ਲੁਧਿਆਣਾ (ਗਣੇਸ਼, ਰਾਜ, ਰਿਸ਼ੀ)- ਮਹਾਰਾਸ਼ਟਰ ਦੇ ਸਾਬਕਾ ਮੰਤਰੀ ਤੇ ਐੱਨ.ਸੀ.ਪੀ. ਦੇ ਆਗੂ ਬਾਬਾ ਸਿੱਦੀਕੀ ਕਤਲਕਾਂਡ ਦਾ ਲੁਧਿਆਣਾ ਕੁਨੈਕਸ਼ਨ ਸਾਹਮਣੇ ਆਇਆ ਹੈ। ਮੁੰਬਈ ਪੁਲਸ ਨੂੰ ਇਕ ਮੁਲਜ਼ਮ ਦੀ ਭਾਲ ਸੀ, ਜੋ ਲੁਧਿਆਣਾ ’ਚ ਲੁਕਿਆ ਹੋਇਆ ਸੀ। ਮੁਲਜ਼ਮ ਸੁਜੀਤ ਕੁਮਾਰ ਹੈ, ਜੋ ਮੁੰਬਈ ਦੇ ਗਾਟਕੋਪਰ ਕਾਮਰਾਜ ਨਗਰ ਦਾ ਰਹਿਣ ਵਾਲਾ ਸੀ।
ਉਹ ਪੁਲਸ ਤੋਂ ਲੁਕਦਾ ਹੋਇਆ ਲੁਧਿਆਣਾ ਦੇ ਭਾਮੀਆਂ ਸਥਿਤ ਸੁੰਦਰ ਨਗਰ ਇਲਾਕੇ ’ਚ ਆਪਣੇ ਸਹੁਰੇ ਘਰ ਆ ਕੇ ਠਹਿਰਿਆ ਹੋਇਆ ਸੀ ਪਰ ਮੁੰਬਈ ਪੁਲਸ ਨੂੰ ਉਸ ਦਾ ਪਤਾ ਲੱਗ ਗਿਆ। ਇਸ ਤੋਂ ਬਾਅਦ ਮੁੰਬਈ ਪੁਲਸ ਨੇ ਲੁਧਿਆਣਾ ਪੁਲਸ ਨਾਲ ਸੰਪਰਕ ਕੀਤਾ, ਜਿਸ ਤੋਂ ਬਾਅਦ ਕਾਊਂਟਰ ਇੰਟੈਲੀਜੈਂਸ ਤੇ ਸੀ.ਆਈ.ਏ. ਦੀਆਂ ਸਾਂਝੀਆਂ ਟੀਮਾਂ ਨੇ ਛਾਪੇਮਾਰੀ ਕਰ ਕੇ ਮੁਲਜ਼ਮ ਸੁਜੀਤ ਨੂੰ ਗ੍ਰਿਫਤਾਰ ਕਰ ਲਿਆ।
ਇਹ ਵੀ ਪੜ੍ਹੋ- ਤਿਉਹਾਰੀ ਸੀਜ਼ਨ ਦੌਰਾਨ ਪੰਜਾਬ ਸਰਕਾਰ ਦਾ ਵਪਾਰੀਆਂ ਨੂੰ ਵੱਡਾ ਤੋਹਫ਼ਾ, ਹੁਣ GST ਵਿਭਾਗ ਨਹੀਂ ਮਾਰੇਗਾ 'Raid'
ਪੁਲਸ ਸੂਤਰਾਂ ਮੁਤਾਬਿਕ ਮੁਲਜ਼ਮ ਤੋਂ 6 ਸੈਮੀ ਆਟੋਮੈਟਿਕ ਪਿਸਤੌਲ, 26 ਕਾਰਤੂਸ, ਚੋਰੀ ਦੀ ਕਾਰ, ਮੋਟਰਸਾਈਕਲ ਤੇ ਜੀ.ਪੀ.ਐੱਸ. ਟ੍ਰੈਕਿੰਗ ਡਿਵਾਈਸ ਬਰਾਮਦ ਹੋਏ ਹਨ। ਜਾਣਕਾਰੀ ਮੁਤਾਬਿਕ ਮੁੰਬਈ ਪੁਲਸ ਨੇ ਬਾਬਾ ਸਿੱਦੀਕੀ ਕਤਲਕਾਂਡ ’ਚ ਰੇਕੀ ਕਰਨ ਵਾਲੇ ਨਿਤਿਨ ਨਾਂ ਦੇ ਮੁਲਜ਼ਮ ਦੀ ਭਾਲ ਕਰ ਰਹੀ ਸੀ ਤਾਂ ਪੁਲਸ ਨੂੰ ਪਤਾ ਲੱਗਾ ਕਿ ਸੁਜੀਤ ਕੁਮਾਰ ਨੇ ਨਿਤਿਨ ਦੇ ਬੈਂਕ ਅਕਾਊਂਟ ’ਚ ਪੈਸੇ ਟਰਾਂਸਫਰ ਕੀਤੇ ਹਨ, ਜਿਸ ਤੋਂ ਬਾਅਦ ਪੁਲਸ ਨੇ ਸੁਜੀਤ ਨੂੰ ਲੱਭਣਾ ਸ਼ੁਰੂ ਕੀਤਾ। ਮੁੰਬਈ ਸਥਿਤ ਸੁਜੀਤ ਦੇ ਘਰ ਛਾਪੇਮਾਰੀ ਕੀਤੀ ਗਈ ਤਾਂ ਉਹ ਉਥੋਂ ਪਹਿਲਾਂ ਹੀ ਫਰਾਰ ਹੋ ਚੁੱਕਾ ਸੀ।
ਇਸ ਤੋਂ ਬਾਅਦ ਮੁੰਬਈ ਕ੍ਰਾਈਮ ਬ੍ਰਾਂਚ ਦੇ ਇੰਸ. ਸ਼ਾਮ ਨਈਅਰ ਤੇ ਅਰੁਣ ਥੋਰਾ ਨੂੰ ਸੁਜੀਤ ਦੇ ਲੁਧਿਆਣਾ ’ਚ ਹੋਣ ਦੀ ਇਨਪੁਟ ਮਿਲੀ। ਫਿਰ ਉਨ੍ਹਾਂ ਨੇ ਲੁਧਿਆਣਾ ਪੁਲਸ ਕਮਿਸ਼ਨਰ ਨਾਲ ਸੰਪਰਕ ਕੀਤਾ। ਇਸ ਮਾਮਲੇ ’ਚ ਏ.ਡੀ.ਸੀ.ਪੀ. ਅਮਨਦੀਪ ਸਿੰਘ ਬਰਾੜ ਦੀ ਡਿਊਟੀ ਲਗਾਈ ਸੀ। ਫਿਰ ਉਨ੍ਹਾਂ ਨੇ ਕਾਊਂਟਰ ਇੰਟੈਲੀਜੈਂਸ ਦੇ ਇੰਸਪੈਕਟਰ ਕੈਲਾਸ਼ ਤੇ ਵਿਕਰਮਜੀਤ ਸਿੰਘ ਨਾਲ ਮੁਲਜ਼ਮ ਦੀ ਭਾਲ ਕੀਤੀ।
ਇਸ ਦੌਰਾਨ ਮੁੰਬਈ ਪੁਲਸ ਵੀ ਲੁਧਿਆਣਾ ਪੁੱਜ ਗਈ। ਮੁਲਜ਼ਮ ਦੀ ਲੋਕੇਸ਼ਨ ਭਾਮੀਆਂ ਇਲਾਕੇ ਦੀ ਮਿਲੀ, ਜਿਸ ਤੋਂ ਬਾਅਦ ਲੁਧਿਆਣਾ ਪੁਲਸ ਦੀਆਂ ਸਾਂਝੀਆਂ ਟੀਮਾਂ ਨੇ ਛਾਪਾ ਮਾਰ ਕੇ ਸੁਜੀਤ ਨੂੰ ਉਸ ਦੇ ਸਹੁਰੇ ਘਰੋਂ ਦਬੋਚ ਲਿਆ। ਇਸ ਤੋਂ ਬਾਅਦ ਮੁੰਬਈ ਪੁਲਸ ਮੁਲਜ਼ਮ ਨੂੰ ਆਪਣੇ ਨਾਲ ਲੈ ਗਈ।
ਇਹ ਵੀ ਪੜ੍ਹੋ- Amazon ਨੇ ਬਿਨਾਂ ਕਾਰਨ Cancel ਕੀਤਾ Order, ਹੁਣ ਦੇਣਾ ਪਵੇਗਾ ਮੁਆਵਜ਼ਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਤਿਉਹਾਰੀ ਸੀਜ਼ਨ ਦੌਰਾਨ ਪੰਜਾਬ ਸਰਕਾਰ ਦਾ ਵਪਾਰੀਆਂ ਨੂੰ ਵੱਡਾ ਤੋਹਫ਼ਾ, ਹੁਣ GST ਵਿਭਾਗ ਨਹੀਂ ਮਾਰੇਗਾ 'Raid'
NEXT STORY