ਅਕਾਲੀ ਉਮੀਦਵਾਰ ਨੂੰ 30,096 ਵੋਟਾਂ ਮਿਲੀਆਂ। ਕਾਂਗਰਸ ਇਸ ਸੀਟ 'ਤੇ 9376 ਵੋਟਾਂ ਨਾਲ ਪਿੱਛੇ ਰਹੀ। ਦੂਜੀ ਸਭ ਤੋਂ ਵੱਡੀ ਹਾਰ ਕਾਂਗਰਸ ਨੂੰ ਜਲੰਧਰ ਨਾਰਥ ਸੀਟ 'ਤੇ ਮਿਲੀ। ਇਥੇ ਚੌਧਰੀ ਦੇ ਮੁਕਾਬਲੇ ਅਕਾਲੀ-ਭਾਜਪਾ ਉਮੀਦਵਾਰ ਨੂੰ 6218 ਵੋਟਾਂ ਜ਼ਿਆਦਾ ਮਿਲੀਆਂ।
1000 ਤੋਂ ਵੱਧ ਪੁਲਸ ਮੁਲਾਜ਼ਮਾਂ/ਨੀਮ ਫੌਜੀ ਦਸਤਿਆਂ ਦੀ ਸਖਤ ਸੁਰੱਖਿਆ ਦਰਮਿਆਨ ਸ਼ੁਰੂ ਹੋਈ ਵੋਟਾਂ ਦੀ ਗਿਣਤੀ 'ਚ ਸ਼ੁਰੂਆਤੀ ਰੁਝਾਨ 'ਚ ਵੋਟਾਂ ਦਾ ਫਰਕ ਬੇਹੱਦ ਘੱਟ ਰਿਹਾ। ਕਪੂਰਥਲਾ ਰੋਡ 'ਤੇ ਸਥਿਤ ਜ਼ਿਲਾ ਲੈਂਡ ਰਿਕਾਰਡ ਆਫਿਸ 'ਚ ਉਮੀਦਵਾਰਾਂ ਦੀ ਮੌਜੂਦਗੀ 'ਚ ਵੋਟਾਂ ਦੀ ਗਿਣਤੀ ਬਾਅਦ ਦੁਪਹਿਰ ਪੂਰੀ ਹੋਈ। ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਰਿਟਰਨਿੰਗ ਆਫੀਸਰ-ਕਮ-ਜ਼ਿਲਾ ਚੋਣ ਅਧਿਕਾਰੀ ਵਰਿੰਦਰ ਸ਼ਰਮਾ ਵੱਲੋਂ ਸ਼ਾਮ 7 ਵਜੇ ਦੇ ਕਰੀਬ ਚੌਧਰੀ ਨੂੰ ਜੇਤੂ ਕਰਾਰ ਦਿੰਦਿਆਂ ਸਰਟੀਫਿਕੇਟ ਦਿੱਤਾ ਗਿਆ।
ਚੌਧਰੀ ਦੇ ਗੜ੍ਹ ਫਿਲੌਰ 'ਚ ਵੀ ਦੇਖਣ ਨੂੰ ਮਿਲੀ ਫਸਵੀਂ ਟੱਕਰ
ਫਿਲੌਰ ਨੂੰ ਚੌਧਰੀ ਪਰਿਵਾਰ ਦਾ ਗੜ੍ਹ ਕਿਹਾ ਜਾਂਦਾ ਹੈ। ਮੰਨਿਆ ਜਾ ਰਿਹਾ ਸੀ ਕਿ ਉਥੇ ਚੌਧਰੀ ਨੂੰ ਵੱਡੀ ਲੀਡ ਮਿਲੇਗੀ ਪਰ ਅਜਿਹਾ ਨਹੀਂ ਹੋ ਸਕਿਆ। ਇਥੇ ਅਕਾਲੀ ਦਲ ਭਾਵੇਂ ਤੀਜੇ ਨੰਬਰ 'ਤੇ ਰਿਹਾ ਪਰ ਬਸਪਾ ਦੇ ਬਲਵਿੰਦਰ ਕੁਮਾਰ ਨੇ ਚੌਧਰੀ ਨੂੰ ਮੁਕਾਬਲੇ ਦੀ ਟੱਕਰ ਦਿੱਤੀ। ਇਥੇ ਚੌਧਰੀ ਨੂੰ 45 ਹਜ਼ਾਰ ਤੇ ਬਸਪਾ ਨੂੰ 43,916 ਵੋਟਾਂ ਮਿਲੀਆਂ। ਚੌਧਰੀ ਨੂੰ ਇਥੇ ਸਿਰਫ 1085 ਵੋਟਾਂ ਦੀ ਲੀਡ ਮਿਲੀ। ਦੱਸਿਆ ਜਾ ਰਿਹਾ ਹੈ ਕਿ ਇਥੇ ਬਸਪਾ ਦਾ ਆਧਾਰ ਪਹਿਲਾਂ ਨਾਲੋਂ ਵੱਧ ਮਜ਼ਬੂਤ ਹੋ ਰਿਹਾ ਹੈ।
19 ਉਮੀਦਵਾਰਾਂ 'ਚੋਂ 16 ਦੀ ਜ਼ਮਾਨਤ ਜ਼ਬਤ
ਜਲੰਧਰ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ 19 ਉਮੀਦਵਾਰਾਂ ਵਿਚੋਂ 16 ਉਮੀਦਵਾਰ ਆਪਣੀ ਜ਼ਮਾਨਤ ਤੱਕ ਨਹੀਂ ਬਚਾ ਸਕੇ, ਇਨ੍ਹਾਂ ਵਿਚ ਆਮ ਆਦਮੀ ਪਾਰਟੀ ਵੀ ਸ਼ਾਮਲ ਹੈ। ਜਲੰਧਰ ਦੀ ਰਿਜ਼ਰਵ ਸੀਟ 'ਤੇ ਚੋਣ ਲੜਨ ਲਈ 19 ਉਮੀਦਵਾਰਾਂ ਵੱਲੋਂ 12,500 ਰੁਪਏ ਦੀ ਜ਼ਮਾਨਤ ਰਾਸ਼ੀ ਜਮ੍ਹਾ ਕਰਵਾਈ ਗਈ। ਇਹ ਰਾਸ਼ੀ ਤਾਂ ਹੀ ਵਾਪਸ ਮਿਲਦੀ ਹੈ ਜਦੋਂ ਉਮੀਦਵਾਰਾਂ ਨੂੰ ਪੋਲ ਹੋਈ ਵੋਟ ਦਾ 6 ਫੀਸਦੀ ਪੈਂਦਾ ਹੈ। ਜਲੰਧਰ ਵਿਚ 16,15,171 ਵੋਟਰਾਂ 'ਚੋਂ 10,18,998 ਵੋਟਾਂ ਪਾਈਆਂ ਗਈਆਂ। ਇਸ ਦੇ ਮੁਤਾਬਕ ਜ਼ਮਾਨਤ ਬਚਾਉਣ ਲਈ ਹਰੇਕ ਉਮੀਦਵਾਰ ਨੂੰ 60 ਹਜ਼ਾਰ ਤੋਂ ਵੱਧ ਵੋਟਾਂ ਦੀ ਲੋੜ ਸੀ ਪਰ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੂੰ ਛੱਡ ਕੇ ਕਿਸੇ ਨੂੰ ਇਸ ਤੋਂ ਵੱਧ ਵੋਟਾਂ ਨਹੀਂ ਮਿਲ ਸਕੀਆਂ। ਆਮ ਆਦਮੀ ਪਾਰਟੀ ਨੇ ਚੌਥੇ ਨੰਬਰ 'ਤੇ ਰਹਿੰਦਿਆਂ 26 ਹਜ਼ਾਰ ਦੇ ਕਰੀਬ ਵੋਟਾਂ ਹਾਸਲ ਕੀਤੀਆਂ। ਆਮ ਆਦਮੀ ਪਾਰਟੀ ਦੀ ਜ਼ਮਾਨਤ ਜ਼ਬਤ ਹੋ ਗਈ।
12324 ਵੋਟਰਾਂ ਨੇ ਦੱਬਿਆ 'ਨੋਟਾ'
19 ਉਮੀਦਵਾਰਾਂ 'ਚ ਨੋਟਾ ਪੰਜਵੇਂ ਨੰਬਰ 'ਤੇ ਰਿਹਾ। 12324 ਵੋਟਰਾਂ ਨੇ ਨੋਟਾ ਦਾ ਬਟਨ ਦਬਾ ਕੇ ਆਪਣਾ ਵਿਰੋਧ ਜਤਾਇਆ। 3 ਮੁੱਖ ਉਮੀਦਵਾਰਾਂ ਤੋਂ ਇਲਾਵਾ ਆਮ ਆਦਮੀ ਪਾਰਟੀ 25 ਹਜ਼ਾਰ ਵੋਟਾਂ ਲੈ ਕੇ ਚੌਥੇ ਸਥਾਨ 'ਤੇ ਰਹੀ। ਉਥੇ ਡਾਕ ਦੇ ਜ਼ਰੀਏ ਭੇਜੀਆਂ ਗਈਆਂ ਵੋਟਾਂ 'ਚੋਂ 405 ਵੋਟਾਂ ਰਿਜੈਕਟ ਕੀਤੀਆਂ ਗਈਆਂ। ਦੇਖਣ ਵਿਚ ਆ ਰਿਹਾ ਹੈ ਕਿ ਨੋਟਾ ਪ੍ਰਤੀ ਲੋਕਾਂ ਦਾ ਰੁਝਾਨ ਵਧਦਾ ਜਾ ਰਿਹਾ ਹੈ। ਇਸ ਤੋਂ ਸਾਬਿਤ ਹੁੰਦਾ ਹੈ ਕਿ ਲੋਕਾਂ ਨੇ ਸਿਆਸੀ ਪਾਰਟੀਆਂ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ।
ਆਪਣੇ ਹੀ ਪਰਿਵਾਰ ਦੀਆਂ ਵੋਟਾਂ ਨਾ ਪੈਣ ਕਾਰਨ ਰੋਣ ਲੱਗਾ ਉਮੀਦਵਾਰ
