ਗੈਜੇਟ ਡੈਸਕ : ਭਾਰਤੀ ਕਾਰ ਬਾਜ਼ਾਰ ਲਈ ਅਗਸਤ 2026 ਦਾ ਮਹੀਨਾ ਕਾਫ਼ੀ ਬਿਹਤਰ ਰਿਹਾ ਹੈ ਤੇ ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਦੀਆਂ ਗੱਡੀਆਂ ਦੀ ਵਿਕਰੀ ਵਿੱਚ ਜ਼ਬਰਦਸਤ ਉਛਾਲ ਦੇਖਣ ਨੂੰ ਮਿਲਿਆ ਹੈ। ਕੰਪਨੀ ਦੀਆਂ ਗੱਡੀਆਂ ਦੀ ਵਿਕਰੀ ਦਾ ਮੀਟਰ ਇੰਨੀ ਤੇਜ਼ੀ ਨਾਲ ਦੌੜਿਆ ਕਿ ਅਗਸਤ ਮਹੀਨੇ ਵਿੱਚ ਕੁੱਲ ਵਿਕਰੀ ਦਾ ਅੰਕੜਾ 2,19,220 ਯੂਨਿਟਾਂ ਦੇ ਪਾਰ ਪਹੁੰਚ ਗਿਆ ਹੈ। ਇਹ ਅੰਕੜਾ ਪਿਛਲੇ ਸਾਲ ਅਗਸਤ 2025 ਵਿੱਚ ਹੋਈ 1,80,683 ਯੂਨਿਟਾਂ ਦੀ ਵਿਕਰੀ ਦੇ ਮੁਕਾਬਲੇ 21.3 ਪ੍ਰਤੀਸ਼ਤ ਵੱਧ ਹੈ।
ਇਸ ਵਾਰ ਕੰਪਨੀ ਦੀ ਰਫ਼ਤਾਰ ਪਿੱਛੇ ਛੋਟੀਆਂ ਕਾਰਾਂ ਦੀ ਬਜਾਏ ਐੱਸ.ਯੂ.ਵੀ. ਅਤੇ ਐੱਮ.ਪੀ.ਵੀ. ਵਰਗੀਆਂ ਵੱਡੀਆਂ ਗੱਡੀਆਂ ਰਹੀਆਂ ਹਨ. ਕੰਪਨੀ ਦੇ ਯੂਟਿਲਿਟੀ ਵਾਹਨਾਂ ਦੀ ਵਿਕਰੀ ਵਿੱਚ 46.3 ਫੀਸਦੀ ਦਾ ਜ਼ਬਰਦਸਤ ਵਾਧਾ ਦਰਜ ਕੀਤਾ ਗਿਆ ਹੈ। ਇਸ ਸੈਗਮੈਂਟ (ਜਿਸ ਵਿੱਚ ਬ੍ਰੇਜ਼ਾ, ਅਰਟਿਗਾ, ਈ-ਵਿਟਾਰਾ, ਫਰੌਂਕਸ, ਗ੍ਰੈਂਡ ਵਿਟਾਰਾ, ਇਨਵਿਕਟੋ, ਜਿਮਨੀ, ਵਿਕਟੋਰਿਸ ਅਤੇ ਐਕਸ-ਐੱਲ 6 ਵਰਗੀਆਂ ਗੱਡੀਆਂ ਸ਼ਾਮਲ ਹਨ) ਦੀ ਕੁੱਲ ਵਿਕਰੀ 79,045 ਯੂਨਿਟ ਰਹੀ, ਜੋ ਪਿਛਲੇ ਸਾਲ ਅਗਸਤ ਵਿੱਚ 54,043 ਯੂਨਿਟ ਸੀ।
ਕੁੱਲ ਵਿਕਰੀ ਵਿੱਚੋਂ ਮਾਰੂਤੀ ਸੁਜ਼ੂਕੀ ਦੀ ਭਾਰਤੀ ਬਾਜ਼ਾਰ ਵਿੱਚ ਕੁੱਲ ਘਰੇਲੂ ਵਿਕਰੀ 1,80,078 ਵਾਹਨ ਰਹੀ ਹੈ। ਇਸ ਤੋਂ ਇਲਾਵਾ, 5,298 ਗੱਡੀਆਂ ਦੂਜੀਆਂ ਆਟੋ ਕੰਪਨੀਆਂ ਨੂੰ ਦਿੱਤੀਆਂ ਗਈਆਂ ਅਤੇ 33,844 ਵਾਹਨਾਂ ਨੂੰ ਦੂਜੇ ਦੇਸ਼ਾਂ ਵਿੱਚ ਐਕਸਪੋਰਟ ਕੀਤਾ ਗਿਆ। ਵਿੱਤੀ ਸਾਲ 2026-27 ਦੇ ਸਿਰਫ਼ ਪਹਿਲੇ ਪੰਜ ਮਹੀਨਿਆਂ ਵਿੱਚ ਹੀ ਕੰਪਨੀ ਕੁੱਲ 11.43 ਲੱਖ ਗੱਡੀਆਂ ਦੀ ਵਿਕਰੀ ਕਰ ਚੁੱਕੀ ਹੈ।
