ਮੋਗਾ(ਆਜ਼ਾਦ)- ਮੋਗਾ ਤੋਂ ਥੋੜ੍ਹੀ ਦੂਰ ਰੇਲ ਦੀ ਲਪੇਟ ਵਿਚ ਆਉਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਜਿਸ ਦੀ ਪਛਾਣ ਬਾਬਾ ਨੰਦ ਸਿੰਘ ਨਗਰ ਵਾਸੀ ਹਰੀ ਓਮ (50) ਵਜੋਂ ਹੋਈ ਹੈ। ਘਟਨਾ ਦੀ ਜਾਣਕਾਰੀ ਮਿਲਣ ’ਤੇ ਰੇਲਵੇ ਪੁਲਸ ਚੌਕੀ ਦੇ ਇੰਚਾਰਜ ਨਰੇਸ਼ ਕੁਮਾਰੀ, ਸਹਾਇਕ ਥਾਣੇਦਾਰ ਤ੍ਰਿਲੋਕ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਜਾਂਚ ਕੀਤੀ। ਟਰੇਨ ਦੀ ਲਪੇਟ ਵਿਚ ਆਉਣ ਕਾਰਨ ਮ੍ਰਿਤਕ ਵਿਅਕਤੀ ਦੀ ਲਾਸ਼ ਪੂਰੀ ਤਰ੍ਹਾਂ ਖਿੱਲਰ ਗਈ ਸੀ, ਜਿਸ ਨੂੰ ਸਮਾਜ ਸੇਵਾ ਸੁਸਾਇਟੀ ਦੇ ਸੇਵਾਦਾਰਾਂ ਦੀ ਮਦਦ ਨਾਲ ਇਕੱਠਾ ਕਰ ਕੇ ਸਿਵਲ ਹਸਪਤਾਲ ਮੋਗਾ ਰੱਖਿਆ ਗਿਆ। ਚੌਕੀ ਇੰਚਾਰਜ ਨਰੇਸ਼ ਕੁਮਾਰੀ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਕਮਲੇਸ਼ ਕੁਮਾਰੀ ਦੇ ਬਿਆਨਾਂ ’ਤੇ ਪਰਚਾ ਦਰਜ ਕਰਨ ਤੋਂ ਬਾਅਦ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕੀਤੀ ਜਾਵੇਗੀ।
ਪੰਜਾਬ : 'ਰੱਬ ਇਹੋ ਜਿਹੀ ਔਲਾਦ ਕਿਸੇ ਨੂੰ ਨਾ ਦੇਵੇ'-ਪੁੱਤਾਂ ਦੀਆਂ ਕਰਤੂਤਾਂ ਨੂੰ ਦੁਖ਼ੀ 70 ਸਾਲਾ ਪਿਓ ਨੇ...
NEXT STORY