ਰੂਪਨਗਰ (ਵਿਜੇ ਸ਼ਰਮਾ)-ਚਾਈਨਾ ਡੋਰ ਦੀ ਲਪੇਟ ’ਚ ਆਉਣ ਕਾਰਨ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਦੀ ਗਰਦਨ ’ਤੇ ਦਰਜਨ ਤੋਂ ਵੱਧ ਟਾਂਕੇ ਲੱਗੇ ਅਤੇ ਉਸ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਸ੍ਰੀ ਅਨੰਦਪੁਰ ਨਿਵਾਸੀ 31 ਸਾਲਾ ਨੌਜਵਾਨ ਮਿਥੂ ਸਿੰਘ ਪੁੱਤਰ ਜਰਨੈਲ ਸਿੰਘ ਮੋਟਰਸਾਈਕਲ ਰਾਹੀਂ ਸ੍ਰੀ ਅਨੰਦਪੁਰ ਸਾਹਿਬ ਵੱਲ ਤੋਂ ਰੂਪਨਗਰ ਵੱਲ ਆ ਰਿਹਾ ਸੀ ਤਾਂ ਮਲਿਕਪੁਰ ਲਾਗੇ ਉਹ ਚਾਈਨਾ ਡੋਰ ਦੀ ਲਪੇਟ ’ਚ ਆ ਗਿਆ।
ਇਹ ਵੀ ਪੜ੍ਹੋ: ਲੋਕਾਂ ਦੀ ਭਲਾਈ ਲਈ ਹਰ ਕੋਸ਼ਿਸ਼ ਕਰੋ, CM ਮਾਨ ਦੀ ਆਲ ਇੰਡੀਆ ਤੇ ਕੇਂਦਰੀ ਸੇਵਾਵਾਂ ਅਧਿਕਾਰੀਆਂ ਨੂੰ ਅਪੀਲ
ਹਾਦਸੇ ਦੌਰਾਨ ਉਸ ਦੇ ਮੋਟਰਸਾਈਕਲ ਦੇ ਪਿਛਲੇ ਟਾਇਰ ਨੂੰ ਪੰਚਰ ਹੋ ਗਿਆ ਅਤੇ ਉਹ ਸੜਕ ਕਿਨਾਰੇ ਖੜ੍ਹਾ ਸੀ ਇਸ ਦੌਰਾਨ ਹਵਾ ’ਚ ਉੱਡ ਰਹੀ ਪਤੰਗ ਦੀ ਚਾਇਨਾ ਡੋਰ ਅਚਾਨਕ ਉਸ ਦੀ ਗਰਦਨ ’ਚ ਆ ਕੇ ਫਸ ਗਈ ਜਿਸ ਕਾਰਨ ਉਸ ਦੀ ਗਰਦਨ ’ਤੇ ਬੁਰੀ ਤਰ੍ਹਾਂ ਕੱਟ ਲੱਗ ਗਿਆ। ਜ਼ਖ਼ਮੀ ਮਿਥੂ ਸਿੰਘ ਕੱਪੜਿਆਂ ਦੀ ਫੇਰੀ ਲਗਾਉਣ ਦਾ ਕੰਮ ਕਰਦਾ ਦੱਸਿਆ ਜਾ ਰਿਹਾ ਹੈ ਅਤੇ ਚਾਰ ਬੱਚਿਆ ਦਾ ਪਿਤਾ ਹੈ ਜਿਨ੍ਹਾਂ ’ਚੋ ਤਿੰਨ ਬੇਟੀਆਂ ਤੇ ਇਕ ਬੇਟਾ ਹੈ। ਘਟਨਾ ਤੋਂ ਬਾਅਦ ਮੌਕੇ ’ਤੇ ਮੌਜੂਦ ਲੋਕਾਂ ਨੇ ਉਸਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਰੂਪਨਗਰ ਪਹੁੰਚਾਇਆ। ਡਾਕਟਰਾਂ ਅਨੁਸਾਰ ਜ਼ਖਮੀ ਦੀ ਗਰਦਨ ’ਤੇ 14 ਟਾਂਕੇ ਲਗਾਏ ਗਏ ਅਤੇ ਮੁਢਲੇ ਇਲਾਜ ਤੋਂ ਬਾਅਦ ਉਸਦੀ ਹਾਲਤ ਗੰਭੀਰ ਦੇਖਦੇ ਹੋਏ ਉਸਨੂੰ ਵਧੀਆ ਇਲਾਜ ਲਈ ਪੀ. ਜੀ. ਆਈ .ਚੰਡੀਗੜ੍ਹ ਰੈਫਰ ਕੀਤਾ ਗਿਆ ਹੈ।
