ਮੁਕੇਰੀਆਂ (ਬਲਬੀਰ)-ਜਲੰਧਰ-ਪਠਾਨਕੋਟ ਮੁੱਖ ਸੜਕ ’ਤੇ ਇਕ ਨਿੱਜੀ ਕੰਪਨੀ ਦੀ ਬੱਸ ਨੇ ਇਕ ਕਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਬ੍ਰੇਕ ਲਗਾਈ। ਜਿਸ ਕਾਰਨ ਦੋ ਮਹਿੰਦਰਾ ਪਿਕਅੱਪ ਗੱਡੀਆਂ, ਦੋ ਕਾਰਾਂ, ਕੁੱਲ੍ਹ 6 ਗੱਡੀਆਂ ਇਕ ਦੂਜੇ ਨਾਲ ਟਕਰਾ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦੇ ਮੁਕੇਰੀਆਂ ਦੇ ਐੱਸ. ਐੱਸ. ਐੱਫ਼. ਟ੍ਰੈਫਿਕ ਇੰਚਾਰਜ ਚਰਨਜੀਤ ਸਿੰਘ, ਰੌਬਿਨ ਠਾਕੁਰ, ਅਸ਼ੀਸ਼ ਸ਼ਰਮਾ ਨੇ ਦੱਸਿਆ ਕਿ ਮੁਕੇਰੀਆਂ ਦੇ ਦਸਮੇਸ਼ ਕਾਲਜ ਦੇ ਸਾਹਮਣੇ, ਇਕ ਹਿਮਾਚਲ ਕਾਰ ਨੰਬਰ ਐੱਚ. ਪੀ.- 54-9597 ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਲਗਭਗ 6 ਵਾਹਨ ਇਕ ਦੂਜੇ ਨਾਲ ਟਕਰਾ ਗਏ।
ਇਹ ਵੀ ਪੜ੍ਹੋ : ਜਲੰਧਰ 'ਚ ਕਾਰੋਬਾਰੀਆਂ ਦੇ 2 ਪੁੱਤਾਂ ਨਾਲ ਵਾਪਰੇ ਹਾਦਸੇ ਦੀ ਰੂਹ ਕੰਬਾਊ CCTV ਆਈ ਸਾਹਮਣੇ
ਮੌਕੇ ’ਤੇ ਪਹੁੰਚ ਕੇ ਵਾਹਨਾਂ ਦੇ ਦਸਤਾਵੇਜ਼ ਪ੍ਰਾਪਤ ਕਰਨ ਤੋਂ ਬਾਅਦ, ਵਾਹਨਾਂ ਨੂੰ ਕੰਟਰੋਲ ਕੀਤਾ ਗਿਆ ਅਤੇ ਪ੍ਰਭਾਵਿਤ ਆਵਾਜਾਈ ਨੂੰ ਖੋਲ੍ਹਿਆ ਗਿਆ। ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਹਿਮਾਚਲ ਕਾਰ ਦਾ ਡਰਾਈਵਰ ਸ਼ਰਾਬੀ ਸੀ ਅਤੇ ਮੌਕਾ ਮਿਲਦੇ ਹੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜ ਗਿਆ।
ਇਹ ਵੀ ਪੜ੍ਹੋ : ਪੰਜਾਬ ਦੇ NH 'ਤੇ 2 ਪਰਿਵਾਰਾਂ ਨਾਲ ਵੱਡਾ ਹਾਦਸਾ, ਕਾਰਾਂ ਦੇ ਉੱਡੇ ਪਰਖੱਚੇ, ਪਤੀ-ਪਤਨੀ ਦੀ ਦਰਦਨਾਕ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੂਰਪੁਰਬੇਦੀ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਸਮੁੰਦੜੀਆਂ ਦੇ ਤਾਲੇ ਟੁੱਟੇ, ਕੈਮਰੇ 'ਚ ਕੈਦ ਹੋਏ ਚੋਰ
NEXT STORY