ਗੋਰਾਇਆ (ਮੁਨੀਸ਼)-ਗੋਰਾਇਆ ਦੇ ਡੱਲੇਵਾਲ ਰੇਲਵੇ ਫਾਟਕਾਂ ’ਤੇ ਵੰਦੇ ਭਾਰਤ ਟਰੇਨ ਦੀ ਲਪੇਟ ’ਚ ਆਉਣ ਨਾਲ ਅੱਟਾ ਪਿੰਡ ਦੇ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜੀ. ਆਰ. ਪੀ. ਗੁਰਾਇਆ ਦੇ ਇੰਚਾਰਜ ਏ. ਐੱਸ. ਆਈ. ਪਰਮਨਾਥ ਨੇ ਦੱਸਿਆ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਡੱਲੇਵਾਲ ਰੇਲਵੇ ਫਾਟਕ ’ਤੇ ਬੰਦੇ ਭਾਰਤ ਟ੍ਰੇਨ ਦੀ ਲਪੇਟ ’ਚ ਆਉਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ, ਜਿਸ ਕੋਲੋਂ ਉਸ ਦਾ ਆਧਾਰ ਕਾਰਡ ਅਤੇ ਵੋਟਰ ਕਾਰਡ ਮਿਲਿਆ, ਜਿਸ ’ਤੇ ਉਸ ਦਾ ਨਾਮ ਸਤਨਾਮ ਲਾਲ ਪੁੱਤਰ ਪ੍ਰਕਾਸ਼ ਰਾਮ ਵਾਸੀ ਪਿੰਡ ਅੱਟਾ ਥਾਣਾ ਗੋਰਾਇਆ ਲਿਖਿਆ ਹੋਇਆ ਸੀ, ਜਿਸ ਤੋਂ ਬਾਅਦ ਉਸ ਦੀ ਲਾਸ਼ ਨੂੰ ਸਿਵਲ ਹਸਪਤਾਲ ਫਿਲੌਰ ’ਚ ਪੋਸਟਮਾਰਟਮ ਲਈ ਭੇਜਿਆ ਗਿਆ ਅਤੇ ਪਰਿਵਾਰਿਕ ਮੈਂਬਰ ਮੌਕੇ ’ਤੇ ਪਹੁੰਚ ਗਏ, ਜਿਨ੍ਹਾਂ ਨੇ ਉਸ ਦੀ ਸ਼ਨਾਖਤ ਕਰ ਲਈ ਸਤਨਾਮ ਰਾਜ ਮਿਸਤਰੀ ਦਾ ਕੰਮ ਕਰਦਾ ਸੀ।
ਇਹ ਵੀ ਪੜ੍ਹੋ: ਪੰਜਾਬ: ਬੱਸ ਅੰਦਰ ਔਰਤ ਨੇ ਸ਼ਰੇਆਮ ਕੀਤੀ ਨਸ਼ਾ, ਵਾਇਰਲ ਵੀਡੀਓ ਨੇ ਉਡਾਏ ਸਭ ਦੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ: ਬੱਸ ਅੰਦਰ ਔਰਤ ਨੇ ਸ਼ਰੇਆਮ ਕੀਤਾ ਨਸ਼ਾ, ਵਾਇਰਲ ਵੀਡੀਓ ਨੇ ਉਡਾਏ ਸਭ ਦੇ ਹੋਸ਼
NEXT STORY