ਜਲੰਧਰ (ਖੁਰਾਣਾ)–ਜਲੰਧਰ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਇਨ੍ਹੀਂ ਦਿਨੀਂ ਪੂਰੀ ਤਰ੍ਹਾਂ ਲੜਖੜਾ ਗਈ ਹੈ। ਡੀ. ਜੀ. ਪੀ. ਵੱਲੋਂ ਸੀ. ਸੀ. ਟੀ. ਵੀ. ਸਿਸਟਮ ਐਕਟਿਵ ਕਰਨ ਦੇ ਬਾਅਦ ਜਿੱਥੇ ਟ੍ਰੈਫਿਕ ਪੁਲਸ ਚਲਾਨ ਪ੍ਰਕਿਰਿਆ ਵਿਚ ਤੇਜ਼ੀ ਲਿਆ ਚੁੱਕੀ ਹੈ, ਉਥੇ ਹੀ ਨਗਰ ਨਿਗਮ ਦੀ ਲਾਪ੍ਰਵਾਹੀ ਕਾਰਨ ਵਧੇਰੇ ਟ੍ਰੈਫਿਕ ਸਿਗਨਲ ਕਈ ਮਹੀਨਿਆਂ ਤੋਂ ਬੰਦ ਪਏ ਹਨ। ਨਤੀਜੇ ਵਜੋਂ ਪ੍ਰਮੁੱਖ ਸੜਕਾਂ ’ਤੇ ਰੋਜ਼ਾਨਾ ਜਾਮ ਦੀ ਸਥਿਤੀ ਬਣ ਰਹੀ ਹੈ ਅਤੇ ਲੋਕ ਭਾਰੀ ਪ੍ਰੇਸ਼ਾਨੀ ਵਿਚ ਸਫਰ ਕਰਨ ’ਤੇ ਮਜਬੂਰ ਹਨ।
ਜ਼ਿਕਰਯੋਗ ਹੈ ਕਿ ਟ੍ਰੈਫਿਕ ਲਾਈਟਾਂ ਦੀ ਦੇਖ-ਰੇਖ ਦੀ ਜ਼ਿੰਮੇਵਾਰੀ ਨਗਰ ਨਿਗਮ ਕੋਲ ਹੈ, ਜਿਸ ਨੇ ਮੋਹਾਲੀ ਦੀ ਇਕ ਨਿੱਜੀ ਕੰਪਨੀ ਨੂੰ ਆਊਟਸੋਰਸ ਕੀਤਾ ਹੋਇਆ ਹੈ। ਇਸ ਦੇ ਬਾਵਜੂਦ ਹਾਲਾਤ ਇਹ ਹਨ ਕਿ ਨਾ ਤਾਂ ਨਿਗਮ ਅਧਿਕਾਰੀ ਸਿਗਨਲਾਂ ਦੀ ਮੁਰੰਮਤ ਯਕੀਨੀ ਬਣਾ ਪਾ ਰਹੇ ਹਨ ਅਤੇ ਨਾ ਹੀ ਸਬੰਧਤ ਕੰਪਨੀ ਤੋਂ ਕੋਈ ਠੋਸ ਕੰਮ ਲਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: Punjab: ਪਰਾਂਠੇ, ਚਾਹ ਤੇ ਮੈਗੀ ਵੇਚਣ ਵਾਲੇ ਰਹਿਣ ਸਾਵਧਾਨ! ਸਖ਼ਤ ਹੁਕਮ ਹੋਏ ਜਾਰੀ
ਗੁਰੂ ਨਾਨਕ ਮਿਸ਼ਨ ਚੌਕ, ਡਾ. ਅੰਬੇਡਕਰ ਚੌਕ, ਚਿਕਚਿਕ ਚੌਕ ਅਤੇ ਕਪੂਰਥਲਾ ਚੌਕ ਸਮੇਤ ਕਈ ਅਹਿਮ ਜੰਕਸ਼ਨਾਂ ’ਤੇ ਸਿਗਨਲ ਬੰਦ ਹੋਣ ਨਾਲ ਰੋਜ਼ਾਨਾ ਟ੍ਰੈਫਿਕ ਅਸਤ-ਵਿਅਸਤ ਰਹਿੰਦਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਸਿਗਨਲ ਕੰਮ ਹੀ ਨਹੀਂ ਕਰ ਰਹੇ ਤਾਂ ਚਲਾਨ ਕਿਸ ਆਧਾਰ ’ਤੇ ਕੱਟੇ ਜਾ ਰਹੇ ਹਨ। ਦੂਜੇ ਪਾਸੇ ਟ੍ਰੈਫਿਕ ਪੁਲਸ ਵੀ ਨਿਗਮ ਦੀ ਢਿੱਲ ਤੋਂ ਕਾਫ਼ੀ ਨਾਰਾਜ਼ ਹੈ ਅਤੇ ਅਧਿਕਾਰੀਆਂ ਦੀ ਅਣਦੇਖੀ ਦਾ ਖਮਿਆਜ਼ਾ ਉਸ ਨੂੰ ਜਨਤਾ ਦੇ ਗੁੱਸੇ ਦੇ ਰੂਪ ਵਿਚ ਭੁਗਤਣਾ ਪੈ ਰਿਹਾ ਹੈ।
ਨਿਗਮ ਦੀ ਇਸ ਢਿੱਲ ਅਤੇ ਲਾਪ੍ਰਵਾਹੀ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਅਕਸ ਵੀ ਪ੍ਰਭਾਵਿਤ ਹੋ ਰਿਹਾ ਹੈ। ਆਮ ਲੋਕਾਂ ਦਾ ਮੰਨਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਦੇ ਬਾਵਜੂਦ ਸਰਕਾਰੀ ਸਿਸਟਮ ਵਿਚ ਕੋਈ ਸੁਧਾਰ ਦਿਖਾਈ ਨਹੀਂ ਦੇ ਰਿਹਾ। ਅਫਸਰਸ਼ਾਹੀ ਸਰਕਾਰ ਦੇ ਨਿਰਦੇਸ਼ਾਂ ਨੂੰ ਗੰਭੀਰਤਾ ਨਾਲ ਨਾ ਲੈ ਕੇ ਸ਼ਹਿਰ ਦੀਆਂ ਵਿਵਸਥਾਵਾਂ ਨੂੰ ਹੋਰ ਬਦਤਰ ਬਣਾ ਰਹੀ ਹੈ। ਸ਼ਹਿਰ ਵਾਸੀ ਇਹ ਵੀ ਸਵਾਲ ਉਠਾ ਰਹੇ ਹਨ ਕਿ ਹਰ ਦਿਨ ਨਿਗਮ ਅਧਿਕਾਰੀ, ਕਰਮਚਾਰੀ ਅਤੇ ਸੱਤਾਧਾਰੀ ਪਾਰਟੀ ਦੇ ਆਗੂ ਇਨ੍ਹਾਂ ਖਰਾਬ ਸਿਗਨਲਾਂ ਤੋਂ ਲੰਘਦੇ ਹਨ ਪਰ ਕਿਸੇ ਨੇ ਵੀ ਇਨ੍ਹਾਂ ਨੂੰ ਦਰੁਸਤ ਕਰਵਾਉਣ ਦਾ ਦਬਾਅ ਸਬੰਧਤ ਵਿਭਾਗ ’ਤੇ ਨਹੀਂ ਬਣਾਇਆ।
ਇਹ ਵੀ ਪੜ੍ਹੋ: ਜਲੰਧਰ 'ਚ ਕੁੜੀ ਨਾਲ ਜਬਰ-ਜ਼ਿਨਾਹ ਮਗਰੋਂ ਹੋਏ ਕਤਲ ਮਾਮਲੇ 'ਚ ਵੱਡਾ ਐਕਸ਼ਨ! ASI 'ਤੇ ਡਿੱਗੀ ਗਾਜ
ਜਦੋਂ ਇਹ ਮਾਮਲਾ ਮੇਅਰ ਵਨੀਤ ਧੀਰ ਦੇ ਧਿਆਨ ਵਿਚ ਲਿਆਂਦਾ ਗਿਆ ਤਾਂ ਉਨ੍ਹਾਂ ਨੇ ਤੁਰੰਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਮੋਹਾਲੀ ਦੀ ਕੰਪਨੀ ਨੂੰ ਤਲਬ ਕੀਤਾ ਜਾਵੇ, ਨਾਲ ਹੀ ਚਿਤਾਵਨੀ ਵੀ ਜਾਰੀ ਕੀਤੀ ਕਿ ਜੇਕਰ ਕੰਪਨੀ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਪੂਰੀ ਨਹੀਂ ਕਰਦੀ ਤਾਂ ਉਸ ਨੂੰ ਬਲੈਕਲਿਸਟ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਫਿਲਹਾਲ ਸ਼ਹਿਰ ਵਾਸੀ ਉਮੀਦ ਜਤਾ ਰਹੇ ਹਨ ਕਿ ਨਿਗਮ ਜਲਦ ਠੋਸ ਕਦਮ ਚੁੱਕੇਗਾ, ਵਰਨਾ ਰੋਜ਼-ਬ-ਰੋਜ਼ ਵਿਗੜਦੀ ਟ੍ਰੈਫਿਕ ਸਥਿਤੀ ਲੋਕਾਂ ਦੇ ਸਬਰ ਦਾ ਬੰਨ੍ਹ ਤੋੜ ਸਕਦੀ ਹੈ।
ਇਹ ਵੀ ਪੜ੍ਹੋ: ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ਤਾਬਦੀ ਸਮਾਰੋਹ ਸ਼ੁਰੂ, CM ਮਾਨ ਤੇ ਕੇਜਰੀਵਾਲ ਸਣੇ ਕਈ ਪਤਵੰਤੇ ਹੋਏ ਸ਼ਾਮਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
CM ਮਾਨ ਗੁਰਦੁਆਰਾ ਬਾਬਾ ਬੁੱਢਾ ਦਲ ਛਾਉਣੀ ਵਿਖੇ ਹੋਏ ਨਤਮਸਤਕ, ਸਰਬੱਤ ਦੇ ਭਲੇ ਦੀ ਕੀਤੀ ਅਰਦਾਸ
NEXT STORY