ਦਸੂਹਾ (ਝਾਵਰ/ਨਾਗਲਾ)- ਗਣਤੰਤਰ ਦਿਵਸ ਤੋਂ ਪਹਿਲਾਂ ਜ਼ਿਲ੍ਹੇ ਦੇ ਐੱਸ. ਐੱਸ. ਪੀ. ਅਤੇ ਡੀ. ਐੱਸ. ਪੀ. ਦਸੂਹਾ ਬਲਵਿੰਦਰ ਸਿੰਘ ਜੋੜਾ ਦੇ ਸਖ਼ਤ ਦਿਸ਼ਾਂ-ਨਿਰਦੇਸ਼ਾਂ ਤਹਿਤ ਦਸੂਹਾ ਪੁਲਸ ਵੱਲੋਂ ਦਿਨ-ਰਾਤ ਸਰਚ ਆਪਰੇਸ਼ਨ ਸ਼ੁਰੂ ਕੀਤਾ ਗਿਆ ਸੀ। ਇਸ ਸਰਚ ਅਪ੍ਰੇਸ਼ਨ ਦੌਰਾਨ ਬੀਤੀ ਰਾਤ ਬਲੱਗਣ ਚੌਂਕ ਨੇੜੇ ਦਸੂਹਾ ਵਿਖੇ ਲਿੰਕ ਰੋਡ 'ਤੇ ਬਿਨਾਂ ਨੰਬਰੀ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਦਰਜ ਐੱਫ਼. ਆਈ. ਆਰ . 0018 ਮਿਤੀ 24 ਜਨਵਰੀ 2026 ਅਨੁਸਾਰ ਏ. ਐੱਸ. ਆਈ. ਅਨਿਲ ਕੁਮਾਰ, ਏ. ਐੱਸ. ਆਈ. ਸੁਰੇਸ਼ ਕੁਮਾਰ ਅਤੇ ਪੁਲਸ ਪਾਰਟੀ ਸਰਕਾਰ ਗੱਡੀ 'ਤੇ ਇਸ ਇਲਾਕੇ ਵਿੱਚ ਸਰਚ ਕਰ ਰਹੀ ਸੀ ਕਿ ਇਨ੍ਹਾਂ ਮੋਟਰਸਾਈਕਲ ਸਵਾਰਾਂ ਨੂੰ ਜਦੋਂ ਰੋਕਿਆ ਤਾਂ ਉਨ੍ਹਾਂ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਇਨ੍ਹਾਂ ਨੂੰ ਮੋਟਰਸਾਈਕਲ ਸਮੇਤ ਫੜ ਲਿਆ ਗਿਆ।
ਇਹ ਵੀ ਪੜ੍ਹੋ: ਉੱਜੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ! ਜਵਾਕ ਨਾਲ ਵਾਪਰਿਆ ਦਰਦਨਾਕ ਹਾਦਸਾ, ਤੜਫ਼-ਤੜਫ਼ ਕੇ ਨਿਕਲੀ ਜਾਨ
ਜਿਨ੍ਹਾਂ ਦੀ ਪਛਾਣ ਅਰਸ਼ਨੂਰ ਸਿੰਘ ਵਾਸੀ ਹਲਵਾਰਾ ਥਾਣਾ ਸਦਰ ਜਗਰਾਓਂ ਜ਼ਿਲ੍ਹਾ ਲੁਧਿਆਣਾ, ਗਗਨਦੀਪ ਸਿੰਘ ਗਗਨ ਵਾਸੀ ਮਾਵਰਾ ਮਹਿਤਾ ਚੌਂਕ ਜ਼ਿਲ੍ਹਾ ਅੰਮ੍ਰਿਤਸਰ ਅਤੇ ਅਵੀ ਵਾਸੀ ਮੁਹੱਲਾ ਗਰਵਾਲੀ ਗੇਟ ਗੁੱਜਰਪੁਰਾ ਥਾਣਾ ਡਿਵੀਜ਼ਨ ਨੰਬਰ 2 ਅੰਮ੍ਰਿਤਸਰ ਵਜੋਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤਿੰਨਾਂ ਦੇ ਕਬਜ਼ੇ ਵਿੱਚੋਂ ਇਕ ਗੈਰ-ਕਾਨੂੰਨੀ ਦੇਸੀ ਪਿਸਤੌਲ, ਪੰਜ ਰੋਂਦ ਜ਼ਿੰਦਾ ਅਤੇ ਦੂਜੇ ਕੋਲੋਂ ਇਕ ਖਿਡੌਣਾ ਏਅਰ ਪਿਸਟਲ ਅਤੇ ਤੀਸਰੇ ਕੋਲੋਂ ਤਿੰਨ ਬਲੈਕ ਸਪਰੇ ਦੀਆਂ ਬੋਤਲਾਂ ਬਰਾਮਦ ਹੋਈਆਂ ਜਦੋਂਕਿ ਮੋਟਰਸਾਈਕਲ ਵੀ ਚੋਰੀ ਕੀਤਾ ਹੋਇਆ।
ਇਹ ਵੀ ਪੜ੍ਹੋ: Punjab: ਸ਼ਹੀਦ ਦੇ ਪਿਤਾ ਦੇ ਹੌਂਸਲੇ ਨੂੰ ਸਲਾਮ! ਫ਼ੌਜ ਦੀ ਵਰਦੀ ਪਾ ਕੇ ਪੁੱਤ ਜੋਬਨਪ੍ਰੀਤ ਨੂੰ ਦਿੱਤੀ ਅੰਤਿਮ ਵਿਦਾਈ
ਪਤਾ ਲੱਗਾ ਕਿ ਇਸ ਸਬੰਧੀ ਬੀਤੀ ਰਾਤ ਇਨ੍ਹਾਂ ਨੂੰ ਜਦੋਂ ਫੜਿਆ ਗਿਆ ਤਾਂ ਉਸ ਪਿੱਛੋਂ ਮੋਬਾਇਲਾਂ ਤੋਂ ਜੋ ਹੋਰ ਵੇਰਵੇ ਮਿਲੇ, ਉਸ ਸਬੰਧੀ ਵੀ ਹੋਰ ਵਿਅਕਤੀਆਂ ਨੂੰ ਫੜਨ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ ਜਦਕਿ ਇਸ ਸਬੰਧੀ ਪਰਦਾਫ਼ਾਸ ਹੋਣ ਨਾਲ ਇਸ ਇਲਾਕੇ ਵਿੱਚ ਕੋਈ ਵੱਡੀ ਵਾਰਦਾਤ ਰੁੱਕਣ ਵਿੱਚ ਪੁਲਸ ਨੂੰ ਵੱਡੀ ਕਾਮਯਾਬ ਮਿਲੀ ਹੈ ਅਤੇ ਅਜੇ ਤੱਕ ਬਾਕੀ ਵੇਰਵੇ ਪੁਲਸ ਅਧਿਕਾਰੀਆਂ ਵੱਲੋਂ ਨਹੀਂ ਮਿਲੇ ਹਨ, ਜਿਨ੍ਹਾਂ ਦੀ ਉਡੀਕ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ ਪੁਲਸ ਵਿਭਾਗ 'ਚ ਵੱਡਾ ਫੇਰਬਦਲ! ਇਨ੍ਹਾਂ 4 ਅਫ਼ਸਰਾਂ ਦੇ ਕੀਤੇ ਗਏ ਤਬਾਦਲੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਉੱਜੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ! ਜਵਾਕ ਨਾਲ ਵਾਪਰਿਆ ਦਰਦਨਾਕ ਹਾਦਸਾ, ਤੜਫ਼-ਤੜਫ਼ ਕੇ ਨਿਕਲੀ ਜਾਨ
NEXT STORY