ਹੁਸ਼ਿਆਰਪੁਰ/ਮਾਹਿਲਪੁਰ (ਅਮਰੀਕ)— ਥਾਣਾ ਮਾਹਿਲਪੁਰ ਅਧੀਨ ਪੈਂਦੇ ਪਿੰਡ ਰਾਏਪੁਰ ਗੁੱਜਰਾਂ ਦੇ ਇਕ ਵਿਅਕਤੀ ਵੱਲੋਂ ਬੀਤੀ ਰਾਤ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਵਿਅਕਤੀ ਦੀ ਪਛਾਣ ਜੁਗਿੰਦਰ ਸਿੰਘ ਪੁੱਤਰ ਚਰਨ ਸਿੰਘ ਦੇ ਰੂਪ 'ਚ ਹੋਈ ਹੈ। ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲਿਆ। ਪੁਲਸ ਨੂੰ ਮ੍ਰਿਤਕ ਵਿਅਕਤੀ ਦੀ ਜੇਬ 'ਚੋਂ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ, ਜਿਸ 'ਚ ਉਸ ਨੇ ਆਪਣੀ ਮੌਤ ਦਾ ਖੁਲਾਸਾ ਕੀਤਾ ਹੈ। ਖੁਦਕੁਸ਼ੀ ਨੋਟ 'ਚ ਉਸ ਨੇ ਬੈਂਕ ਅਤੇ ਉਸ ਦੇ ਕਰਜ਼ੇ ਦਿਵਾਉਣ ਵਾਲੇ ਏਜੰਟ ਦਾ ਨਾਮ ਲਿਖਿਆ ਹੈ। ਉਸ ਨੇ ਲਿਖਿਆ ਕਿ ਰੌਬਿਨ ਨਾਂ ਦੇ ਵਿਅਕਤੀ ਨੇ ਉਸ ਨਾਲ ਗੱਡੀ ਟਰੈਵਲਰ ਦੇ ਸੌਦੇ 'ਚ ਧੋਖਾ ਕੀਤਾ ਹੈ। ਉਸ ਨੇ ਲਿਖਿਆ ਕਿ ਦੋ ਸਾਲ ਪਹਿਲਾਂ ਉਸ ਨੂੰ ਰੋਬਿਨ ਨੇ ਐੱਚ. ਡੀ. ਬੀ. ਬੈਂਕ ਤੋਂ ਲੋਨ ਕਰਵਾਇਆ ਸੀ। ਹੁਣ ਉਸ ਦੇ ਕੋਲੋਂ ਇਸ ਦਾ ਵਿਆਜ ਵੀ ਮੰਗਿਆ ਜਾ ਰਿਹਾ ਹੈ, ਜੋਕਿ 1, 50000 ਬਣਦਾ ਹੈ। ਉਸ ਨੇ ਅੱਗੇ ਲਿਖਿਆ ਕਿ ਇਸ ਬਾਰੇ ਪਹਿਲਾਂ ਕੁਝ ਵੀ ਜ਼ਿਕਰ ਨਹੀਂ ਕੀਤਾ ਗਿਆ ਸੀ। ਅੱਗੇ ਲਿਖਦੇ ਹੋਏ ਕਿਹਾ ਕਿ ਮੇਰੀ ਮੌਤ ਤੋਂ ਬਾਅਦ ਮੇਰੇ ਪਰਿਵਾਰ ਵਾਲਿਆਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ। ਫਿਲਹਾਲ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦਿੰਦੇ ਹੋਏ ਜੁਗਿੰਦਰ ਸਿੰਘ (44) ਦੇ ਪੁੱਤਰ ਰਣਜੀਤ ਸਿੰਘ ਨੇ ਆਪਣੇ ਪਿੰਡ ਦੇ ਸਰਪੰਚ ਬਹਾਦਰ ਸਿੰਘ, ਚਾਚਾ ਸੰਤੋਖ ਸਿੰਘ, ਪਿੰਡ ਵਾਸੀ ਰਣਵੀਰ ਸਿੰਘ, ਬਲਜੀਤ ਸਿੰਘ, ਰਵਿੰਦਰ ਸਿੰਘ, ਹਰਦੀਪ ਸਿੰਘ, ਜਗਦੀਪ ਸਿੰਘ, ਕਸ਼ਮੀਰ ਸਿੰਘ, ਪ੍ਰੇਮ ਕੁਮਾਰ, ਅਮਰਜੀਤ ਸਿੰਘ ਪੰਚ, ਬਲਵੀਰ ਸਿੰਘ ਦੀ ਹਾਜ਼ਰੀ 'ਚ ਥਾਣਾ ਮਾਹਿਲਪੁਰ ਦੀ ਪੁਲਸ ਨੂੰ ਦਿੱਤੇ ਬਿਆਨਾ ਵਿਚ ਦੱਸਿਆ ਕਿ ਉਸ ਦਾ ਪ੍ਰਾਈਵੇਟ ਟੈਕਸੀ ਚਲਾਉਂਦਾ ਸੀ। ਉਸ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਸਤੰਬਰ 2017 'ਚ ਗੜ੍ਹਸ਼ੰਕਰ ਦੇ ਕਰਜਾ ਏਜੰਟ ਰੌਬਿਨ ਨੇ ਇਕ ਟੈਂਪੋ ਟਰੈਵਲ ਨੰਬਰ ਪੀ. ਬੀ. 01. ਏ 1175 ਦਿਵਾਇਆ ਸੀ ਅਤੇ ਐੱਚ. ਡੀ. ਬੀ. ਬੈਂਕ ਤੋਂ ਉਸ ਨੇ ਕਰਜ਼ਾ ਦਿਵਾ ਦਿੱਤਾ ਸੀ। ਇਸ ਦੀਆਂ ਕਿਸ਼ਤਾਂ ਉਹ ਲਗਾਤਾਰ ਦੇ ਰਿਹਾ ਸੀ ਅਤੇ ਦੋ ਸਾਲਾਂ ਤੋਂ ਰੌਬਿਨ ਉਸ ਦੀ ਗੱਡੀ ਦੇ ਕਾਗਜਾਤ ਵੀ ਦੱਬੀ ਬੈਠਾ ਸੀ। ਉਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਰੌਬਿਨ ਨੇ ਉਸ ਦੀ ਗੱਡੀ 6 ਲੱਖ 70 ਹਜ਼ਾਰ ਦੀ ਵੇਚ ਦਿੱਤੀ ਅਤੇ ਉਸ ਰਕਮ 'ਚੋਂ ਉਸ ਨੇ 3 ਲੱਖ ਰੁਪਏ ਬੈਂਕ ਦੇ ਮੋੜ ਦੇਣ ਦਾ ਕਹਿ ਦਿੱਤਾ ਅਤੇ ਡੇਢ ਲੱਖ ਰੁਪਏ ਆਪਣਾ ਵਿਆਜ ਬਣਾ ਦਿੱਤਾ, ਜਿਸ ਕਾਰਨ ਉਸ ਦੀ ਗੱਡੀ ਵੀ ਗਈ ਅਤੇ ਰੋਜ਼ਗਾਰ ਵੀ ਗਿਆ।
ਅੱਗੇ ਰਣਜੀਤ ਨੇ ਦੱਸਿਆ ਕਿ ਬੀਤੀ ਰਾਤ ਉਹ 7 ਵਜੇ ਦੇ ਕਰੀਬ ਘਰ ਪਹੁੰਚਿਆ ਤਾਂ ਕੁਝ ਦੇਰ ਬੈਠਣ ਤੋਂ ਬਾਅਦ ਉਸ ਦਾ ਪਿਤਾ ਉਲਟੀਆਂ ਕਰਨ ਲੱਗ ਪਿਆ। ਉਸ ਨੂੰ ਤੁੰਰਤ ਇਕ ਨਿੱਜੀ ਹਸਪਤਾਲ ਉਸ ਤੋਂ ਬਾਅਦ ਸਿਵਲ ਹਸਪਤਾਲ ਬੰਗਾਂ ਅਤੇ ਬਾਅਦ 'ਚ ਢਾਂਹਾਂ ਕਲੇਰਾਂ ਦੇ ਹਸਪਤਾਲ ਦਾਖਲ ਕਰਵਾਇਆ, ਜਿੱਥੇ ਉਸ ਦੀ ਮੌਤ ਹੋ ਗਈ ਮੌਕੇ 'ਤੇ ਪਹੁੰਚੇ ਥਾਣਾ ਮੁਖੀ ਇਕਬਾਲ ਸਿੰਘ ਨੇ ਦੱਸਿਆ ਕਿ ਲਾਸ਼ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਹੋਇਆ ਉਸ ਵਿਰੁੱਧ ਮਾਮਲਾ ਦਰਜ ਕਰ ਲਿਆ ਜਾਵੇਗਾ।
ਵਿਵਾਦਾਂ ਦਰਮਿਆਨ ਨਕੋਦਰ ਰਵਾਨਾ ਹੋਏ ਗੁਰਦਾਸ ਮਾਨ
NEXT STORY