ਜਲੰਧਰ (ਮਹੇਸ਼)- ਰਾਜਾ ਗਾਰਡਨ ਸਥਿਤ ਬਾਬਾ ਬੁੱਢਾ ਪੁਲ ਨੇੜੇ ਸ਼ੁੱਕਰਵਾਰ ਰਾਤ ਨੂੰ ਹੋਈ ਲੁੱਟ-ਖੋਹ ਦੀ ਵਾਰਦਾਤ ਤੋਂ ਆਸ-ਪਾਸ ਰਹਿਣ ਵਾਲੇ ਲੋਕ ਡਰ ਗਏ। ਜਾਣਕਾਰੀ ਅਨੁਸਾਰ ਐਕਟਿਵਾ ਸਵਾਰ ਵਿਅਕਤੀ ਅਜੇ ਆਪਣੇ ਘਰ ਪਹੁੰਚਿਆ ਹੀ ਸੀ ਕਿ ਮੋਟਰਸਾਈਕਲ ਸਵਾਰ 3 ਲੁਟੇਰੇ ਉਥੇ ਪਹੁੰਚ ਗਏ।
ਇਹ ਵੀ ਪੜ੍ਹੋ- DC ਦਫ਼ਤਰ ਦੇ ਰਜਿਸਟਰ 'ਚੋਂ ਦਸਤਾਵੇਜ਼ ਪਾੜ ਕੇ ਹੋਇਆ ਫ਼ਰਾਰ, ਪਰ ਪੁੱਤ ਆ ਗਿਆ ਕਾਬੂ, ਫ਼ਿਰ ਜੋ ਹੋਇਆ...
ਉਨ੍ਹਾਂ ਨੇ ਐਕਟਿਵਾ ਸਵਾਰ ਨੂੰ ਧੱਕਾ ਮਾਰ ਕੇ ਹੇਠਾਂ ਉਤਾਰ ਦਿੱਤਾ ਤੇ ਉਸ ਦੀ ਕੁੱਟਮਾਰ ਕਰਦੇ ਹੋਏ ਉਸ ਦੀ ਜੇਬ ’ਚੋਂ 12 ਹਜ਼ਾਰ ਰੁਪਏ ਦੀ ਨਕਦੀ ਜ਼ਬਰਦਸਤੀ ਕੱਢ ਲਈ। ਲੁਟੇਰਿਆਂ ਨੇ ਪੀੜਤ ਦੀ ਐਕਟਿਵਾ ਵੀ ਖੋਹਣ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੀ ਕੋਸ਼ਿਸ਼ ਵਿਚ ਕਾਮਯਾਬ ਨਹੀਂ ਹੋ ਸਕੇ ਤੇ ਪੈਸੇ ਤੇ ਫਲਾਂ ਦਾ ਲਿਫਾਫਾ ਲੈ ਕੇ ਫ਼ਰਾਰ ਹੋ ਗਏ। ਪੀੜਤ ਨੇ ਪੁਲਸ ਨੂੰ ਜਾਣਕਾਰੀ ਦਿੱਤੀ ਅਤੇ ਪੁਲਸ ਨੇ ਕਾਰਵਾਈ ਕਰਦੀ ਹੋਈ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ- ਬਾਬਾ ਸਿੱਦਕੀ ਕਤ.ਲ ਕਾਂ.ਡ ਦਾ ਪੰਜਾਬ ਕੁਨੈਕਸ਼ਨ ਆਇਆ ਸਾਹਮਣੇ, ਪੁਲਸ ਨੇ ਸਹੁਰੇ ਘਰੋਂ ਚੁੱਕ ਲਿਆ 'ਸੁਜੀਤ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
DC ਦਫ਼ਤਰ ਦੇ ਰਜਿਸਟਰ 'ਚੋਂ ਦਸਤਾਵੇਜ਼ ਪਾੜ ਕੇ ਹੋਇਆ ਫ਼ਰਾਰ, ਪਰ ਪੁੱਤ ਆ ਗਿਆ ਕਾਬੂ, ਫ਼ਿਰ ਜੋ ਹੋਇਆ...
NEXT STORY