ਛੋਟੀਆਂ ਕਾਰਾਂ ਦੀ ਮੰਗ ਵਿੱਚ ਵੀ ਰਿਹਾ ਵਾਧਾ
ਮਾਰੂਤੀ ਸੁਜ਼ੂਕੀ ਦੀਆਂ ਮਿੰਨੀ, ਕੰਪੈਕਟ ਤੇ ਮਿਡ-ਸਾਈਜ਼ ਕਾਰਾਂ ਦੀ ਵਿਕਰੀ ਵਿੱਚ ਵੀ ਚੰਗਾ ਸੁਧਾਰ ਦਰਜ ਕੀਤਾ ਗਿਆ ਹੈ:
-ਮਿੰਨੀ, ਕੰਪੈਕਟ ਅਤੇ ਮਿਡ-ਸਾਈਜ਼ ਸੈਗਮੈਂਟ: ਇਨ੍ਹਾਂ ਤਿੰਨਾਂ ਕੈਟਾਗਰੀਆਂ ਦੀਆਂ ਕੁੱਲ 85,965 ਯੂਨਿਟਾਂ ਵੇਚੀਆਂ ਗਈਆਂ, ਜੋ ਪਿਛਲੇ ਸਾਲ ਦੇ 66,450 ਯੂਨਿਟਾਂ ਦੇ ਮੁਕਾਬਲੇ 29.4 ਪ੍ਰਤੀਸ਼ਤ ਦਾ ਸਾਲਾਨਾ ਵਾਧਾ ਦਰਸਾਉਂਦੀਆਂ ਹਨ।
-ਮਿੰਨੀ ਕਾਰਾਂ (ਆਲਟੋ, ਐੱਸ-ਪ੍ਰੈਸੋ, ਸੈਲੇਰੀਓ): ਇਨ੍ਹਾਂ ਦੀ ਵਿਕਰੀ ਪਿਛਲੇ ਸਾਲ ਦੀਆਂ 6,853 ਯੂਨਿਟਾਂ ਤੋਂ ਵੱਧ ਕੇ 8,799 ਯੂਨਿਟ ਹੋ ਗਈ ਹੈ.
-ਕੰਪੈਕਟ ਕਾਰਾਂ (ਬਲੈਨੋ, ਸਿਆਜ਼, ਡਿਜ਼ਾਇਰ, ਇਗਨਿਸ, ਸਵਿਫਟ, ਵੈਗਨਆਰ): ਇਸ ਸੈਗਮੈਂਟ ਵਿੱਚ ਕੁੱਲ 77,166 ਯੂਨਿਟਾਂ ਦੀ ਵਿਕਰੀ ਹੋਈ, ਜੋ ਪਿਛਲੇ ਸਾਲ ਅਗਸਤ ਵਿੱਚ 59,597 ਯੂਨਿਟ ਸੀ।
ਹੋਰ ਵਾਹਨਾਂ ਦੀ ਵਿਕਰੀ
ਮਾਰੂਤੀ ਸੁਜ਼ੂਕੀ ਦੀ ਮਸ਼ਹੂਰ ਵੈਨ 'ਮਾਰੂਤੀ ਈਕੋ' ਦੀਆਂ ਅਗਸਤ ਵਿੱਚ ਕੁੱਲ 11,961 ਯੂਨਿਟਾਂ ਵਿਕੀਆਂ, ਜੋ ਪਿਛਲੇ ਸਾਲ ਅਗਸਤ ਵਿੱਚ ਵੇਚੀਆਂ ਗਈਆਂ 10,785 ਯੂਨਿਟਾਂ ਦੇ ਮੁਕਾਬਲੇ ਵੱਧ ਹਨ. ਇਸ ਤੋਂ ਇਲਾਵਾ, 'ਸੁਪਰ ਕੈਰੀ' ਲਾਈਟ ਕਮਰਸ਼ੀਅਲ ਵਾਹਨ ਦੀ ਵਿਕਰੀ ਵੀ 2,772 ਯੂਨਿਟਾਂ ਤੋਂ ਵੱਧ ਕੇ 3,107 ਯੂਨਿਟ ਹੋ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲਾਂਚ ਹੋਣ ਵਾਲਾ ਹੈ Redmi ਦਾ 10000mAh ਬੈਟਰੀ ਵਾਲਾ ਧਾਕੜ ਫੋਨ ! ਫੀਚਰਜ਼ ਜਾਣ ਉਡਣਗੇ ਹੋਸ਼
NEXT STORY