ਐਂਟਰਟੇਨਮੈਂਟ ਡੈਸਕ : ਕਾਨਸ 2024 ਇੰਟਰਨੈਸ਼ਨਲ ਫਿਲਮ ਫੈਸਟੀਵਲ 'ਚ ਪੰਜਾਬੀ ਗਾਇਕਾ ਤੇ ਅਦਾਕਾਰਾ ਸੁਨੰਦਾ ਸ਼ਰਮਾ ਨੇ ਧਮਾਕੇਦਾਰ ਐਂਟਰੀ ਕੀਤੀ ਸੀ। ਹਾਲ ਹੀ 'ਚ ਸੁਨੰਦਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਉਹ ਲਾਲ ਰੰਗ ਦੇ ਸੂਟ 'ਚ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਸੁਨੰਦਾ ਨੇ ਲਿਖਿਆ- ‘ਲਾਲ ਸੂਹਾ ਸੂਟ ਪਾ ਕੇ ਤੁਰ ਪਈ ਪੰਜਾਬਣ’ 𝐑𝐞𝐝 𝐂𝐚𝐫𝐩𝐞𝐭 ‘ਤੇ🌙🌹 𝟐𝐧𝐝 𝐃𝐚𝐲 𝐂𝐚𝐧𝐧𝐞𝐬 𝟐𝟎𝟐𝟒।

ਇਸ ਦੇ ਨਾਲ ਹੀ ਸੁਨੰਦਾ ਸ਼ਰਮਾ ਨੇ ਲਿਖਿਆ- ਇਹ ਪੋਸਟ ਡੈਡੀਕੇਟ ਹੈ ਹਰ ਉਸ ਕੁੜੀ ਨੂੰ, ਜਿਨ੍ਹਾਂ ਦੀਆਂ ਅੱਖਾਂ ਸੁਫਨਿਆਂ ਨਾਲ ਭਰੀਆਂ ਨੇ। ਸੁਫਨੇ ਸਾਰੇ ਪੂਰੇ ਹੋਣਗੇ, ਚੱਲਦੇ ਰਹੋ ਬੱਸ। ਸਾਡਾ ਆਮ ਜਿਹਾ ਹੋਣਾ ਹੀ ਸਭ ਤੋਂ ਖ਼ਾਸ ਹੁੰਦਾ ਹੈ। ਚੜਦੀਕਲਾ।

ਦੱਸ ਦਈਏ ਕਿ ਇਸ ਵੱਡੇ ਇਵੈਂਟ 'ਚ ਸੁਨੰਦਾ ਸ਼ਰਮਾ ਨੇ ਭਾਰਤੀ ਪਹਿਰਾਵੇ 'ਚ ਨਜ਼ਰ ਆਉਣਾ ਬਹੁਤ ਮਾਣ ਵਾਲੀ ਗੱਲ ਹੈ। ਇਸ ਦੌਰਾਨ ਸੁਨੰਦਾ ਦੀ ਸੋਬਰ ਲੁੱਕ ਨੇ ਸਾਰਿਆਂ ਨੂੰ ਆਕਸ਼ਿਤ ਕੀਤਾ। ਇਸ ਇਵੈਂਟ ਦੀਆਂ ਕੁਝ ਤਸਵੀਰਾਂ ਗਾਇਕਾ ਸੁਨੰਦਾ ਸ਼ਰਮਾ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝੀਆਂ ਕੀਤੀਆਂ ਹਨ।

ਇਸ ਤੋਂ ਪਹਿਲਾ ਗਾਇਕ ਨੇ ਕਾਨਸ ਦੇ ਪਹਿਲੇ ਦਿਨ ਦੀਆਂ ਵੀ ਤਸਵੀਰਾਂ ਸਾਂਝੀਆਂ ਕੀਤੀਆਂ ਸਨ, ਜਿਨ੍ਹਾਂ 'ਚ ਉਹ ਪੰਜਾਬੀ ਪਹਿਰਾਵੇ 'ਚ ਨਜ਼ਰ ਆਈ ਸੀ।

ਦੱਸ ਦਈਏ ਕਿ ਕਾਨਸ 2024 ਇੰਟਰਨੈਸ਼ਨਲ ਫਿਲਮ ਫੈਸਟੀਵਲ 'ਚ ਸੁਨੰਦਾ ਸ਼ਰਮਾ ਦਾ ਜਾਣਾ ਪੰਜਾਬ ਲਈ ਮਾਣ ਵਾਲੀ ਗੱਲ ਹੈ। ਅਜਿਹਾ ਕਰਕੇ ਸੁਨੰਦਾ ਸ਼ਰਮਾ ਨੇ ਨਾ ਸਿਰਫ਼ ਪੰਜਾਬੀ ਫ਼ਿਲਮ ਇੰਡਸਟਰੀ ਤੇ ਸੰਗੀਤ ਜਗਤ ਦਾ ਨਾਂ ਰੌਸ਼ਨ ਕੀਤਾ ਸਗੋਂ ਪੰਜਾਬ ਨੂੰ ਵੀ ਮਾਣ ਮਹਿਸੂਸ ਕਰਵਾਇਆ ਹੈ।

ਅਰਬਾਜ਼ ਖ਼ਾਨ ਨੇ ਗਾਣਾ ਗਾ ਕੇ ਪਤਨੀ ਨੂੰ ਕੀਤਾ Impress,ਸਾਹਮਣੇ ਆਈ ਵੀਡੀਓ
NEXT STORY