ਜਲੰਧਰ (ਸ਼ੋਰੀ)— ਅਦਾਲਤ ਵੱਲੋਂ ਭਗੌੜਾ ਕਰਾਰ ਕੀਤੇ ਜਾ ਚੁੱਕੇ ਇਕ ਨੌਜਵਾਨ ਨੂੰ ਆਪਣੀ ਪ੍ਰੇਮਿਕਾ ਨੂੰ ਮਿਲਣਾ ਮਹਿੰਗਾ ਪੈ ਗਿਆ। ਪੁਲਸ ਨੇ ਟ੍ਰੈਪ ਲਗਾ ਕੇ ਉਸ ਨੂੰ ਕਾਬੂ ਕਰ ਲਿਆ ਅਤੇ ਨਾਲ ਹੀ ਉਸ ਦੇ ਦੋਸਤ ਨੂੰ ਗ੍ਰਿਫਤਾਰ ਕਰ ਲਿਆ। ਥਾਣਾ ਗੁਰਾਇਆ ਦੇ ਐੱਸ. ਐੱਚ. ਓ. ਲਖਬੀਰ ਸਿੰਘ ਲੱਖੀ ਨੇ ਦੱਸਿਆ ਕਿ ਹੱਤਿਆ ਦੀ ਕੋਸ਼ਿਸ਼ ਅਤੇ ਕੁੱਟਮਾਰ ਦੀਆਂ ਹੋਰ ਧਾਰਾਵਾਂ 'ਚ ਅਦਾਲਤ ਤੋਂ ਉਸ ਨੂੰ ਭਗੌੜਾ ਕਰਾਰ ਦਿੱਤਾ ਜਾ ਚੁੱਕਾ ਸੀ। ਸੰਨੀ ਕੁਮਾਰ ਪੁੱਤਰ ਸੁਲਿੰਦਰ ਵਾਸੀ ਪਿੰਡ ਸੂਰਜਾ ਗੁਰਾਇਆ ਅਤੇ ਅੰਮ੍ਰਿਤ ਉਰਫ ਸੱਪ ਪੁੱਤਰ ਰਵੀ ਉਰਫ ਨਸੀਬ ਚੰਦਰ ਵਾਸੀ ਪਿੰਡ ਸੰਗਢੇਸੀਆਂ ਗੁਰਾਇਆ ਪੁਲਸ ਨੂੰ ਲੋੜੀਂਦਾ ਸੀ।
ਪੁਲਸ ਨੇ ਦੋਵਾਂ ਨੂੰ ਕਾਬੂ ਕਰਨ ਲਈ ਟ੍ਰੈਪ ਲਗਾ ਰੱਖਿਆ ਸੀ। ਪੁਲਸ ਨੂੰ ਸੂਚਨਾ ਮਿਲੀ ਕਿ ਅੰਮ੍ਰਿਤ ਆਪਣੀ ਪ੍ਰੇਮਿਕਾ ਨੂੰ ਮਿਲਣ ਫਿਲੌਰ ਕਚਹਿਰੀ ਦੇ ਕੋਲ ਆਪਣੇ ਦੋਸਤ ਸੰਨੀ ਦੇ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਆ ਰਿਹਾ ਹੈ। ਪੁਲਸ ਨੇ ਤੁਰੰਤ ਉਥੇ ਛਾਪੇਮਾਰੀ ਕੀਤੀ ਅਤੇ ਦੋਵਾਂ ਭਗੌੜਿਆਂ ਨੂੰ ਗ੍ਰਿਫਤਾਰ ਕਰ ਲਿਆ।
ਕਾਊਂਟਿੰਗ ਆਬਜ਼ਰਵਰ ਅਤੇ ਡਿਪਟੀ ਕਮਿਸ਼ਨਰ ਨੇ ਲਿਆ ਗਿਣਤੀ ਕੇਂਦਰ ਦਾ ਜਾਇਜ਼ਾ
NEXT STORY