ਆਦਮਪੁਰ (ਦਿਲਬਾਗੀ, ਚਾਂਦ)-ਇੰਸਪੈਕਟਰ ਹਰਦੇਵਪ੍ਰੀਤ ਸਿੰਘ ਮੁੱਖ ਅਫ਼ਸਰ ਥਾਣਾ ਆਦਮਪੁਰ ਦੀ ਪੁਲਸ ਪਾਰਟੀ ਵੱਲੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਸ ਨੇ ਮਾਰ ਦੇਣ ਦੀ ਨਿਅਤ ਨਾਲ ਗੋਲ਼ੀ ਚਲਾ ਕੇ ਬਿਨਾਂ ਲਾਇਸੈਂਸੀ ਰਿਵਾਲਵਰ ਨਾਲ ਗ੍ਰਿਫ਼ਤਾਰ ਕਰਕੇ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਕੁਲਵੰਤ ਸਿੰਘ ਡੀ. ਐੱਸ. ਪੀ. ਆਦਮਪੁਰ ਨੇ ਦੱਸਿਆ ਕਿ 6 ਜੂਨ 2025 ਨੂੰ ਜਸਪ੍ਰੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਨੰਗਲ ਫੀਦਾ ਥਾਣਾ ਆਦਮਪੁਰ ਜ਼ਿਲਾ ਜਲੰਧਰ ਦਿਹਾਤੀ ਸਮੇਤ ਆਪਣੇ ਚਾਚਾ ਚਰਨਜੀਤ ਸਿੰਘ ਪੁੱਤਰ ਹਰਬੰਸ ਲਾਲ ਵਾਸੀ ਨੰਗਲ ਫੀਦਾ ਦੇ ਨਾਲ ਆਪਣੀ ਭੂਆ ਰਮਨਪ੍ਰੀਤ ਕੌਰ, ਜੋ ਇਲਾਜ ਲਈ ਹਸਪਤਾਲ ਜਲੰਧਰ ਦਾਖਲ ਹੈ, ਦਾ ਪਤਾ ਲੈਣ ਲਈ ਬੀਤੀ ਰਾਤ ਗਏ ਸੀ ਅਤੇ ਸ਼ਨੀਵਾਰ ਸਵੇਰੇ ਕਰੀਬ 5 ਵਜੇ ਦੋਵੇਂ ਜਦੋਂ ਵਾਪਸ ਆਪਣੇ ਪਿੰਡ ਨੰਗਲ ਫੀਦਾ ਆਏ ਤਾਂ ਵੇਖਿਆ ਕਿ ਪਿੰਡ ਮੇਨ ਰੋਡ ’ਤੇ ਗੁਰਜੀਤ ਸਿੰਘ ਦੇ ਪਲਾਟ ਦੇ ਅੱਗੇ ਬੂਟੀ ਭੰਗ ਵਿਚ ਇਕ ਗੱਡੀ ਨੰਬਰੀ ਪੀ. ਬੀ.-07 ਬੀ. ਐੱਮ. 9990 ਮਾਰਕਾ ਵੌਕਸਵੈਗਨ ਪੋਲੋ ਰੰਗ ਚਿੱਟਾ ਖੜ੍ਹੀ ਸੀ, ਜਿਸ ਵਿਚ ਇਕ ਨਾ ਮਾਲੂਮ ਵਿਅਕਤੀ ਬੈਠਾ ਹੋਇਆ ਸੀ, ਜੋ ਗੱਡੀ ਸ਼ੱਕੀ ਹਾਲਤ ਵਿਚ ਖੜ੍ਹੀ ਹੋਣ ਕਰ ਕੇ ਮੁਦਈ ਤੇ ਉਸ ਦਾ ਚਾਚਾ ਜਦੋਂ ਉਸ ਵਿਅਕਤੀ ਨੂੰ ਦੇਖਣ ਲਈ ਗੱਡੀ ਦੇ ਪਾਸ ਗਏ ਤਾ ਉਸ ਵਿਅਕਤੀ ਵਲੋ ਯੱਕਦਮ ਗੱਡੀ ਭਜਾਉਣ ਲੱਗਾ ਤੇ ਗੱਡੀ ਨੂੰ ਰੋਕਣ ਲਈ ਅੱਗੇ ਹੋਏ ਤਾਂ ਉਸ ਵਿਅਕਤੀ ਨੇ ਰਿਵਾਲਵਰ ਨਾਲ ਮਾਰ ਦੇਣ ਦੀ ਨੀਅਤ ਨਾਲ ਮੁਦਈ ਅਤੇ ਉਸ ਦੇ ਚਾਚਾ ’ਤੇ ਚਾਰ ਫਾਇਰ ਕੀਤੇ, ਜਿਨ੍ਹਾਂ ਵੱਲੋਂ ਮੌਕੇ ਤੋਂ ਭੱਜ ਕੇ ਜਾਨ ਬਚਾਈ ਅਤੇ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
ਇਹ ਵੀ ਪੜ੍ਹੋ: ਲੁਧਿਆਣਾ ਚੋਣ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ, ਕਈ ਵੱਡੇ ਆਗੂ 'ਆਪ' 'ਚ' ਸ਼ਾਮਲ
ਇਸ ਸਬੰਧੀ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਇਸ ਵਕਤ ਮੁਕਦਮੇ ਦਾ ਦੋਸ਼ੀ ਆਪਣੀ ਦੁਕਾਨ ਪਿੰਡ ਬਿਨਪਾਲਕੇ ਵਿਖੇ ਬੈਠਾ ਹੈ, ਜੋ ਮੌਕੇ ਤੋਂ ਦੋਸ਼ੀ ਰਾਹੁਲ ਮਿਗਲਾਨੀ ਪੁੱਤਰ ਜਗਦੀਸ਼ ਕੁਮਾਰ ਵਾਸੀ ਚੱਕ ਝੰਡੂ ਥਾਣਾ ਭੋਗਪੁਰ ਜ਼ਿਲਾ ਜਲੰਧਰ ਨੂੰ ਉਕਤ ਮੁੱਕਦਮਾ ਵਿਚ ਗ੍ਰਿਫਤਾਰ ਕਰ ਕੇ ਉਸ ਪਾਸੋਂ ਇਕ ਰਿਵਾਲਵਰ (ਬਿਨਾਂ ਲਾਇਸੰਸੀ) ਕੁੱਲ 18 ਰੌਂਦ, (12 ਜ਼ਿੰਦਾ ਰੌਂਦ ਅਤੇ 6 ਖਾਲੀ ਖੋਲ) ਬਰਾਮਦ ਹੋਏ, ਜਿਸ ’ਤੇ ਮੁਕੱਦਮਾ ਨੰਬਰ 86 ਮਿਤੀ 6-6-2025 ਅ. ਧ. 109 ਬੀ. ਐੱਨ. ਐੱਸ., 25-54-59 ਅਰਮਸ ਐਕਟ ਥਾਣਾ ਆਦਮਪੁਰ ਜ਼ਿਲਾ ਜਲੰਧਰ ਦਿਹਾਤੀ ਦਰਜ ਰਜਿਸਟਰ ਕੀਤਾ ਗਿਆ, ਜੋ ਦੋਸ਼ੀ ਨੂੰ ਅਦਾਲਤ ਪੇਸ਼ ਕਰਕੇ ਪੁਲਸ ਰਿਮਾਡ ਹਾਸਲ ਕਰ ਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਪਟਿਆਲਾ 'ਚ ਵੱਡਾ ਐਨਕਾਊਂਟਰ, ਬਦਮਾਸ਼ ਤੇ ਪੁਲਸ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਲੁਧਿਆਣਾ ਚੋਣ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ, ਕਈ ਵੱਡੇ ਆਗੂ 'ਆਪ' 'ਚ' ਸ਼ਾਮਲ
NEXT STORY