ਇਸ ਸਬੰਧ ’ਚ ਸਿਵਲ ਹਸਪਤਾਲ ਰੂਪਨਗਰ ਦੇ ਡਾਕਟਰ ਹਰਜੋਤ ਸਿੰਘ ਨੇ ਦੱਸਿਆ ਕਿ ਚਾਇਨਾ ਡੋਰ ਕਾਰਨ ਗਰਦਨ ਤੇ ਡੂੰਘੀ ਚੋਟ ਆਈ ਮੁਢਲੇ ਇਲਾਜ ਉਪਰੰਤ ਮਰੀਜ ਨੂੰ ਸੁਰੱਖਿਆ ਦੇ ਚਲਦੇ ਪੀ. ਜੀ. ਆਈ. ਰੈਫਰ ਕੀਤਾ ਗਿਆ ਹੈ। ਇਸ ਨਾਲ ਘਟਨਾ ਨਾਲ ਅੱਜ ਸ਼ਹਿਰ ’ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਅਤੇ ਸਰਕਾਰ ਦੇ ਲੱਖ ਦਾਅਵਿਆਂ ਦੇ ਬਾਵਜੂਦ ਚਾਇਨਾ ਡੋਰ ਦਾ ਆਤੰਕ ਜਾਰੀ ਹੈ ਅਤੇ ਲੋਕ ਗੰਭੀਰ ਜ਼ਖ਼ਮੀ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਸੇ ਕ੍ਰਮ ’ਚ ਅੱਜ ਚਾਰ ਬੱਚਿਆਂ ਦਾ ਪਿਤਾ ਜੋ ਰੋਜੀ ਰੋਟੀ ਕਮਾਉਣ ਦੇ ਚੱਕਰ ’ਚ ਜਾ ਰਿਹਾ ਸੀ ਪਰ ਉਸ ਨੂੰ ਚਾਈਨਾ ਡੋਰ ਨੇ ਲਪੇਟ ’ਚ ਲੈ ਕੇ ਗੰਭੀਰ ਜ਼ਖਮੀ ਕਰ ਦਿੱਤਾ।
ਇਹ ਵੀ ਪੜ੍ਹੋ: ਪੰਜਾਬ 'ਚ 5 ਦਿਨ ਅਹਿਮ! ਰਹੇਗਾ ਓਰੇਂਜ ਤੇ ਯੈਲੋ Alert,ਮੌਸਮ ਦੀ 28 ਦਸੰਬਰ ਤੱਕ ਹੋਈ ਵੱਡੀ ਭਵਿੱਖਬਾਣੀ
ਚਾਈਨਾ ਡੋਰ ਦੀ ਵਿੱਕਰੀ ਤੇ ਇਸਤੇਮਾਲ ਕਰਨ ਵਾਲਿਆਂ ’ਤੇ ਹੋਵੇ ਸਖਤ ਕਾਰਵਾਈ : ਸਮਾਜ ਸੇਵੀ
ਇਸ ਸਬੰਧ ’ਚ ਸ਼ਹਿਰ ਦੇ ਸਮਾਜ ਸੇਵੀ ਲੋਕਾਂ ਮੰਗ ਕੀਤੀ ਹੈ ਕਿ ਚਾਇਨਾ ਡੋਰ ਦਾ ਇਸਤੇਮਾਲ ਅਤੇ ਇਸ ਦੀ ਵਿੱਕਰੀ ਕਰਨ ਵਾਲੇ ਲੋਕਾਂ ’ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਤਾਂ ਜੋ ਬੇਕਸੂਰ ਲੋਕਾਂ ਦੀ ਜਾਨ ਸੁਰੱਖਿਅਤ ਰਹਿ ਸਕੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਤੇ ਪੁਲਸ ਅਧਿਕਾਰੀ ਚਾਇਨਾ ਡੋਰ ਦੀ ਚੈਕਿੰਗ ਅਤੇ ਚਿਤਾਵਨੀ ਦਾ ਪਾਠ ਪੜ੍ਹਾਉਂਦੇ ਨਹੀ ਥੱਕ ਰਹੇ ਪਰ ਚਾਇਨਾ ਡੋਰ ਕਾਰਨ ਲੋਕ ਲਗਾਤਾਰ ਜ਼ ਖਮੀ ਹੋ ਰਹੇ ਹਨ ਜੋ ਇਕ ਸਵਾਲੀਆ ਚਿੰਨ੍ਹ ਲਗਾਉਂਦਾ ਹੈ ਅਤੇ ਚਿੰਤਾ ਦਾ ਵਿਸ਼ਾ ਹੈ।
ਇਹ ਵੀ ਪੜ੍ਹੋ: ਜਲੰਧਰ ਵਿਖੇ ਸੜਕ 'ਤੇ ਖੜ੍ਹੀ ਕਾਰ ਦਾ ਅੰਦਰਲਾ ਹਾਲ ਵੇਖ ਲੋਕਾਂ ਦੇ ਉੱਡੇ ਹੋਸ਼! ਗੋਲ਼ੀਆਂ ਨਾਲ ਵਿੰਨ੍ਹੀ ਮਿਲੀ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ 5 ਦਿਨ ਅਹਿਮ! ਰਹੇਗਾ ਓਰੇਂਜ ਤੇ ਯੈਲੋ Alert,ਮੌਸਮ ਦੀ 28 ਦਸੰਬਰ ਤੱਕ ਹੋਈ ਵੱਡੀ ਭਵਿੱਖਬਾਣੀ
NEXT STORY