ਹੁਸ਼ਿਆਰਪੁਰ (ਜੈਨ)- ਟਾਂਡਾ ਰੋਡ ਸਥਿਤ ਰਿਜਨਲ ਟ੍ਰਾਂਸਪੋਰਟ ਅਧਿਕਾਰੀ ਦੇ ਦਫ਼ਤਰ ’ਚ ਭਿਆਨਕ ਅੱਗ ਲੱਗ ਗਈ। ਇਸ ਦਫ਼ਤਰ ’ਚ ਡਰਾਈਵਿੰਗ ਟੈਸਟ ਟ੍ਰੈਕ ਚਲਾਇਆ ਜਾ ਰਿਹਾ ਹੈ। ਬੀਤੇ ਦਿਨ ਉਥੋਂ ਲੰਘ ਰਹੇ ਇਕ ਰਾਹਗੀਰ ਨੇ ਦਫ਼ਤਰ ਅੰਦਰੋਂ ਧੂੰਆਂ ਨਿਕਲਦਾ ਵੇਖ ਕੇ ਦਫ਼ਤਰ ਦੇ ਸੀਨੀਅਰ ਸਹਾਇਕ ਕੁਲਦੀਪ ਸਿੰਘ ਨੂੰ ਸੂਚਿਤ ਕੀਤਾ। ਜਦੋਂ ਉਹ ਦਫ਼ਤਰ ਪਹੁੰਚੇ ਤਾਂ ਅੰਦਰੋਂ ਅੱਗ ਦੀਆਂ ਲਪਟਾਂ ਉੱਠ ਰਹੀਆਂ ਸਨ।

ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੇ ਸਬ-ਫਾਇਰ ਅਫ਼ਸਰ ਅਰੁਣ ਕੁਮਾਰ ਦੀ ਅਗਵਾਈ ਹੇਠ ਇਕ ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ 2 ਫਾਇਰ ਟੈਂਡਰਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ ਪਰ ਉਦੋਂ ਤੱਕ ਦਫ਼ਤਰ ਦੇ ਮੇਨ ਹਾਲ ’ਚ ਪਏ ਕਰੀਬ ਇਕ ਦਰਜਨ ਕੰਪਿਊਟਰ, ਫਰਨੀਚਰ ਅਤੇ ਡਰਾਈਵਿੰਗ ਲਾਇਸੈਂਸਾਂ ਨਾਲ ਸਬੰਧਤ ਸਾਰਾ ਰਿਕਾਰਡ ਸੜ ਕੇ ਸੁਆਹ ਹੋ ਚੁੱਕਾ ਸੀ।
ਇਹ ਵੀ ਪੜ੍ਹੋ: DM ਗਗਨਦੀਪ ਦੇ ਮਾਮਲੇ 'ਚ ਬਾਜਵਾ ਨੇ ਘੇਰੀ 'ਆਪ' ਸਰਕਾਰ! CM ਮਾਨ ਸਣੇ ਅਧਿਕਾਰੀਆਂ 'ਤੇ ਕਾਰਵਾਈ ਦੀ ਕੀਤੀ ਮੰਗ

ਫਾਇਰ ਕਰਮਚਾਰੀਆਂ ਦੀ ਮੁਸਤੈਦੀ ਕਾਰਨ ਅੱਗ ਨੂੰ ਦੂਜੇ ਕਮਰਿਆਂ ਤੱਕ ਫੈਲਣ ਤੋਂ ਬਚਾ ਲਿਆ ਗਿਆ। ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਮੰਗਲਵਾਰ ਨੂੰ ਦਫ਼ਤਰ ਖੁੱਲ੍ਹਣ ਤੋਂ ਬਾਅਦ ਹੀ ਨੁਕਸਾਨ ਦਾ ਸਹੀ ਮੁਲਾਂਕਣ ਹੋ ਸਕੇਗਾ। ਘਟਨਾ ਦੌਰਾਨ ਕੋਈ ਵੀ ਸੀਨੀਅਰ ਅਧਿਕਾਰੀ ਜਾਣਕਾਰੀ ਦੇਣ ਲਈ ਉਪਲੱਬਧ ਨਹੀਂ ਸੀ।
ਇਹ ਵੀ ਪੜ੍ਹੋ: ਨਵਜੋਤ ਸਿੰਘ ਸਿੱਧੂ ਨੇ ਵੰਡੀ ਜਾਇਦਾਦ! ਜਾਣੋ ਕੀ-ਕੀ ਆਇਆ ਧੀ ਤੇ ਪੁੱਤਰ ਦੇ ਹਿੱਸੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸ਼ਰਾਬ ਠੇਕੇਦਾਰਾਂ ਲਈ ਅਹਿਮ ਖ਼ਬਰ! ਲਾਇਸੈਂਸ ਫ਼ੀਸ 'ਚ 'ਚ ਕਟੌਤੀ, ਨਵੇਂ ਹੁਕਮ ਜਾਰੀ
NEXT STORY