ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਕੈਬਨਿਟ ਨੇ ਵੀਰਵਾਰ ਨੂੰ ਫੂਡ ਪ੍ਰੋਸੈਸਿੰਗ ਖੇਤਰ ਨੂੰ ਉਤਸ਼ਾਹ ਦੇਣ ਲਈ ਪ੍ਰਧਾਨ ਮੰਤਰੀ ਕਿਸਾਨ ਸੰਪਦਾ ਯੋਜਨਾ (PMKSY) ਲਈ ਬਜਟ ’ਚ ਅਲਾਟ ਖਰਚਾ 1,920 ਕਰੋੜ ਰੁਪਏ ਵਧਾ ਕੇ 6,520 ਕਰੋੜ ਰੁਪਏ ਕਰਨ ਦੀ ਮਨਜ਼ੂਰੀ ਦੇ ਦਿੱਤੀ। ਚਾਲੂ ਮਾਲੀ ਸਾਲ (2025-26) ’ਚ ਦਿੱਤੀ ਜਾਣ ਵਾਲੀ ਵਧੀ ਹੋਈ ਰਾਸ਼ੀ ਦੀ ਵਰਤੋਂ 50 ਮਲਟੀ-ਪ੍ਰੋਡਕਟ ਫੂਡ ਇਰੇਡੀਏਸ਼ਨ ਯੂਨਿਟਾਂ ਅਤੇ 100 ਫੂਡ ਟੈਸਟਿੰਗ ਲੈਬਾਰਟਰੀਆਂ ਲਈ ਕੀਤੀ ਜਾਵੇਗੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਓ! 15 ਦਿਨਾਂ ਅੰਦਰ ਨਿਬੇੜ ਲਓ ਇਹ ਕੰਮ, ਮਾਨ ਸਰਕਾਰ ਨੇ ਦਿੱਤਾ 'ਆਖ਼ਰੀ' ਮੌਕਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ’ਚ ਹੋਈ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ (ਸੀ. ਸੀ. ਈ. ਏ.) ਦੀ ਬੈਠਕ ’ਚ ਇਸ ਸਬੰਧ ’ਚ ਫ਼ੈਸਲਾ ਲਿਆ ਗਿਆ। ਕੈਬਨਿਟ ਦੀ ਬੈਠਕ ਤੋਂ ਬਾਅਦ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਿਨੀ ਵੈਸ਼ਣਵ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪ੍ਰੋਸੈਸਡ ਖੁਰਾਕੀ ਉਤਪਾਦਾਂ ਦੀ ਬਰਾਮਦ 5 ਅਰਬ ਡਾਲਰ ਤੋਂ ਦੁੱਗਣੀ ਹੋ ਕੇ 11 ਅਰਬ ਡਾਲਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਨਿਰਯਾਤ ਵਿੱਚ ਪ੍ਰੋਸੈਸਡ ਫੂਡ ਦਾ ਹਿੱਸਾ 14 ਪ੍ਰਤੀਸ਼ਤ ਤੋਂ ਵਧ ਕੇ 24 ਪ੍ਰਤੀਸ਼ਤ ਹੋ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ: ਦੁਕਾਨਾਂ ਤੇ ਪਲਾਟਾਂ ਬਾਰੇ ਮਾਨ ਸਰਕਾਰ ਦਾ ਵੱਡਾ ਐਲਾਨ
2017 ਵਿਚ ਸ਼ੁਰੂ ਕੀਤੀ ਗਈ PMKSY ਨੂੰ ਮੌਜੂਦਾ ਵਿੱਤੀ ਸਾਲ 2025-26 ਦੇ ਅੰਤ ਤੱਕ 4,600 ਕਰੋੜ ਰੁਪਏ ਦੇ ਅਲਾਟਮੈਂਟ ਨਾਲ ਇਕ ਹੋਰ ਸਾਲ ਲਈ ਵਧਾ ਦਿੱਤਾ ਗਿਆ ਹੈ। ਵੀਰਵਾਰ ਨੂੰ, ਕੈਬਨਿਟ ਨੇ 2024-25 ਦੇ ਬਜਟ ਵਿਚ 50 ਮਲਟੀ-ਪ੍ਰੋਡਕਟ ਫੂਡ ਇਰੈਡੀਏਸ਼ਨ ਯੂਨਿਟਾਂ ਅਤੇ 100 ਫੂਡ ਟੈਸਟਿੰਗ ਲੈਬਾਰਟਰੀਆਂ ਸਥਾਪਤ ਕਰਨ ਦੇ ਐਲਾਨ ਨੂੰ ਲਾਗੂ ਕਰਨ ਲਈ ਅਲਾਟਮੈਂਟ ਵਿਚ 1,920 ਕਰੋੜ ਰੁਪਏ ਦਾ ਵਾਧਾ ਕਰਨ ਦਾ ਫ਼ੈਸਲਾ ਕੀਤਾ। ਇਸ ਵਿਚੋਂ, ਲਗਭਗ 1,000 ਕਰੋੜ ਰੁਪਏ PMKSY ਦੀ ਕੰਪੋਨੈਂਟ ਸਕੀਮ ICCVAI (ਇੰਟੀਗਰੇਟਿਡ ਕੋਲਡ ਚੇਨ ਐਂਡ ਵੈਲਿਊ ਐਡੀਸ਼ਨ ਇਨਫਰਾਸਟ੍ਰਕਚਰ) ਦੇ ਤਹਿਤ 50 ਮਲਟੀ-ਪ੍ਰੋਡਕਟ ਫੂਡ ਇਰੈਡੀਏਸ਼ਨ ਯੂਨਿਟਾਂ ਅਤੇ ਕੰਪੋਨੈਂਟ ਸਕੀਮ FSQAI (ਫੂਡ ਸੇਫਟੀ ਐਂਡ ਕੁਆਲਿਟੀ ਅਸ਼ੋਰੈਂਸ ਇਨਫਰਾਸਟ੍ਰਕਚਰ) ਦੇ ਤਹਿਤ 100 ਪ੍ਰਯੋਗਸ਼ਾਲਾਵਾਂ ਸਥਾਪਤ ਕਰਨ ਲਈ ਵਰਤੇ ਜਾਣਗੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੇਸ਼ ਦਾ ਖੰਡ ਉਤਪਾਦਨ 18 ਫ਼ੀਸਦੀ ਵਧ ਕੇ 34.9 ਮਿਲੀਅਨ ਟਨ ਹੋਣ ਦੀ ਉਮੀਦ: ਇਸਮਾ
NEXT STORY