ਜਲੰਧਰ ਲੋਕ ਸਭਾ ਹਲਕੇ ਤੋਂ ਖੜ੍ਹਾ ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂਵਾਲਾ ਬੇਹੱਦ ਚਰਚਾ ਵਿਚ ਰਿਹਾ। ਉਸ ਨੂੰ 856 ਵੋਟਾਂ ਮਿਲੀਆਂ ਪਰ ਉਸ ਦਾ ਕਹਿਣਾ ਸੀ ਕਿ ਜਿੱਥੇ ਉਸ ਦੇ ਪਰਿਵਾਰਕ ਮੈਂਬਰਾਂ ਦੀਆਂ 9 ਵੋਟਾਂ ਸਨ, ਉਸ ਬੂਥ 'ਤੇ ਉਸ ਨੂੰ ਸਿਰਫ 5 ਵੋਟਾਂ ਮਿਲਣਾ ਸਾਬਤ ਕਰਦਾ ਹੈ ਕਿ ਚੋਣਾਂ ਵਿਚ ਗੜਬੜ ਹੋਈ। ਉਸ ਦੇ ਵਿਰੋਧ ਜਤਾਉਣ ਅਤੇ ਰੋਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।
ਵਿਧਾਨ ਸਭਾ ਹਲਕਾ |
ਕੁਲ ਵੋਟਿੰਗ |
ਕਾਂਗਰਸ |
ਅਕਾਲੀ |
ਬਸਪਾ |
ਕਾਂਗਰਸ ਲੀਡ |
ਫਿਲੌਰ |
1,31,898 |
45,001 |
35,818 |
43,916 |
+1085 |
ਨਕੋਦਰ |
1,22,727 |
42,389 |
45,027 |
27,024
|
-2638 |
ਸ਼ਾਹਕੋਟ |
1,12,653 |
57,979 |
38,521 |
77,04 |
+19,458 |
ਕਰਤਾਰਪੁਰ |
1,13,417 |
39,443 |
36,881 |
31,047 |
+2562 |
ਜਲੰਧਰ ਵੈਸਟ |
1,06,353 |
45,991 |
44,502 |
81,61 |
+1489 |
ਜਲੰਧਰ ਸੈਂਟਰਲ |
97,827 |
37,790 |
43,132 |
10,634 |
-5342 |
ਜਲੰਧਰ ਨਾਰਥ |
1,17,751 |
46,341 |
52,559 |
12,913 |
-6218 |
ਜਲੰਧਰ ਕੈਂਟ |
1,12, 341 |
41,820 |
39,398 |
23,041 |
+2422 |
ਆਦਮਪੁਰ |
1,08, 267 |
28,695 |
30,096 |
39,472 |
-9376 |
ਪੋਸਟਲ ਬੈਲੇਟ |
749 |
263 |
287 |
71 |
23 ਨੋਟਾ |
ਲੋਕ ਸਭਾ ਸਥਿਤੀ |
10,18,998
|
3,85,712 |
3,66,221 |
2,04,783 |
19,491 |
ਸਵੱਛਤਾ ਸਰਵੇਖਣ 'ਚ ਜਲੰਧਰ ਸਿਟੀ ਰੇਲਵੇ ਸਟੇਸ਼ਨ ਨੂੰ ਟਾਪ 20 'ਚ ਲਿਆਉਣ ਦਾ ਟਾਰਗੈੱਟ
NEXT STORY