ਗੜ੍ਹਸ਼ੰਕਰ (ਸ਼ੋਰੀ)-ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਗੜ੍ਹਸ਼ੰਕਰ ਸ਼ਹਿਰ ’ਚ ਐੱਲ.ਈ.ਡੀ. ਲਗਾਉਣ ਲਈ 10 ਲੱਖ ਦੀ ਗ੍ਰਾਂਟ ਜਾਰੀ ਕਰਨ ਦਾ ਐਲਾਨ ਕਰਦੇ ਕਿਹਾ ਕਿ ਹੁਣ ਤੱਕ ਗੜ੍ਹਸ਼ੰਕਰ ਸ਼ਹਿਰ ਦੀ ਤਰੱਕੀ ਲਈ ਜੋ ਕੰਮ ਹੋਣਾ ਚਾਹੀਦਾ ਸੀ, ਉਹ ਨਹੀਂ ਹੋਇਆ। ਹੋਟਲ ਪਿੰਕ ਰੋਜ਼ ਵਿਚ ਐਡਵੋਕੇਟ ਪੰਕਜ ਕ੍ਰਿਪਾਲ ਦੀ ਅਗਵਾਈ ਹੇਠ ਰੱਖੇ ਸਮਾਗਮ ’ਚ ਸੰਬੋਧਨ ਕਰਦੇ ਉਨ੍ਹਾਂ ਸ੍ਰੀ ਅਨੰਦਪੁਰ ਸਾਹਿਬ ਸੜਕ ਨੂੰ ਫੋਰ ਲੇਨ ਬਣਾਉਣ ਸਬੰਧੀ ਕਈ ਸਾਲ ਪਹਿਲਾਂ ਨੀਂਹ ਪੱਥਰ ਰੱਖਣ ਸੰਬਧੀ ਭਾਜਪਾ ਦੇ ਕੇਂਦਰੀ ਮੰਤਰੀ ’ਤੇ ਨਿਸ਼ਾਨੇ ਸਾਧੇ।
ਇਹ ਵੀ ਪੜ੍ਹੋ : ਸਰਹੱਦ ਪਾਰ: ਪਤਨੀ ਤੇ 3 ਧੀਆਂ ਦਾ ਕੀਤਾ ਬਰੇਹਿਮੀ ਨਾਲ ਕਤਲ, ਫਿਰ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਯਤਨ ਕਰ ਕੇ ਕਾਂਗਰਸ ਸਰਕਾਰ ਸਮੇਂ ਸੜਕ ਦੇ ਸੁਧਾਰ ਲਈ 67 ਕਰੋੜ ਦੀ ਗ੍ਰਾਂਟ ਜਾਰੀ ਹੋਈ ਸੀ। ਪਰ ਹੁਣ ਤੱਕ ਕਈ ਮਹੀਨੇ ਬੀਤ ਜਾਣ ’ਤੇ ਵੀ ਸੂਬੇ ਦੀ ‘ਆਪ’ ਸਰਕਾਰ ਪਹਿਲਾਂ ਜਾਰੀ ਹੋ ਚੁੱਕੇ ਫੰਡਾਂ ਨਾਲ ਵੀ ਸੜਕ ਦਾ ਨਿਰਮਾਣ ਮੁਕੰਮਲ ਨਹੀਂ ਕਰਵਾ ਸਕੀ। ਉਨ੍ਹਾਂ ਕਿਹਾ ਕਿ ਭਾਵੇਂ ਕੋਰੋਨਾ ਦਾ ਬਹਾਨਾ ਬਣਾਕੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਐੱਮ.ਪੀ. ਲੈਂਡ ਦੇ ਫੰਡਾਂ ’ਚ ਅੱਧੀ ਕਟੌਤੀ ਕਰ ਦਿੱਤੀ ਗਈ ਹੈ ਪਰ 12.50 ਕਰੋੜ ਦੇ ਮਿਲਦੇ ਫੰਡਾਂ ਨਾਲ ਲੋਕ ਸਭਾ ਹਲਕਾ ’ਚ ਲੋੜ ਅਨੁਸਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਇਸ ਮੌਕੇ ਐਡਵੋਕੇਟ ਪੰਕਜ ਕ੍ਰਿਪਾਲ, ਕੌਂਸਲਰ ਐਡਵੋਕੇਟ ਹਰਪ੍ਰੀਤ ਸਿੰਘ, ਪ੍ਰਣਵ ਕ੍ਰਿਪਾਲ, ਕੌਂਸਲਰ ਦੀਪਕ ਕੁਮਾਰ, ਹਰਵੇਲ ਸਿੰਘ ਸੈਣੀ, ਲੇਖ ਰਾਜ, ਤਜਿੰਦਰ ਲਾਖਾ, ਹਰਜਿੰਦਰ ਸਿੰਘ ਲਾਲੀ, ਈਸ਼ਵਰ ਲਾਲ ਤਿਵਾੜੀ, ਬਲਰਾਮ ਨਈਅਰ, ਐਡਵੋਕੇਟ ਸੰਜੀਵ ਕਾਲੀਆ ਤੇ ਹੋਰ ਹਾਜ਼ਰ ਸਨ।
ਇਹ ਵੀ ਪੜ੍ਹੋ : ਰੂਪਨਗਰ ਵਿਖੇ ਰੇਲ ਹਾਦਸੇ 'ਚ ਮਾਰੇ ਗਏ 3 ਬੱਚਿਆਂ ਦੇ ਪਰਿਵਾਰਾਂ ਲਈ ਪੰਜਾਬ ਸਰਕਾਰ ਵੱਲੋਂ ਵੱਡਾ ਐਲਾਨ
ਪੰਜਾਬ ਸਰਕਾਰ ਨੇ ਅਗਲੇ ਸਾਲ ਦੇ ਬਜਟ ਦੀਆਂ ਤਿਆਰੀਆਂ ਅਰੰਭੀਆਂ, ਵਿਭਾਗਾਂ ਨੂੰ ਦਿੱਤੀਆਂ ਹਦਾਇਤਾਂ
NEXT STORY